ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਬਠਿੰਡਾ ਬਸ਼ਿੰਦੇ ਹੁਣ ’ਗੱਪੀ ਗਾਲਿਬ’ ਹੀ ਕਹਿਣ ਲੱਗ ਗਏ ਹਨ। ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਹੋਰਾਂ ਦੇ ਬਿਨ੍ਹਾਂ ਪੰਜਾਬ ਦੇ ਬਣੇ ਵਿੱਤ ਮੰਤਰੀ ਤੇ ਬਠਿੰਡਾ ਸ਼ਹਿਰ ਦੇ ਵਿਧਾਇਕ ਮਨਪ੍ਰੀਤ ਬਾਦਲ ਨੇ ਜਿਹੜੇ ਸਬਜ਼ਬਾਗ ਦਿਖਾਏ ਸਨ, ਉਨ੍ਹਾਂ ’ਚੋਂ ਕੋਈ ਵਾਅਦਾ ਪੂਰਾ ਨਾ ਕੀਤੇ ਜਾਣ ਕਾਰਨ ਉਸ ਨੂੰ ਇਹ ਨਾਂ ਮਿਲ ਗਿਆ ਹੈ।

ਇਹ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਿਜਲੀ ਦੇ ਵਧੇ ਰੇਟਾਂ ਤੇ ਬਿਜਲੀ ਦੇ ਲੱਗਦੇ ਕੱਟਾਂ 'ਤੇ ਬਠਿੰਡਾ 'ਚ ਸਿਰਕੀ ਬਜ਼ਾਰ ਬਿਜਲੀ ਦਫ਼ਤਰ ਅੱਗੇ ਲਾਏ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਕੀਤਾ। ਵਰ੍ਹਦੀ ਗਰਮੀ ’ਚ ਆਪਣੇ ਵਿੱਤ ਮੰਤਰੀ ਪੰਜਾਬ ਤੇ ਆਪਣੇ ਦਿਉਰ ਮਨਪ੍ਰੀਤ ਬਾਦਲ ’ਤੇ ਵਰ੍ਹਦਿਆਂ ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਕੱਦ ਲੰਬਾ ਹੋਣਾ ਮਾਇਨੇ ਨਹੀਂ ਰੱਖਦਾ ਬੰਦੇ ਸੋਚ ਵੱਡੀ ਹੋਣੀ ਚਾਹੀਦੀ ਹੈ। ਬਠਿੰਡਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਕੱਦ ਨਹੀਂ ਦਿਲ ਬਹੁਤ ਵੱਡਾ ਹੈ। ਕੈਪਟਨ ਸਰਕਾਰ ਦੀਆਂ ਗੱਲਤ ’ਤੇ ਮਾਰੂ ਨੀਤੀਆਂ ਕਾਰਨ ਅੱਜ ਹਰ ਵਰਗ ਸੜਕਾਂ ’ਤੇ ਉੱਤਰ ਚੁੱਕਿਆ ਹੈ ਤੇ ਹਾਹਾਕਾਰ ਮਚੀ ਹੋਈ ਹੈ ਤੇ ਹੁਣ ਤਾਂ ਕੈਪਟਨ ਸਰਕਾਰ ਨੇ ਬਿਜਲੀ ਦੇਣੀ ਵੀ ਲੋਕਾਂ ਨੂੰ ਬੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਬਿਜਲੀ ਦੇ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਦੋਂਕਿ ਪਹਿਲਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਕਰਵਾ ਦਿੱਤੇ ਹਨ। ਸ਼ਹੀਦਾਂ ਦੀ ਧਰਤੀ ’ਤੇ ਸਹੁੰ ਖਾ ਕੇ ਕਾਂਗਰਸ ’ਚ ਕਦੇ ਵੀ ਸ਼ਾਮਲ ਨਾ ਹੋਣ ਦੀਆਂ ਗੱਲਾਂ ਕਰਨ ਵਾਲਾ ਤੇ ਪੰਜਾਬ ’ਚ ਬਦਲਾਅ ਲਿਆਉਣਾ ਮਨਪ੍ਰੀਤ ਬਾਦਲ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀ ਪਾਰਟੀ ਕਾਂਗਰਸ ’ਚ ਜਾ ਕੇ ਵਿੱਤ ਮੰਤਰੀ ਵੀ ਬਣ ਗਿਆ ਤੇ ਬਠਿੰਡਾ ਦਾ ਵਿਧਾਇਕ ਵੀ ਬਣ ਗਿਆ ਤੇ ਹੁਣ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਰਿਸ਼ਤੇਦਾਰ ਜੋਜੋ ਨਾਲ ਲੋਕਾਂ ਨੂੰ ਲੁੱਟਣ ਤੇ ਕੁੱਟਣ ’ਤੇ ਲੱਗੇ ਹੋਏ ਹਨ। ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਜੇਕਰ ਬਠਿੰਡਾ ’ਚ ਹੋ ਰਹੀ ਮਾਈਨਿੰਗ ਦਾ ਪਰਦਾਫ਼ਾਸ਼ ਕੀਤਾ ਤਾਂ ਉਸ ’ਤੇ ਹਮਲਾ ਕਰਵਾ ਦਿੱਤਾ ਜਦੋਂਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਬਿਆਸ ਦਰਿਆ ’ਤੇ ਮਾਈਨਿੰਗ ਦਾ ਮੁੱਦਾ ਚੁੱਕਣ ਗਏ ਤਾਂ ਕਾਂਗਰਸ ਸਰਕਾਰ ਨੇ ਪਰਚੇ ਪਵਾ ਦਿੱਤੇ ਹਨ ਪਰ ਅਵਾਜ਼ ਦਬਾਉਣ ਦੀ ਗੱਲ ਬਹੁਤਾ ਚਿਰ ਨਹੀਂ ਚੱਲਦੀ। 'ਆਪ' ਦਾ ਕੇਜਰੀਵਾਲ ਝੂਠਾ ਹੈ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਵੀ ਆਪਣੀ ਭੜਾਸ ਵਿੱਤ ਮੰਤਰੀ ਪੰਜਾਬ ਦੇ ਖ਼ਿਲਾਫ਼ ਬੋਲਦਿਆਂ ਕੱਢੀ। ਇਸ ਦੌਰਾਨ ਸਾਬਕਾ ਮੇਅਰ ਬਲਵੰਤਰ ਰਾਏ ਨਾਥ, ਯੂਥ ਬਠਿੰਡਾ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ, ਇਸਤਰੀ ਵਿੰਗ ਪ੍ਰਧਾਨ ਬਲਵਿੰਦਰ ਕੌਰ, ਸਾਬਕਾ ਕੌਂਸਲਰ ਹਰਵਿੰਦਰ ਗੰਜੂ ਤੇ ਹੋਰ ਵੀ ਮੌਜੂਦ ਸਨ।

Posted By: Amita Verma