ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੰਜਾਬ ਰੋਡਵੇਜ਼ ਮੋਗਾ ਦੇ ਡਿਪੂ ਮੁਲਾਜ਼ਮਾਂ ਦਾ ਡਿਊਟੀ ਰਜਿਸਟਰ ਚੰਡੀਗੜ੍ਹ ਤੋਂ ਤਿਆਰ ਹੋ ਕੇ ਆਉਣ ਦੇ ਵਿਰੋਧ ਵਿਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਦੁਪਹਿਰ 12 ਵਜੇ ਦੇ ਕਰੀਬ ਯੂਨੀਅਨ ਵੱਲੋਂ ਬੱਸਾਂ ਦੇ ਪਹੀਏ ਜਾਮ ਕਰ ਦਿੱਤੇ ਗਏ। ਮੁਲਾਜ਼ਮਾਂ ਨੇ ਬੱਸ ਸਟੈਂਡ 'ਤੇ ਧਰਨਾ ਲਗਾ ਕੇ ਪੰਜਾਬ ਰੋਡਵੇਜ਼ ਦੀ ਮੈਨੇਜਮੈਂਟ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਆਗੂਆਂ ਨੇ ਮਾਮਲਾ ਹੱਲ ਹੋਣ ਤਕ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ। ਯੂਨੀਅਨ ਦੀ ਹੜਤਾਲ ਕਾਰਨ 12 ਵਜੇ ਤੋਂ ਬਾਅਦ ਬੱਸ ਸਟੈਂਡ ਤੋਂ ਕੋਈ ਵੀ ਸਰਕਾਰੀ ਬੱਸ ਨਹੀਂ ਚੱਲੀ। ਇਸ ਦੇ ਨਾਲ ਹੀ ਜੋ ਬੱਸਾਂ ਪਹਿਲਾਂ ਆਪਣੇ ਰੂਟ 'ਤੇ ਚੱਲੀਆਂ ਹੋਈਆਂ ਸਨ, ਉਹ ਵੀ ਬੱਸ ਸਟੈਂਡ 'ਤੇ ਪਹੁੰਚ ਕੇ ਰੋਕ ਦਿੱਤੀਆਂ ਗਈਆਂ। ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸਾਂ ਦਾ ਚੱਕਾ ਜਾਮ ਹੋ ਗਿਆ ਜਿਸ ਕਾਰਨ ਪ੍ਰਰਾਈਵੇਟ ਟਰਾਂਸਪੋਰਟਰਾਂ ਨੂੰ ਕਾਫੀ ਫਾਇਦਾ ਹੋਇਆ। ਬੱਸ ਸਟੈਂਡ ਤੋਂ ਪ੍ਰਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਪੂਰੀ ਤਰਾਂ੍ਹ ਭਰ ਕੇ ਰਵਾਨਾ ਹੋਈਆਂ। ਦੁਪਹਿਰ ਵੇਲੇ ਤਾਪਮਾਨ 45 ਡਿਗਰੀ ਸੈਲਸੀਅਸ ਹੋਣ ਦੇ ਬਾਵਜੂਦ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਸਵਾਰੀਆਂ ਨੂੰ ਬੱਸਾਂ ਦੀਆਂ ਛੱਤਾਂ 'ਤੇ ਬੈਠਣ ਲਈ ਮਜਬੂਰ ਹੋਣਾ ਪਿਆ। ਜਦੋਂ ਕਿ ਇਸ ਸਮੇਂ ਸਕੂਲਾਂ, ਕਾਲਜਾਂ ਜਾਂ ਹੋਰ ਵਿੱਦਿਅਕ ਅਦਾਰਿਆਂ ਵਿਚ ਛੁੱਟੀ ਹੁੰਦੀ ਹੈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਦੂਜੇ ਸ਼ਹਿਰਾਂ ਅਤੇ ਪਿੰਡਾਂ ਤੋਂ ਵਿਦਿਆਰਥੀ ਬੱਸਾਂ ਰਾਹੀਂ ਆਪਣੇ ਘਰਾਂ ਨੂੰ ਜਾਂਦੇ ਹਨ। ਪਰ ਹੜਤਾਲ ਕਾਰਨ ਉਨਾਂ੍ਹ ਨੂੰ ਕੋਈ ਬੱਸ ਨਹੀਂ ਮਿਲੀ ਅਤੇ ਉਹ ਪੇ੍ਸ਼ਾਨ ਹੁੰਦੇ ਰਹੇ। ਇਸ ਦੇ ਨਾਲ ਹੀ ਬਾਹਰੋਂ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ ਨੇ ਵੀ ਪੀਆਰਟੀਸੀ ਤੋਂ ਪਾਸ ਬਣਵਾਏ ਹੋਏ ਹਨ ਉਨਾਂ੍ਹ ਨੂੰ ਵੀ ਮਜ਼ਬੂਰਨ ਪ੍ਰਰਾਈਵੇਟ ਬੱਸਾਂ ਦਾ ਕਿਰਾਇਆ ਦੇਣਾ ਪਿਆ। ਦੂਜੇ ਪਾਸੇ ਹੜਤਾਲ ਕਾਰਨ ਮਹਿਲਾ ਸਵਾਰੀਆਂ ਸਰਕਾਰੀ ਬੱਸਾਂ ਦੇ ਚੱਲਣ ਦਾ ਇੰਤਜ਼ਾਰ ਕਰਦੀਆਂ ਰਹੀਆਂ। ਪਰ ਜਦੋਂ ਲੰਬੇ ਸਮੇਂ ਤਕ ਕੋਈ ਬੱਸ ਨਹੀਂ ਚੱਲੀ ਤਾਂ ਉਨਾਂ੍ਹ ਨੂੰ ਪ੍ਰਰਾਈਵੇਟ ਬੱਸਾਂ ਦਾ ਹੀ ਸਹਾਰਾ ਲੈਣਾ ਪਿਆ। ਬਠਿੰਡਾ ਡੀਪੂ ਯੂਨੀਅਨ ਦੇ ਕੁਲਵੰਤ ਸਿੰਘ ਨੇ ਦੱਸਿਆ ਕਿ ਜਦੋਂ ਸੂਬੇ ਦੇ ਸਾਰੇ ਡਿਪੂਆਂ ਵਿਚ ਡਿਊਟੀ ਕਰ ਰਹੇ ਮੁਲਾਜ਼ਮਾਂ ਦਾ ਰਜਿਸਟਰ ਉਨਾਂ੍ਹ ਦੇ ਡੀਪੂ ਤੋਂ ਹੀ ਤਿਆਰ ਕੀਤਾ ਜਾਂਦਾ ਹੈ ਤਾਂ ਿਫ਼ਰ ਮੋਗਾ ਡਿਪੂ ਦਾ ਰੋੋਸਟਰ ਰਜਿਸਟਰ ਚੰਡੀਗੜ੍ਹ ਤੋਂ ਕਿਉਂ ਬਣਾਇਆ ਜਾ ਰਿਹਾ ਹੈ। ਅਜਿਹਾ ਕਰਕੇ ਮੁਲਾਜ਼ਮਾਂ ਨੂੰ ਪੇ੍ਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ੍ਹ ਕਿਹਾ ਕਿ ਪੀਆਰਟੀਸੀ ਦੇ ਮੁਲਾਜ਼ਮ ਮਿਹਨਤ ਨਾਲ ਡਿਊਟੀ ਕਰ ਰਹੇ ਹਨ ਪਰ ਉਨਾਂ੍ਹ ਨੂੰ ਜਾਣ ਬੁੱਝ ਕੇ ਪੇ੍ਸ਼ਾਨ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਅੱਧ ਵਿਚਕਾਰ ਲਟਕ ਰਹੀਆਂ ਹਨ, ਪਰ ਮੈਨੇਜਮੈਂਟ ਤੇ ਸਰਕਾਰ ਇਸ ਪਾਸੇ ਕੋਈ ਧਿਆਨ ਦੇਣ ਦੀ ਬਜਾਏ ਨਵੇਂ ਨਵੇਂ ਆਦੇਸ਼ ਮੁਲਾਜ਼ਮਾਂ 'ਤੇ ਥੋਪ ਰਹੀ ਹੈ। ਉਨਾਂ੍ਹ ਐਲਾਨ ਕੀਤਾ ਕਿ ਜੇਕਰ ਮੈਨੇਜਮੈਂਟ ਦਾ ਇਹੀ ਰਵੱਈਆ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਬੱਸ ਸਟੈਂਡ ਨੂੰ ਜਾਮ ਕਰਨ ਦੇ ਨਾਲ-ਨਾਲ ਪੂਰੇ ਪੰਜਾਬ ਦੇ ਸਾਰੇ ਡਿਪੂ ਬੰਦ ਕਰਕੇ ਧਰਨੇ ਦਿੱਤੇ ਜਾਣਗੇ।

ਬਾਕਸ

- ਅੱਤ ਦੀ ਗਰਮੀ ਤੇ ਹੜਤਾਲ ਕਾਰਨ ਲੋਕ ਪਰੇਸ਼ਾਨ

ਵੀਰਵਾਰ ਨੂੰ ਬਠਿੰਡਾ ਦਾ ਤਾਪਮਾਨ 45 ਡਿਗਰੀ 'ਤੇ ਪਹੁੰਚ ਗਿਆ ਜਦੋਂ ਕਿ ਦੂਜੇ ਪਾਸੇ ਬੱਸ ਅੱਡੇ ਵਿਚ ਸਵਾਰੀਆਂ ਦੀ ਭੀੜ ਲੱਗ ਗਈ। ਬੱਸ ਅੱਡੇ ਵਿਚ ਸਖਤ ਗਰਮੀ ਕਾਰਨ ਸਵਾਰੀਆਂ ਪੇ੍ਸ਼ਾਨ ਹੁੰਦੀਆਂ ਰਹੀਆਂ। ਪਹਿਲਾਂ ਸਵਾਰੀਆਂ ਨੂੰ ਇਹ ਸਮਝ ਨਹੀਂ ਲੱਗੀ ਕਿ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸਾਂ ਬੰਦ ਹੋ ਗਈਆਂ ਹਨ। ਕਾਫ਼ੀ ਸਮੇਂ ਬਾਅਦ ਜਦੋਂ ਅੌਰਤਾਂ ਨੂੰ ਪਤਾ ਲੱਗਾ ਕਿ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ ਤਾਂ ਉਨਾਂ੍ਹ ਿਫ਼ਰ ਪ੍ਰਰਾਈਵੇਟ ਬੱਸਾਂ 'ਤੇ ਕਿਰਾਇਆ ਲਾ ਕੇ ਸਫ਼ਰ ਕਰਨਾ ਪਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨਾਂ੍ਹ ਦੀ ਮੰਗ ਨਾਂ ਮੰਨੀ ਤਾਂ ਉਹ ਹੜਤਾਲ ਨੂੰ ਪੰਜਾਬ ਪੱੱਧਰ 'ਤੇ ਲੈ ਕੇ ਜਾਣਗੇ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪੀਆਰਟੀਸੀ ਦੀ ਮੈਨੇਜਮੈਂਟ ਦੀ ਹੋਵੇਗੀ।