ਦੀਪਕ ਸ਼ਰਮਾ, ਬਠਿੰਡਾ : 'ਕੌਣ ਬਣੇਗਾ ਕਰੋੜਪਤੀ' ਤਹਿਤ 25 ਲੱਖ ਰੁਪਏ ਦੀ ਲਾਟਰੀ ਨਿਕਲਣ ਦਾ ਝਾਂਸਾ ਦੇ ਇਕ ਗਿਰੋਹ ਨੇ ਬਠਿੰਡਾ ਦੇ ਇਕ ਵਿਅਕਤੀ ਨਾਲ 32.30 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਮਾਰਨ ਵਾਲੇ ਇਸ ਗਿਰੋਹ 'ਚ 18 ਵਿਅਕਤੀ ਬਿਹਾਰ, ਦੋ ਵਿਅਕਤੀ ਉੱਤਰ ਪ੍ਰਦੇਸ਼ ਤੇ ਇਕ ਦਿੱਲੀ ਨਾਲ ਸਬੰਧਤ ਹੈ, ਜਿਨ੍ਹਾਂ ਖ਼ਿਲਾਫ਼ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਪੈਸੇ ਵੱਖ-ਵੱਖ 6 ਬੈਂਕ ਖਾਤਿਆਂ 'ਚ ਪੀੜਤ ਨਿਰਮਲ ਸਿੰਘ ਵਾਸੀ ਬਠਿੰਡਾ ਤੋਂ ਜਮਾਂ ਕਰਵਾਏ ਗਏ ਜਿਨ੍ਹਾਂ ਨੂੰ ਅੱਗੇ ਬੈਂਕ ਖਾਤਿਆਂ 'ਚ ਤਬਦੀਲ ਕਰ ਦਿੱਤੇ ਗਏ।

ਠੱਗੀ ਮਾਰਨ ਵਾਲੇ ਕਥਿਤ ਦੋਸ਼ੀਆਂ ਦੀ ਪਛਾਣ ਨਿਤਿਸ਼ ਕੁਮਾਰ ਵਾਸੀ ਪਿੰਡ ਚੱਕਰਪੁਰ ਜ਼ਿਲ੍ਹਾ ਨਾਲਾਗੜ੍ਹ, ਸੁਜੀਤ ਕੁਮਾਰ ਵਾਸੀ ਪਿੰਡ ਧੂਕਲ ਬਿੱਘਾ ਜ਼ਿਲ੍ਹਾ ਗਿਯਾ, ਕੰਚਨ ਕੁਮਾਰ ਵਾਸੀ ਪਿੰਡ ਚੱਕਰਪੁਰ, ਰਾਜਾ ਕੁਮਾਰ ਵਾਸੀ ਬਾਸੁਰ ਦੌਲਤਪੁਰ ਜ਼ਿਲ੍ਹਾ ਪਟਨਾ, ਰੋਹਿਤ ਕੁਮਾਰ ਵਾਸੀ ਛੋਟਾ ਸ਼ੇਖਪੁਰਾ ਜ਼ਿਲ੍ਹਾ ਨਵਾਦਾ, ਸੁਬੋਧ ਕੁਮਾਰ ਵੀ ਮਕਾਨ ਨੰਬਰ 31 ਸ਼ਿਵਚੱਕ ਝੱਜਰਪੁਰ ਜ਼ਿਲ੍ਹਾ ਗਿਯਾ, ਰਾਜੀਵ ਰੰਜਨ ਕੁਮਾਰ ਵਾਸੀ ਅਹਿਮਦਾਬਾਦ ਜ਼ਿਲ੍ਹਾ ਨਾਲਾਗੜ੍ਹ, ਦਿਨੇਸ਼ ਸਿੰਘ ਵਾਸੀ ਅੁੰਗਾਰੀ ਜ਼ਿਲ੍ਹਾ ਨਾਲਾਗੜ੍ਹ, ਸੰਗੀਤਾ ਦੇਵੀ ਵਾਸੀ ਗਾਂਧੀ ਨਗਰ ਜ਼ਿਲ੍ਹਾ ਗਿਯਾ, ਸੌਰਵ ਕੁਮਾਰ ਵਾਸੀ ਸ਼ੇਰਪੁਰ ਜ਼ਿਲ੍ਹਾ ਨਾਲਾਗੜ੍ਹ, ਸੁਮਿਤ ਕੁਮਾਰ ਵਾਸੀ ਪੰਚਵੜੀ ਜ਼ਿਲ੍ਹਾ ਖਗਾਰੀਆ, ਕੌਸ਼ਲ ਕੁਮਾਰ ਵਾਸੀ ਬਦੇਸਰਾ ਜ਼ਿਲ੍ਹਾ ਨਾਲਾਗੜ੍ਹ, ਧਰਮਿੰਦਰਾ ਕੁਮਾਰ ਵਾਸੀ ਗਰਾਮ ਹੈਡਸ ਜ਼ਿਲ੍ਹਾ ਨਵਾਦਾ, ਮੁਹੰਮਦ ਅਸੀਫ਼ ਵਾਸੀ ਪਿੰਡ ਅਗਾਰਪੂ ਜ਼ਿਲ੍ਹਾ ਵਿਸ਼ਾਲੀ, ਮੁਹੰਮਦ ਜ਼ਿਬਰਾਨ ਵਾਸੀ ਗੁਲਸ਼ਨ ਇਨਕਲੇਵ ਜ਼ਿਲ੍ਹਾ ਵਿਸ਼ਾਲੀ, ਅਸਰ ਹੁਸੈਨ ਵਾਸੀ ਪਿੰਡ ਬਰਸਾਰਾ ਜ਼ਿਲ੍ਹਾ ਸਿਵਾਨ, ਅਮਰੀ ਖਾਨ 1450 ਲੰਬੀ ਗਲੀ, ਮੋਰ ਗੇਟ ਪਿੱਛੇ ਨੋਵੈਲਟੀ ਸਿਨੇਮਾ ਨਾਰਥ ਦਿੱਲੀ, ਮੁੰਨਾ ਅੰਸਾਰੀ ਵਾਸੀ ਇਹਰਾਨਲੀ ਦਨ ਜ਼ਿਲ੍ਹਾ ਖੁਸ਼ੀ ਨਗਰ ਲਖਨਊ ਅਤੇ ਮੁਕੇਸ਼ ਕੁਮਾਰ ਵਾਸੀ ਨੇੜੇ ਭਗਵਤੀ ਮੰਡੀ ਫਲਡੂ ਨਰਦੀਗੰਜ ਜ਼ਿਲ੍ਹਾ ਨਰਵਾਣਾ ਬਿਹਾਰ ਵਜੋਂ ਹੋਈ ਹੈ। ਕਥਿਤ ਦੋਸ਼ੀਆਂ ਨੇ 'ਕੌਣ ਬਣੇਗਾ ਕਰੋੜਪਤੀ' ਦੇ ਜਨਰਲ ਮੈਨੇਜਰ ਤੇ ਹੋਰ ਅਧਿਕਾਰੀ ਦੱਸ ਕੇ ਇਹ ਠੱਗੀ ਮਾਰੀ ਹੈ। ਪੀੜਤ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਕੋਲੋਂ ਵੱਖ-ਵੱਖ ਟੈਕਸਾਂ 'ਤੇ ਹੋਰ ਨਾਮ ’ਤੇ ਕਈ ਕਿਸ਼ਤਾਂ ਵਿਚ ਉਕਤ ਪੈਸੇ ਜਮ੍ਹਾਂ ਕਰਵਾ ਲਏ ਗਏ। ਥਾਣਾ ਸਿਵਲ ਲਾਇਨ ਦੇ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਬਿਹਾਰ ਤੇ ਦਿੱਲੀ ਪੁਲਿਸ ਨਾਲ ਰਾਬਤਾ ਕੀਤਾ ਜਾ ਰਿਹਾ ਹੈ।

Posted By: Amita Verma