ਖੇਤਰੀ ਪ੍ਰਤੀਨਿਧ, ਬਠਿੰਡਾ : ਬਠਿੰਡਾ ਪੁਲਿਸ ਨੇ ਅਲੱਗ-ਅਲੱਗ ਜਗ੍ਹਾ ਤੋਂ ਹੈਰੋਇਨ ਸਮੇਤ 6 ਜਣਿਆਂ ਨੂੰ ਗਿ੍ਫ਼ਤਾਰ ਕਰਕੇ ਤਿੰਨ ਥਾਣਿਆਂ 'ਚ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕੈਨਾਲ ਕਾਲੋਨੀ ਦੇ ਜਾਂਚ ਅਧਿਕਾਰੀ ਏਐੱਸਆਈ ਅਮਰਿੰਦਰ ਸਿੰਘ ਨੇ ਦੱਸਿਆ ਕਿ ਰਵੀ ਕੁਮਾਰ, ਇਸ਼ਾਂਤ ਕੁਮਾਰ ਵਾਸੀ ਜਨਤਾ ਨਗਰ ਬਠਿੰਡਾ, ਵਿਸ਼ਵਨਾਥ ਵਾਸੀ ਮੰਡੀ ਡੱਬਵਾਲੀ ਸਿਰਸਾ ਨੂੰ 30 ਗ੍ਰਾਮ ਹੈਰੋਇਨ ਤੇ 1250 ਗੋਲ਼ੀਆਂ ਨਸ਼ੀਲੀਆਂ ਸਮੇਤ ਕਾਰ ਹਾਂਡਾ ਸਿਟੀ ਸਮੇਤ ਸਰਹਿੰਦ ਨਹਿਰ ਦੀ ਪਟੜੀ ਤੋਂ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਗਿ੍ਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਇਲਾਵਾ ਥਾਣਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਲਵਜਿੰਦਰ ਵਾਸੀ ਏਕਤਾ ਕਾਲੋਨੀ ਬਠਿੰਡਾ ਨੂੰ 7 ਗ੍ਰਾਮ ਹੈਰੋਇਨ ਸਮੇਤ ਦਾਣਾ ਮੰਡੀ 'ਚ ਇਕ ਗੱਡੀ 'ਤੇ ਜਾਂਦੇ ਹੋਏ ਕਾਬੂ ਕੀਤਾ ਗਿਆ। ਇਸ ਮਾਮਲੇ 'ਚ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਰਾਮਪੁਰਾ ਪੁਲਿਸ ਦੇ ਜਾਂਚ ਅਧਿਕਾਰੀ ਐੱਸਆਈ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਵਾਸੀ ਪਿੰਡ ਰਾਮਪੁਰਾ ਤੇ ਮਨਦੀਪ ਸਿੰਘ ਵਾਸੀ ਦੌਲਤਪੁਰਾ ਨੂੰ 15 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਪਲੈਟੀਨਾ ਕਾਬੂ ਕੀਤਾ ਗਿਆ। ਇਸ ਮਾਮਲੇ 'ਚ ਸਿਟੀ ਰਾਮਪੁਰਾ ਥਾਣਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।