ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਪੁਲਿਸ ਨੇ ਵੱਖ-ਵੱਖ ਸਥਾਨਾਂ ਤੋਂ ਨਾਜਾਇਜ਼ ਸ਼ਰਾਬ, ਲਾਹਣ ਅਤੇ ਹੈਰੋਇਨ ਦੀ ਤਸਕਰੀ ਦੇ ਦੋਸ਼ 'ਚ ਪੰਜ ਲੋਕਾਂ ਨੂੰ ਨਾਮਜ਼ਦ ਕਰ ਚਾਰ ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸਾਰੇ ਕਥਿੱਤ ਦੋਸ਼ੀਆਂ 'ਤੇ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਬਠਿੰਡਾ ਦੇ ਹੋਲਦਾਰ ਸੁਖਜਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਬੀੜ ਤਲਾਬ ਤੋਂ ਕਥਿਤ ਦੋਸ਼ੀ ਕੁਲਵਿੰਦਰ ਸਿੰਘ ਨੂੰ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰਾਂ੍ਹ ਥਾਣਾ ਫੂਲ ਦੇ ਏਐਸਆਈ ਇਕਬਾਲ ਸਿੰਘ ਨੇ ਪਿੰਡ ਫੂਲੇਵਾਲਾ ਤੋਂ ਕਥਿਤ ਦੋਸ਼ੀ ਜਗਰਾਜ ਸਿੰਘ ਨੂੰ 150 ਲੀਟਰ ਲਾਹਣ ਸਮੇਤ ਗਿ੍ਫ਼ਤਾਰ ਕਰ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰਾਂ੍ਹ ਥਾਣਾ ਫੂਲ ਦੇ ਹੌਲਦਾਰ ਸੁਖਪ੍ਰਰੀਤ ਸਿੰਘ ਨੇ ਪਿੰਡ ਫੂਲੇਵਾਲਾ 'ਚ ਛਾਪੇਮਾਰੀ ਕਰ ਕਥਿਤ ਦੋਸ਼ੀ ਜਗਰਾਜ ਸਿੰਘ ਦੇ ਘਰ ਤੋਂ 35 ਲੀਟਰ ਲਾਹਣ ਬਰਾਮਦ ਕੀਤੀ ਜਦੋਂਕਿ ਕਥਿੱਤ ਦੋਸ਼ੀ ਪਹਿਲਾਂ ਹੀ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਉਸ ਦੀ ਗਿ੍ਫ਼ਤਾਰੀ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਹਨ, ਉਥੇ ਹੀ ਥਾਣਾ ਦਿਆਲਪੁਰਾ ਦੇ ਏਐਸਆਈ ਬੋਘਾ ਸਿੰਘ ਨੇ ਗਸ਼ਤ ਦੇ ਦੌਰਾਨ ਪਿੰਡ ਭਗਤਾ ਭਾਈਕਾ ਤੋਂ ਮੋਟਰਸਾਈਕਲ ਸਵਾਰ ਕਥਿੱਤ ਦੋਸ਼ੀ ਜਸਵੀਰ ਸਿੰਘ ਵਾਸੀ ਪਿੰਡ ਮਲੂਕਾ ਅਤੇ ਗੁਰਪ੍ਰਰੀਤ ਸਿੰਘ ਵਾਸੀ ਟੀਚਰ ਕਲੋਨੀ ਬਠਿੰਡਾ ਨੂੰ 6 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਮਾਮਲਾ ਦਰਜ ਕੀਤਾ ਗਿਆ ਹੈ।