ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪ੍ਰੈੱਸ ਕਲੱਬ (ਰਜ਼ਿ) ਭਗਤਾ ਭਾਈਕਾ ਵਲੋਂ ਨਵੇਂ ਸਾਲ 2022 ਦਾ ਕੈਲੰਡਰ ਦਾ ਆਕਸਫੋਰਡ ਸਕੂਲ ਆਫ ਐਜੂਕੇਸਨ ਭਗਤਾ ਭਾਈਕਾ ਦੇ ਵਿਹੜੇ ਜਾਰੀ ਕੀਤਾ ਗਿਆ। ਕੈਲੰਡਰ ਰਿਲੀਜ ਕਰਨ ਦੀ ਰਸਮ ਸੰਸਥਾ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸੈਰੀ ਢਿੱਲੋਂ ਵਲੋਂ ਸਾਂਝੇ ਰੂਪ ਵਿਚ ਨਿਭਾਈ ਗਈ।

ਇਸ ਸਮੇਂ ਪ੍ਰੈਸ ਕਲੱਬ ਭਗਤਾ ਦੇ ਪ੍ਰਧਾਨ ਵੀਰਪਾਲ ਸਿੰਘ ਭਗਤਾ, ਸਰਪ੍ਰਸਤ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰੈੱਸ ਕਲੱਬ ਵਲੋਂ ਪੰਜਵਾਂ (ਸਾਲ 2022) ਦਾ ਕੈਲੰਡਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੈੱਸ ਕਲੱਬ ਵਲੋਂ ਪੱਤਰਕਾਰਤਾ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜਾਂ ਵਿਚ ਵੀ ਅਹਿੰਮ ਭੂਮਿਕਾ ਨਿਭਾਈ ਜਾ ਰਹੀ ਹੈ, ਜਿਸਦੇ ਤਹਿਤ ਲੋੜਵੰਦ ਲੋਕਾਂ ਦੀ ਮਦਦ ਲਈ ਕਲੱਬ ਵਲੋਂ ਸਮੇਂ ਸਮੇਂ ਉਪਰ ਰਾਹਤ ਕੈਂਪ ਵੀ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੈਲੰਡਰ ਵਿਚ ਸਰਕਾਰੀ ਛੁੱਟੀਆਂ ਦੇ ਨਾਲ ਨਾਲ ਮਹੱਤਵਪੂਰਨ ਦਿਵਸ ਵੀ ਸ਼ਾਮਿਲ ਹਨ। ਕਲੱਬ ਦੇ ਚੇਅਰਮੈਨ ਰਾਜਿੰਦਰ ਸਿੰਘ ਮਰਾਹੜ ਅਤੇ ਵਾਇਸ ਚੇਅਰਮੈਨ ਸੁਖਪਾਲ ਸਿੰਘ ਸੋਨੀ ਨੇ ਦੱਸਿਆ ਕਿ ਕੈਲੰਡਰ ਵਿਚ ਮੌਜੂਦਾ ਸਮੇਂ ਕਿਸਾਨੀ, ਪਾਣੀ, ਬੇਟੀ, ਦਰੱਖਤ ਅਤੇ ਪੰਛੀ ਬਚਾਉਣ ਦਾ ਵੀ ਵਿਸ਼ੇਸ ਸੰਦੇਸ ਦਿੱਤਾ ਗਿਆ ਹੈ। ਉਨ੍ਹਾ ਦੱਸਿਆ ਕਿ ਹਰ ਸਾਲ ਵਾਂਗ ਕੈਲੰਡਰ ਬਿਲਕੁਲ ਮੁਫਤ ਵੰਡਿਆ ਜਾਵੇਗਾ।

ਅੱਜ ਦੇ ਸਮਾਗਮ ਦੌਰਾਨ ਸੰਸਥਾ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ, ਪਰਮਪਾਲ ਸਿੰਘ ਸੈਰੀ ਢਿੱਲੋਂ ਅਤੇ ਗੁਰਮੀਤ ਸਿੰਘ ਗਿੱਲ ਨੇ ਪ੍ਰੈੱਸ ਕਲੱਬ ਦੇ ਉਦਮ ਦੀ ਪ੍ਰਸੰਸਾ ਕਰਦੇ ਹੋਏ ਕਲੱਬ ਨੂੰ ਆਰਥਿਕ ਮਦਦ ਦਾ ਚੈੱਕ ਵੀ ਸੌਂਪਿਆ। ਸਮਾਗਮ ਉਪਰੰਤ ਸਕੂਲ ਪ੍ਰਬੰਧਕੀ ਕਮੇਟੀ ਵਲੋਂ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੂੰ ਸਕੂਲ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ ਗਿਆ। ਸਕੂਲ ਦੀ ਸਾਇੰਸ ਲੈਬ ਅਤੇ ਲਾਇਬ੍ਰੇਰੀ ਸਬੰਧੀ ਪ੍ਰੈਸ ਕਲੱਬ ਮੈਂਬਰਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ।

ਇਸ ਸਮੇਂ ਰੂਪ ਲਾਲ ਬਾਂਸਲ ਪਿ੍ਰੰਸੀਪਲ, ਰਾਜਿੰਦਰ ਸਿੰਘ ਮਰਾਹੜ ਚੇਅਰਮੈਨ, ਸੁਖਪਾਲ ਸਿੰਘ ਸੋਨੀ ਵਾਇਸ ਚੇਅਰਮੈਨ, ਸਵਰਨ ਸਿੰਘ ਭਗਤਾ ਮੀਤ ਪ੍ਰਧਾਨ, ਬਿੰਦਰ ਜਲਾਲ ਜਨਰਲ ਸਕੱਤਰ, ਸਿਕੰਦਰ ਸਿੰਘ ਬਰਾੜ ਖਜਾਨਚੀ, ਜੱਜਵੀਰ ਸਿੰਘ ਜਲਾਲ ਪ੍ਰੈੱਸ ਸਕੱਤਰ, ਸਿਕੰਦਰ ਸਿੰਘ ਜੰਡੂ ਮੈਂਬਰ, ਰਾਜਿੰਦਰਪਾਲ ਸ਼ਰਮਾ ਮੈਂਬਰ, ਹਰਜੀਤ ਸਿੰਘ ਗਿੱਲ ਮੈਂਬਰ ਆਦਿ ਹਾਜਰ ਸਨ।

Posted By: Seema Anand