ਪੱਤਰ ਪੇ੍ਰਕ, ਰਾਮਪੁਰਾ ਫੂਲ : ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਬਿਜਲੀ ਐਕਟ ਸੋਧ ਬਿੱਲ 2020, ਸੁੁੂਬਾਈ ਅਤੇ ਕੇਂਦਰੀ ਸਰਕਾਰਾਂ ਵੱਲੋਂ ਟੈਕਸ ਲਾ ਕੇ ਡੀਜ਼ਲ/ਪੈਟਰੋਲ ਦੀਆਂ ਵਧਾਈਆਂ ਕੀਮਤਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਕ੍ਾਂਤੀਕਾਰੀ ਜ਼ਿਲ੍ਹਾ ਬਠਿੰਡਾ ਵੱਲੋਂ ਕਿਸਾਨਾਂ ਨੂੰ ਲਾਮਬੰਦ ਕਰਨ ਅਤੇ 27 ਜੁਲਾਈ ਨੁੂੰ ਭਾਜਪਾ-ਅਕਾਲੀ ਮੰਤਰੀਆਂ ਤੇ ਸੰਸਦ ਮੈਂਬਰਾਂ ਦੇ ਿਘਰਾਓ ਵਾਲੇ ਸਾਂਝੇ ਐਕਸ਼ਨ ਪ੍ਰਰੋਗਰਾਮ ਦੀ ਤਿਆਰੀ ਦੀ ਖਾਤਰ 13 ਜੁਲਾਈ ਤੋਂ 19 ਜੁਲਾਈ ਤੱਕ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ 'ਚ ਜਥਾ ਮਾਰਚ ਕਰਨ ਦੀ ਮੁਹਿਮ ਸ਼ੁਰੂ ਕੀਤੀ ਹੈ। ਰਾਮਪੁਰਾ ਬਲਾਕ ਦੇ ਪਿੰਡਾਂ ਦੇ ਤਹਿ ਕੀਤੇ ਰੂਟ ਅਨੁਸਾਰ ਰਾਮਪੁਰਾ, ਗਿੱਲ ਕਲਾਂ, ਕਰਾੜਵਾਲਾ, ਜੈਦ, ਜਿਉਂਦ, ਪਿੱਥੋ, ਮੰਡੀ ਕਲਾਂ, ਖੋਖਰ ਢੱਡੇ, ਭੂੰਦੜ ਆਦਿ ਪਿੰਡਾਂ ਵਿਚ ਜਥਾ ਮਾਰਚ ਕੀਤਾ ਗਿਆ। ਇਸ ਮੁਹਿੰਮ ਤਹਿਤ ਬੁਲਾਰਿਆਂ ਨੇ ਤਿੰਨਾਂ ਕੇਂਦਰੀ ਆਰਡੀਨੈਂਸਾਂ ਦੇ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਦੇ ਹਿੱਤਾਂ ਉੱਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਚਾਨਣਾ ਪਾਇਆ। ਇਨ੍ਹਾਂ ਇਕੱਠਾਂ ਨੂੰ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਤੀਰਥ ਰਾਮ ਸੇਲਬਰਾਹ, ਦਰਸ਼ਨ ਿਢੱਲੋਂ ਫੂਲ, ਮਜ਼ਦੂਰ ਆਗੂ ਕੁਲਵੰਤ ਸੇਲਵਰਾ, ਲੋਕ ਸੰਗਰਾਮ ਮੋਰਚੇ ਦੇ ਆਗੂ ਬਲਵੰਤ ਮਹਿਰਾਜ ਤੇ ਖ਼ਜ਼ਾਨਚੀ ਸੁਰਮੁਖ ਸਿੰਘ ਸੇਲਵਰਾਂ ਨੇ ਸੰਬੋਧਨ ਕੀਤਾ ਅਤੇ 27 ਜੁਲਾਈ ਨੂੰ ਭਾਜਪਾ ਤੇ ਅਕਾਲੀ ਦਲ ਦੇ ਮੰਤਰੀਆਂ, ਐੱਮਪੀ ਅਤੇ ਵਿਧਾਇਕਾਂ ਦੇ ਿਘਰਾਓ ਕਰਨ ਦੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ਨੂੰ ਸਫ਼ਲ ਕਰਨ ਲਈ ਲੋਕਾਂ ਨੂੰ ਸੱਦਾ ਦਿੱਤਾ। ਮਜ਼ਦੂਰ ਆਗੂ ਕੁਲਵੰਤ ਸਿੰਘ ਸੇਲਵਰਾ ਨੇ ਪ੍ਰਰਾਈਵੇਟ ਫਾਈਨਾਂਸ ਕੰਪਨੀਆਂ ਵੱਲੋਂ ਪੇਂਡੂ ਅੌਰਤਾਂ ਤੋਂ ਜਬਰੀ ਕਿਸਤਾਂ ਕਰਵਾਉਣ ਦੀ ਖਾਤਰ ਉਨ੍ਹਾਂ ਨੂੰ ਡਰਾਉਣ ਧਮਕਾਉਣ ਤੇ ਪ੍ਰਰੇਸ਼ਾਨ ਕਰਨ ਦੀ ਕਾਰਵਾਈ ਦੀ ਨਿਖੇਧੀ ਕੀਤੀ।

ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਬਿਮਾਰੀ ਦੀ ਆੜ ਵਿਚ ਲੋਕਾਂ ਉੱਤੇ ਨਿੱਤ ਨਵੇਂ ਆਰਥਿਕ ਬੋਝ ਲੱਦਣ ਅਤੇ ਲੋਕਾਂ ਦੀ ਹੱਕੀ ਅਵਾਜ ਨੂੰ ਬੰਦ ਕਰਵਾਉਣ ਲਈ ਲੋਕਾਂ ਦੇ ਰੋਸ ਧਰਨਿਆਂ ਉੱਤੇ ਪਾਬੰਦੀ ਲਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਐਲਾਨ ਕੀਤਾ ਕਿ ਅਸੀਂ ਲੋਕਾਂ ਦੀ ਆਵਾਜ ਬਣ ਕੇ ਮੈਦਾਨ ਵਿਚ ਡਟਾਂਗੇ ਅਤੇ ਸਰਕਾਰ ਦੀਆਂ ਸਖ਼ਤੀਆਂ ਨੂੰ ਝੱਲਦੇ ਹੋਏ ਇਨ੍ਹਾਂ ਦਾ ਡਟ ਕੇ ਜਨਤਕ ਟਾਕਰਾ ਕਰਾਂਗੇ।