v> ਗੁਰਤੇਜ ਸਿੱਧੂ, ਬਠਿੰਡਾ : ਗਰੀਨ ਸਿਟੀ 'ਚ ਇਕੋ ਪਰਿਵਾਰ ਦੇ ਚਾਰ ਜੀਆਂ ਨੇ ਖੁਦਕੁਸ਼ੀ ਕਰ ਲਈ ਹੈ। ਇਸ ਮਾਮਲੇ ਦਾ ਪਤਾ ਚੱਲਦਿਆਂ ਮੌਕੇ 'ਤੇ ਐਸਐਸਪੀ ਭੁਪਿੰਦਰਜੀਤ ਵਿਰਕ ਅਤੇ ਡੀਐਸਪੀ ਸਿਟੀ ਆਸ਼ਵੰਤ ਸਿੰਘ ਪਹੁੰਚੇ। ਪੁਲਿਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।

ਜਾਣਕਾਰੀ ਅਨੁਸਾਰ ਗਰੀਨ ਸਿਟੀ 'ਚ ਲਗਪਗ ਪਿਛਲੇ ਢਾਈ ਸਾਲ ਤੋਂ ਦਵਿੰਦਰ ਗਰਗ ਆਪਣੀ ਪਤਨੀ, ਬੇਟਾ ਅਤੇ ਬੇਟੀ ਨਾਲ ਰਹਿ ਰਿਹਾ ਸੀ। ਕਰਾਊੁਨ ਟ੍ਰੇਡਿੰਗ ਕੰਪਨੀ ਵਿਚ ਕੰਮ ਕਰਨ ਵਾਲੇ ਦਵਿੰਦਰ ਗਰਗ (42) ਨੇ ਅੱਜ ਸਵੇਰੇ ਲਗਪਗ ਸਾਢੇ ਨੌ ਵਜੇ ਪਹਿਲਾਂ ਆਪਣੇ ਬੱਚਿਆਂ ਮੁਸਕਾਨ (10) ਬੇਟੀ, ਆਰੂਸ਼ 14 ਬੇਟਾ ਨੂੰ ਗੋਲੀ ਮਾਰੀ। ਫਿਰ ਆਪਣੀ ਪਤਨੀ ਅਨੀਤਾ 38 ਸਾਲ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪੁਲਿਸ ਨੇ ਘਰ ਵਿਚੋਂ ਮਿਲਿਆ ਸੁਸਾਈਡ ਨੋਟ ਵੀ ਕਬਜ਼ੇ ਵਿਚ ਲੈ ਲਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

Posted By: Tejinder Thind