ਗੁਰਤੇਜ ਸਿੰਘ ਸਿੱਧੂ, ਬਠਿੰਡਾ :

ਨੌਜਵਾਨ ਟਕਸਾਲੀ ਆਗੂ ਗੁਰਲਾਭ ਸਿੰਘ ਢੇਲਵਾਂ ਨੂੰ ਯੂਥ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਦਿਹਾਤੀ ਦੋ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਸੋ੍ਮਣੀ ਅਕਾਲੀ ਦਲ ਦੇ ਡੈਲੀਗੇਟ ਅਤੇ ਹਲਕਾ ਭੁੱਚੋ ਮੰਡੀ ਦੇ ਨਿਗਰਾਨ ਜਗਸੀਰ ਸਿੰਘ ਜੱਗਾ ਕਲਿਆਣ ਦੀ ਸਿਫ਼ਾਰਸ਼ 'ਤੇ ਗੁਰਲਾਭ ਢੇਲਵਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਉਕਤ ਨੌਜਵਾਨ ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਚੁੱਕਾ ਹੈ। ਗੁਰਲਾਭ ਢੇਲਵਾਂ ਦੀ ਨਿਯੁਕਤੀ ਤੇ ਜ਼ਿਲ੍ਹੇ ਦੇ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਿਢੱਲਵਾਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਵਫਾਦਾਰ ਅਤੇ ਮਿਹਨਤੀ ਵਰਕਰਾਂ ਦੀ ਕਦਰ ਕਰਦਾ ਆਇਆ ਹੈ ਜਿਸ ਕਾਰਨ ਹੀ ਉਨਾਂ੍ਹ ਨੂੰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨਾਂ੍ਹ ਅਕਾਲੀ ਦਲ ਦੀ ਹਾਈ ਕਮਾਂਡ ਸਮੇਤ ਜਗਸੀਰ ਜੱਗਾ ਕਲਿਆਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਅਕਾਲੀ ਦਲ ਨੇ ਉਨਾਂ੍ਹ ਦੇ ਮੋਿਢਆਂ ਤੇ ਪਾਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣ ਨਾਲ ਨਿਭਾਉਣਗੇ। ਉਨਾਂ੍ਹ ਕਿਹਾ ਕਿ ਨੌਜਵਾਨਾਂ ਨੂੰ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਹੀ ਸੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸੇਵਾ ਮੁਕਤ ਮੁੱਖ ਅਧਿਆਪਕ ਜਗਸ਼ੇਰ ਸਿੰਘ ਸਿੱੱਧੂ, ਸਹਿਕਾਰੀ ਸਭਾ ਪੂਹਲੀ ਦੇ ਮੀਤ ਪ੍ਰਧਾਨ ਨਰਦੇਵ ਸਿੰਘ, ਯੂਥ ਅਕਾਲੀ ਆਗੂ ਇਕਬਾਲਜੀਤ ਸਿੰਘ ਪੂਹਲੀ, ਗੁਰਟੇਕ ਸਿੰਘ ਪੂਹਲੀੀ, ਦਰਸ਼ਨ ਸਿੰਘ ਮਾਲਵਾ, ਰੂਪ ਸਿੰਘ ਨਥਾਣਾ, ਸਰਕਲ ਪ੍ਰਧਾਨ ਗੁਰਭੇਜ ਸਿੰਘ ਸਾਬਕਾ ਸਰਪੰਚ ਨਥਾਣਾ, ਹਰਮੀਤ ਸਿੰਘ ਬਾਹੀਆ ਸਾਬਕਾ ਚੇਅਰਮੈਨ,, ਭੁੱਚੋ ਮੰਡੀ ਦੇ ਸ਼ਹਿਰੀ ਪ੍ਰਧਾਨ ਪਿੰ੍ਸ ਗੋਲਣ, ਸਰਕਲ ਪ੍ਰਧਾਨ ਅਮਰਜੀਤ ਸਿੰਘ ਜੰਡਾਂਵਾਲਾ, ਜਸਵੀਰ ਸਿੰਘ ਨੇਹੀਆਂਵਾਲਾ, ਹਰਜੀਤ ਸਿੰਘ ਬੱਜੋਆਣਾ, ਰਵੀ ਬੱਜੋਆਣਾ, ਗੁਰਤੇਜ ਸਿੰਘ ਸਾਬਕਾ ਸਰਪੰਚ ਨਾਥਪੁਰਾ, ਲਛਮਦ ਸਿੰਘ ਭੁਲੇਰੀਆ, ਜਸਵਿੰਦਰ ਸਿੰਘ ਬੱਜੋਆਣਾ, ਸੁਖਚੈਨ ਸਿੰਘ ਬਰਾੜ, ਦਲੀਪ ਸਿੰਘ ਨੀਟਾ ਅਕਾਲੀ, ਗੁਰਪ੍ਰਰੀਤ ਸਿੰਘ ਸਾਬਕਾ ਸਰਪੰਚ ਚੱਕ ਬਖਤੂ, ਸਮਿੰਦਰ ਕੌਰ, ਸਿਵਨੰਦਨ ਗਰਗ, ਰਾਮ ਕੁਮਾਰ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਭੁੱਚੋ ਮੰਡੀ, ਸੁਖਮੰਦਰ ਸਿੰਘ ਸੁੱਖੀ ਸਾਬਕਾ ਸਰਪੰਚ ਲਹਿਰਾ ਮੁਹੱਬਤ ਤੇ ਸੁਖਮੰਦਰ ਸਿੰਘ ਸੁੱਖੀ ਚੱਕ ਰਾਮ ਸਿੰਘ ਵਾਲਾ ਨੇ ਗੁਰਲਾਭ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਤੇ ਸੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਜਗਸੀਰ ਸਿੰਘ ਜੱਗਾ ਕਲਿਆਣ ਦਾ ਧੰਨਵਾਦ ਕੀਤਾ ਹੈ।