ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਬਠਿੰਡਾ ਵਿਚ ਕੋਰੋਨਾ ਪਾਜ਼ੇਟਿਵ ਪੰਜ ਮਰੀਜ਼ਾਂ ਦੀ ਅੱਜ ਮੌਤ ਹੋ ਗਈ। ਇਨ੍ਹਾਂ 'ਚੋਂ ਚਾਰ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸਨ, ਜਦੋਂਕਿ ਇਕ ਿਫ਼ਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਸੀ। ਇਸ ਦੇ ਨਾਲ ਹੀ ਬਠਿੰਡਾ ਵਿਚ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ 82 ਕੇਸ ਆਏ ਹਨ। ਇਸ ਸਮੇਂ 953 ਜ਼ਿਲ੍ਹੇ ਵਿਚ ਐਕਟਿਵ ਪਾਜ਼ੇਟਿਵ ਕੇਸ ਹਨ।

ਇਨ੍ਹਾਂ ਵਿਚ 52 ਸਾਲਾ ਰਾਜ ਕੁਮਾਰ, ਬਸਤੀ ਨੰਬਰ. 6, ਬੀੜ ਤਲਾਬ ਬਠਿੰਡਾ ਦੀ ਮੌਤ ਹੋ ਗਈ ਅਤੇ ਉਹ ਫ਼ਰੀਦਕੋਟ ਮੈਡੀਕਲ ਕਾਲਜ 'ਚ ਦਾਖ਼ਲ ਸਨ। ਇਸ ਦੇ ਇਲਾਵਾ 57 ਸਾਲਾ ਪਰਦੀਪ ਕੁਮਾਰ ਪ੍ਰਤਾਪ ਨਗਰ, ਬਠਿੰਡਾ , ਜੋ ਕਿ ਫ਼ਰੀਦਕੋਟ ਮੈਡੀਕਲ ਕਾਲਜ 'ਚ ਜ਼ੇਰੇ ਇਲਾਜ ਸਨ, ਦੀ ਮੌਤ ਹੋ ਗਈ। ਪਿੰਡ ਗੋਬਿੰਦਪੁਰਾ ਦੀ 60 ਸਾਲਾ ਕਿਰਨ ਗਰਗ ਨਿਰਵਾਨਾ ਹਸਪਤਾਲ ਬਠਿੰਡਾ 'ਚ , ਰਾਮਪੁਰਾ ਦੇ ਰਹਿਣ ਵਾਲੇ 60 ਸਾਲਾ ਬਾਬੂ ਰਾਮ ਆਦੇਸ਼ ਹਸਪਤਾਲ ਅਤੇ 54 ਸਾਲਾ ਕੇਵਲ ਸਿੰਘ ਵਾਸੀ ਿਫ਼ਰੋਜ਼ਪੁਰ ਸੱਤਿਅਮ ਹਸਪਤਾਲ ਬਠਿੰਡਾ 'ਚ ਦਾਖ਼ਲ ਸਨ, ਜਿਨ੍ਹਾਂ ਦੀ ਮੌਤ ਹੋ ਗਈ। ਿਫ਼ਰੋਜ਼ਪੁਰ ਦੇ ਰਹਿਣ ਵਾਲੇ ਮਿ੍ਤਕ ਹੋਏ ਵਿਅਕਤੀ ਦੀ ਲਾਸ਼ ਨੂੰ ਨੌਜਵਾਨ ਵੈਲਫ਼ੇਅਰ ਸੁਸਾਇਟੀ ਬਠਿੰਡਾ ਵਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਮੁਰਦਾਘਾਟ ਪਹੁੰਚਾਇਆ, ਜਦੋਂਕਿ ਬਾਕੀ ਲਾਸ਼ਾਂ ਦਾ ਸੰਸਕਾਰ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੁਆਰਾ ਕਰਵਾਇਆ ਜਾ ਰਿਹਾ ਹੈ।