ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਕਾਂਗਰਸ ਪਾਰਟੀ ਨੇ ਸੱਤਾ 'ਚ ਆਉਣ ਦੇ ਪਹਿਲਾਂ ਸ਼ਹਿਰ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ। ਸੀਨੀਅਰ ਕਾਂਗਰਸੀ ਆਗੂਆਂ ਅਰੁਣ ਵਧਾਵਨ, ਜੈਜੀਤ ਜੌਹਲ, ਅਸ਼ੋਕ ਕੁਮਾਰ ਪ੍ਧਾਨ, ਕੇ.ਕੇ.ਅਗਰਵਾਲ, ਰਾਜਨ ਗਰਗ, ਮੋਹਨ ਲਾਲ ਝੂੰਬਾ, ਬਲਜਿੰਦਰ ਠੇਕੇਦਾਰ, ਪਵਨ ਮਾਨੀ ਵੱਲੋਂ ਇਹ ਦਾਅਵਾ ਅੱਜ ਬਠਿੰਡਾ 'ਚ ਵੱਖ ਵੱਖ ਥਾਵਾਂ 'ਤੇ 17 ਕਰੋੜ 50 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਉਦਘਾਟਨੀ ਸਮਾਗਮਾਂ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ 15 ਕਰੋੜ 64 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ ਹੈ। ਇਨ੍ਹਾਂ ਵਿੱਚ ਪਰਸ ਰਾਮ ਨਗਰ ਦੇ ਸਰਕਾਰੀ ਸਕੂਲ ਵਿੱਚ 2 ਕਰੋੜ 69 ਲੱਖ ਰੁਪਏ ਦੀ ਲਾਗਤ ਨਾਲ 11 ਨਵੇਂ ਕਮਰੇ, 6 ਲੈਬਾਰਟਰੀਆਂ, ਰੈਂਪ ਤੇ ਪੌੜੀਆਂ ਬਨਾਉਣਾ, ਸੰਜੇ ਨਗਰ ਸਥਿੱਤ ਸਰਕਾਰੀ ਸਕੂਲ ਵਿੱਚ 2 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ 12 ਨਵੇਂ ਕਮਰੇ, 2 ਲੈਬਾਰਟਰੀਆਂ, 1 ਦਫ਼ਤਰ, 1 ਪਿ੍ੰਸੀਪਲ ਰੂਮ, ਪਾਰਕਿੰਗ, 1 ਬਾਸਕਿਟਬਾਲ ਕੋਰਟ, ਰੈਂਪ ਤੇ ਪਖ਼ਾਨੇ ਬਨਾੳਣਾ, ਘਨੱਈਆ ਨਗਰ ਦੇ ਸਰਕਾਰੀ ਸਕੂਲਾਂ ਵਿੱਚ 2 ਕਰੋੜ 15 ਲੱਖ ਰੁਪਏ ਨਾਲ 12 ਕਮਰੇ, 4 ਲੈਬਾਰਟਰੀਆਂ, 1 ਪਿ੍ੰਸੀਪਲ ਰੂਮ, ਰਸੋਈ ਸ਼ੈੱਡ, ਪਖ਼ਾਨੇ ਤੇ ਰੈਂਪ ਬਨਾਉਣਾ, ਹਾਜੀ ਰਤਨ ਦੇ ਸਰਕਾਰੀ ਸਕੂਲ ਵਿਖੇ 1 ਕਰੋੜ 13 ਲੱਖ ਰੁਪਏ ਦੀ ਲਾਗਤ ਨਾਲ 10 ਕਮਰੇ, 4 ਲੈਬਾਰਟਰੀਆਂ, 1 ਲਾਇਬ੍ੇਰੀ, 1 ਪਿ੍ੰਸੀਪਲ ਰੂਮ, ਟਾਇਲਟ ਬਲਾਕ ਤੇ ਰੈਂਪ ਬਨਾਉਣਾ ਅਤੇ ਪਿੰਡ ਜੋਗਾਨੰਦ ਕੋਲ ਸਰਹਿੰਦ ਨਹਿਰ ਨੇੜੇ 1 ਕਰੋੜ 47 ਲੱਖ ਰੁਪਏ ਨਾਲ ਬਾਇਉ -ਡਾਇਵਰਸਿਟੀ ਪਾਰਕ ਦੀ ਉਸਾਰੀ ਦਾ ਕੰਮ ਸ਼ਾਮਲ ਹੈ। ਪਾਰਕ ਵਿੱਚ ਇਸ ਰਾਸ਼ੀ ਨਾਲ ਚਾਰਦੀਵਾਰੀ, ਪੈਦਲ ਟਰੈਕ, ਤਿਤਲੀ ਗਾਰਡਨ ਅਤੇ ਬਾਗ਼ਬਾਨੀ ਤੇ ਲੈਂਡ ਸਕੇਪਿੰਗ ਕੀਤੀ ਜਾਵੇਗੀ। ਆਦਰਸ਼ ਨਗਰ ਵਿੱਚ ਸੜਕ ਦੇ ਨਿਰਮਾਣ ਕਾਰਜ ਦਾ ਟੱਕ ਲਗਾਇਆ ਗਿਆ ਅਤੇ ਇਸ ਦੀ ਲਾਗਤ 'ਤੇ 50 ਲੱਖ ਰੁਪਏ ਖ਼ਰਚ ਆਉਣਗੇ। ਕੁੱਝ ਅਰਸਾ ਪਹਿਲਾਂ ਵਿੱਤ ਮੰਤਰੀ ਨੇ ਇੱਥੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ, ਜਿਸ ਦਾ ਕੰਮ ਮੁਕੰਮਲ ਹੋ ਗਿਆ ਹੈ। ਉਨ੍ਹਾਂ ਵੱਲੋਂ ਵਾਰਡ ਨੰਬਰ. 2 ਵਿੱਚ 70 ਲੱਖ ਰੁਪਏ ਤੇ ਖੇਤਾ ਸਿੰਘ ਬਸਤੀ ਵਿਖੇ 3 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਪਾਉਣ ਅਤੇ ਪੂਜਾਂਵਾਲਾ ਮੁਹੱਲੇ ਵਿੱਚ 1 ਕਰੋੜ 80 ਲੱਖ ਰੁਪਏ ਨਾਲ ਬਨਣ ਵਾਲੇ ਵਾਟਰ ਵਰਕਸ ਦੇ ਕਾਰਜਾਂ ਦੇ ਵੀ ਟੱਕ ਲਗਾ ਕੇ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਖੇਤਾ ਸਿੰਘ ਬਸਤੀ ਵਿਖੇ 1 ਕਰੋੜ 86 ਲੱਖ ਰੁਪਏ ਦੀ ਲਾਗਤ ਨਾਲ ਬਣੇ ਵਾਟਰ ਵਰਕਸ ਦਾ ਉਦਘਾਟਨ ਵੀ ਕੀਤਾ। ਇਸ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜੈਜੀਤ ਜੌਹਲ ਅਤੇ ਅਰੁਣ ਵਧਾਵਨ ਨੇ ਕਿਹਾ ਕਿ ਵਿਰਸੇ ਵਿੱਚ ਮਿਲੀ ਪੰਜਾਬ ਦੀ ਮਾੜੀ ਵਿੱਤੀ ਹਾਲਤ ਹੌਲੀ ਪਟੜੀ 'ਤੇ ਆਉਣੀ ਸ਼ੁਰੂ ਹੋ ਗਈ ਹੈ ਅਤੇ ਵਿੱਤੀ ਘਾਟ ਖੁਣੋਂ ਰਹਿੰੇਦ ਵਾਅਦੇ ਛੇਤੀ ਹੀ ਪੂਰ੍ਹੇ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਬਠਿੰਡਾ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ 18 ਕਰੋੜ ਦੀ ਰਾਸ਼ੀ ਜਾਰੀ ਕਰ ਚੁੱਕੇ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਨੀਂਹ ਪੱਥਰ ਕਲਚਰ ਬੰਦ ਕਰਨ ਦੀ ਵੀ ਸ਼ਲਾਘਾ ਕੀਤੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਵੋਟਾਂ ਦੀ ਰਾਜਨੀਤੀ ਨਹੀਂ ਕਰਦੇ। ਉਹ ਬਠਿੰਡਾ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹਨ। ਇਸ ਮੌਕੇ ਹਰਵਿੰਦਰ ਲੱਡੂ, ਨੱਥੂ ਰਾਮ, ਪ੍ਕਾਸ਼ ਚੰਦ, ਕੌਂਸਲਰ ਮਲਕੀਤ ਸਿੰਘ, ਬੇਅੰਤ ਸਿੰਘ, ਜਸਵੀਰ ਕੌਰ, ਸੁੱਖਾ ਸਿੰਘ, ਮਾਸਟਰ ਹਰਮੰਦਰ ਸਿੰਘ, ਰਜਿੰਦਰ ਸਿੱਧੂ, ਬਲਜੀਤ ਰਾਜੂ ਸਰਾਂ, ਅਸ਼ਵਨੀ ਬੰਟੀ, ਸੰਜੇ ਵਿਜਵਾਲ, ਪ੍ਦੀਪ ਗੋਲਾ ਆਦਿ ਮੌਜੂਦ ਸਨ।