ਮਨਪ੍ਰੀਤ ਸਿੰਘ ਗਿੱਲ, ਰਾਮਪੁਰਾ ਫੂਲ : ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਮਾਰਗ 'ਤੇ ਸਥਿਤ ਸਥਾਨਕ ਸ਼ਹਿਰ ਵਿਚ ਅਪੈਕਸ ਹਸਪਤਾਲ ਦੇ ਨਜ਼ਦੀਕ ਚਾਰ ਗਊ ਵੰਸ਼ ਮਾਰ ਕੇ ਸੁੱਟ ਦਿੱਤਾ ।ਜਾਣਕਾਰੀ ਦਿੰਦਿਆਂ ਗਊ ਰਕਸ਼ਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਕਿ ਚਾਰ ਗਊ ਵੰਸ਼ ਸੜਕ ਉਪਰ ਮਰੇ ਪਏ ਨੇ ਤਾਂ ਰਾਮਪੁਰਾ ਸ਼ਹਿਰ ਦੇ ਗਊ ਰੱਖਿਅਕ ਘਟਨਾਂ ਸਥਾਨ ਤੇ ਪਹੁੰਚੇ। ਇਸ ਦੀ ਇਤਲਾਹ ਥਾਣਾ ਸਿਟੀ ਰਾਮਪੁਰਾ ਨੂੰ ਦਿਤੀ ਮੌਕੇ ਤਾਂ ਮੌਕੇ ਤੇ ਡੀਐਸਪੀ ਜਸਵੀਰ ਸਿੰਘ,ਐਸ ਐਚ ਓ ਬਿਕਰਮਜੀਤ ਸਿੰਘ ਚੌਹਾਨ ਤੇ ਪਹੁੰਚੇ । ਥਾਣਾ ਸਿਟੀ ਦੇ ਜਗਦੇਵ ਸਿੰਘ ਨੇ ਅਣਪਛਾਤੇ ਵਿਅਕਤੀਆਂ ਤੇ ਵਾਹਣ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਗਊ ਵੰਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਦਫਨਾ ਦਿੱਤਾ ਗਿਆ। ਸਹਾਰਾ ਸਮਾਜ ਸੇਵਾ ਦੇ ਵਾਇਸ ਪ੍ਰਧਾਨ ਸੁਖਦੇਵ ਸਿੰਘ, ਸੋਸ਼ਲ ਵਰਕਰ ਗੋਰਵ ਅਰੋੜਾ,ਉ,ਬੀ,ਸੀ,ਬੀ,ਜੇ,ਪੀ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਗੋਰਾ, ਦੀਪਕ ਗੋਇਲ,ਸਾਇਲ ਬਾਂਸਲ,ਪ੍ਰਿਸ ਸ਼ਰਮਾਂ, ਕੇਵਲ ਸ਼ਰਮਾਂ, ਸਚਿਨ ਕੁਮਾਰ ਸੋਸ਼ਲ ਵਰਕਰ,ਸਾਹਿਲ ਸ਼ਰਮਾ,ਅਰੂਣ ਕਿਟੀ, ਦਿਨੇਸ਼ ਕੁਮਾਰ, ਆਦਿ ਹਾਜ਼ਰ ਸਨ।

Posted By: Tejinder Thind