v> ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹਾ ਵਾਸੀਆਂ ਲਈ ਮੁੜ ਰਾਹਤ ਭਰੀ ਖਬਰ ਹੈ ਕਿ 27 ਹੋਰ ਕੋਰੋਨਾ ਸ਼ੱਕੀ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਹੈ। ਅਜੇ ਦੋ ਹੋਰ ਨਮੂਨਿਆਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਅੱਜ ਸ਼ਾਮ ਤਕ ਬਾਕੀ ਰਹਿੰਦੇ ਦੋ ਨਮੂਨਿਆਂ ਦੀ ਰਿਪੋਰਟ ਵੀ ਪ੍ਰਾਪਤ ਹੋ ਜਾਵੇਗੀ। ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ ਨੇ ਦੱਸਿਆ ਹੈ ਕਿ ਉਕਤ ਨਮੂਨਿਆਂ ਦੀ ਰਿਪੋਰਟ ਨੈਗਟਿਵ ਆਈ ਇਸ ਵਿਚ ਕੁੱਝ ਤਬਲੀਗੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਮੋਗਾ ਤੋਂ ਕੋਰੋਨਾ ਪੌਜ਼ਿਟਿਵ ਮਿਲਿਆ ਤਬਲੀਗੀ ਭਾਈਚਾਰੇ ਦਾ ਉਕਤ ਵਿਅਕਤੀ ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ 'ਚ ਰਹਿੰਦਾ ਰਿਹਾ ਹੈ ਜਿਸ ਕਾਰਨ ਬਠਿੰਡਾ ਵਾਸੀਆਂ ਤੇ ਕੋਰੋਨ ਦਾ ਖਤਰਾ ਮੰਡਰਾ ਰਿਹਾ ਸੀ ਪਰ ਹੁਣ 27 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਬਠਿੰਡਾ ਵਾਸੀਆਂ ਨੂੰ ਮੁੜ ਰਾਹਤ ਭਰੀ ਖਬਰ ਮਿਲੀ ਹੈ

Posted By: Seema Anand