v> ਬੱਲੂਆਣਾ (ਦਿਲਬਾਗ ਜ਼ਖ਼ਮੀ): ਬਠਿੰਡਾ ਦੇ ਪਿੰਡ ਵਿਰਕ ਖੁਰਦ ਵਿਖੇ ਕਰਜੇ ਤੋਂ ਤੰਗ ਆ ਕੇ ਕਿਸਾਨ ਜਗਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਉਮਰ ਲਗਭਗ 60 ਸਾਲ ਵੱਲੋਂ ਸਪ੍ਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਗਜੀਤ ਸਿੰਘ ਕਰਜ਼ੇ ਕਾਰਨ ਕਾਫ਼ੀ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਕ ਬੀਤੀ ਸ਼ਾਮ ਲਗਭਗ 8 ਵਜੇ ਉਸ ਨੇ ਸਪ੍ਰੇਅ ਪੀ ਲਈ। ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਰਵਿੰਦਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਕੋਲ 3 ਏਕੜ ਜ਼ਮੀਨ ਸੀ। ਕਿਸਾਨ 'ਤੇ 2 ਲੱਖ ਦੀ ਸਟੇਟ ਬੈਂਕ ਆਫ਼ ਇੰਡੀਆ ਦੀ ਲਿਮਟ ਸੀ, 26 ਹਜ਼ਾਰ ਸੋਸਾਇਟੀ ਦਾ ਕਰਜ਼ਾ ਸੀ ਅਤੇ 50 ਹਜ਼ਾਰ ਆੜ੍ਹਤੀਆਂ ਦਾ ਕਰਜ਼ਾ ਸੀ। ਮ੍ਰਿਤਕ ਦੀ ਲਾਸ਼ ਪੋਸਟਮਾਰਟ ਲਈ ਭੇਜ ਦਿੱਤੀ ਗਈ ਹੈ। ਇਸ ਖ਼ਬਰ ਦੇ ਫੈਲਣ ਨਾਲ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

Posted By: Akash Deep