ਪੱਤਰ ਪ੍ਰਰੇਰਕ, ਤਲਵੰਡੀ ਸਾਬੋ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਤਲਵੰਡੀ ਸਾਬੋ ਦੇ ਪਿੰਡਾਂ ਤੇ ਸ਼ਹਿਰਾਂ ਦੇ ਬਾਜ਼ਾਰਾਂ 'ਚੋਂ ਦੀ ਬਲਾਕ ਪ੍ਰਧਾਨ ਮਹਿਮਾ ਸਿੰਘ ਚੱਠੇਵਾਲਾ ਦੀ ਅਗਵਾਈ 'ਚ ਮੋਟਰਸਾਈਕਲਾਂ ਰਾਹੀਂ ਇਕ ਝੰਡਾ ਮਾਰਚ ਕੀਤਾ ਗਿਆ। ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਆਰਡੀਨੈਂਸ ਬਾਰੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਜਥੇਬੰਦੀਆਂ ਵਲੋਂ ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਜੇਲ੍ਹ ਭਰੋ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਗਿ੍ਫਤਾਰੀਆਂ ਦੇਣ ਦਾ ਸੱਦਾ ਵੀ ਦਿੱਤਾ, ਜੋ ਅੰਦੋਲਨ 10 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਅੱਜ ਇਹ ਝੰਡਾ ਮਾਰਚ ਪਿੰਡ ਤਿਉਣਾ ਪੁਜਾਰੀਆਂ ਤੋਂ ਸ਼ੁਰੂ ਕਰਕੇ ਸੰਗਤ ਖੁਰਦ, ਤੰਗਰਾਲੀ, ਜੋਗੇ ਵਾਲਾ, ਗਾਟਵਾਲੀ, ਮਲਕਾਣਾ, ਗਿਆਨਾ, ਫੁੱਲੋ ਖਾਰੀ, ਕਣਕ ਵਾਲ, ਰਾਮਾਂ ਪਿੰਡ, ਰਾਮਾਂ ਮੰਡੀ, ਬਾਘਾ, ਸੁਖਲੱਧੀ, ਬੰਗੀ ਰੁੱਘੂ, ਬੰਗੀ ਦੀਪਾ, ਮਾਨ ਵਾਲਾ, ਕੋਟ ਬਖਤੂ, ਨਸੀਬ ਪੁਰਾ, ਜੀਵਨ ਸਿੰਘ ਵਾਲਾ, ਚੱਠੇਵਾਲਾ, ਭਾਗੀਵਾਂਦਰ , ਤਲਵੰਡੀ ਸਾਬੋ ਤੋਂ ਲੇਲੇਵਾਲਾ ਵਿਖੇ ਸਮਾਪਤ ਕੀਤਾ ਗਿਆ। ਅੱਜ ਦੇ ਇਸ ਮਾਰਚ ਵਿਚ ਯੋਧਾ ਸਿੰਘ ਨੰਗਲਾ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ , ਮਹਿਮਾ ਸਿੰਘ ਚੱਠੇਵਾਲਾ, ਰਾਜਵੀਰ ਸਿੰਘ ਸ਼ੇਖਪੁਰਾ ਜਨਰਲ ਸਕੱਤਰ, ਜੈਮਲ ਸਿੰਘ ਸਿੰਗੋ, ਜਗਸੀਰ ਸਿੰਘ ਜਗ੍ਹਾ ਰਾਮ ਤੀਰਥ, ਗੁਰਚਰਨ ਸਿੰਘ ਜਗ੍ਹਾ ਰਾਮ ਤੀਰਥ, ਮੇਜਰ ਸਿੰਘ ਚੱੱਠੇਵਾਲਾ, ਕੁਲਵੰਤ ਸਿੰਘ, ਗੁਰਪਾਲ ਸਿੰਘ ਤਿਉਣਾ, ਨਰਿੰਦਰ ਪਾਲ ਸਿੰਘ ਸਿੱਧੂ ਤਿਉਣਾ, ਪ੍ਰਗਟ ਸਿੰਘ ਸੰਗਤ, ਗੁਰਲਾਲ ਸਿੰਘ ਸੰਗਤ, ਸਤਗੁਰ ਸਿੰਘ ਫੁੱਲੋ ਖਾਰੀ, ਗੁਰਪ੍ਰਰੀਤ ਸਿੰਘ ਫੁੱਲੋ ਖਾਰੀ, ਗੁਰਦਾਸ ਸਿੰਘ ਬਹਿਮਣ ਜੱਸਾ ਸਿੰਘ, ਸੁਖਪਾਲ ਸਿੰਘ ਬਹਿਮਣ ਜੱਸਾ, ਅਮਨਦੀਪ ਮੰਨਾ, ਯਾਦਵਿੰਦਰ ਸਿੰਘ ਧਿੰਗੜ, ਇਕਬਾਲ ਸਿੰਘ ਕਮਾਲੂ, ਮੇਜਰ ਸਿੰਘ ਸਰਪੰਚ, ਜਗਾ ਸਮੇਤ ਭਾਰੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ।