ਪੱਤਰ ਪ੍ਰੇਰਕ, ਭੁਲੱਥ : ਸਥਾਨਕ ਥਾਣੇ ਵਿਚ ਦਰਜ ਐੱਫਆਈਆਰ ਨੰਬਰ 103/17 ਵਿਚ ਨਾਮਜ਼ਦ ਮੁਲਜ਼ਮ ਰਣਜੀਤ ਸਿੰਘ ਰਾਣਾ ਵਾਸੀ ਪਿੰਡ ਖੱਸਣ ਨੂੰ ਭੁਲੱਥ ਪੁਲਿਸ ਨੇ ਅਦਾਲਤ ਵਿੱਚੋਂ ਰਿਮਾਂਡ 'ਤੇ ਲੈ ਕੇ ਗਿ੫ਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਡੀਐੱਸਪੀ ਭੁਲੱਥ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ

10 ਨਵੰਬਰ 2017 ਨੂੰ ਮਹਿੰਦਰ ਸਿੰਘ ਵਾਸੀ ਭੰਡਾਲ ਦੋਨਾ ਦੀ ਸ਼ਿਕਾਇਤ 'ਤੇ ਰਾਣਾ 'ਤੇ ਆਈਪੀਸੀ ਦੀਆਂ ਧਾਰਾਵਾਂ 420/420, ਇਮੀਗ੫ੇਸ਼ਨ ਦੀ ਧਾਰਾ 24, ਗ਼ੈਰ-ਕਾਨੂੰਨੀ ਮਨੁੱਖੀ ਤਸਕਰੀ ਰੋਕੂ ਐਕਟ ਦੀ ਧਾਰਾ 13 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਮੁਲਜ਼ਮ ਉਸ ਸਮੇਂ ਤੋਂ ਗਿ੫ਫ਼ਤਾਰੀ ਤੋਂ ਬੱਚਦਾ ਆ ਰਿਹਾ ਸੀ। ਫੇਰ ਉਸ ਨੇ 2 ਜਨਵਰੀ ਨੂੰ ਅਦਾਲਤ ਵਿਚ ਆਤਮ ਸਮਰਪਣ ਕੀਤਾ ਤੇ ਹੁਣ ਥਾਣਾ ਭੁਲੱਥ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚੋਂ ਪੁੱਛ-ਪੜਤਾਲ ਲਈ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਭੁਲੱਥ ਦੇ ਡੀਐੱਸਪੀ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਟੀਮ ਮੁਲਜ਼ਮ ਤੋਂ ਪੁੱਛ-ਪੜਤਾਲ ਕਰਦੀ ਪਈ ਹੈ ਤੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।