ਪੱਤਰ ਪ੍ੇਰਕ, ਬਠਿੰਡਾ : ਸਥਾਨਕ ਗੋਨਿਆਣਾ ਰੋਡ 'ਤੇ ਸਥਿਤ ਥਰਮਲ ਦੀ ਝੀਲ ਵਿਚੋਂ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਪ੍ਾਪਤ ਹੋਈ ਹੈ। ਪੁਲਿਸ ਨੇ ਸਹਾਰਾ ਵਰਕਰਾਂ ਦੀ ਮਦਦ ਨਾਲ ਉਕਤ ਵਿਅਕਤੀ ਦੀ ਲਾਸ਼ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਚ ਲਿਆਂਦਾ ਹੈ ਅਤੇ ਮਿ੍ਤਕ ਦੇ ਲੜਕੇ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰਨ ਤੋਂ ਬਾਅਦ ਮਿ੍ਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਮਿ੍ਤਕ ਵਿਅਕਤੀ ਦੀ ਸ਼ਿਨਾਖਤ ਚੰਦਰਭਾਨ ਵਾਸੀ ਗਣੇਸ਼ਾ ਬਸਤੀ ਵਜੋਂ ਹੋਈ ਹੈ। ਥਾਣਾ ਥਰਮਲ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਚੰਦਰਭਾਨ ਪਿਛਲੇ ਚਾਰ ਪੰਜ ਦਿਨਾਂ ਤੋਂ ਘਰੋਂ ਲਾਪਤਾ ਸੀ। ਜਿਸਦਾ ਪਰਿਵਾਰ ਉਸਨੂੰ ਲੱਭ ਰਿਹਾ ਸੀ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਥਰਮਲ ਦੀ ਝੀਲ ਨੰਬਰ ਦੋ ਵਿਚੋਂ ਇਕ ਬਜੁਰਗ ਵਿਅਕਤੀ ਦੀ ਲਾਸ਼ ਤੈਰਦੀ ਹੋਈ ਮਿਲੀ ਜਿਸਦੀ ਸ਼ਿਨਾਖਤ ਉਸਦੇ ਲੜਕੇ ਵਿਕਰਮ ਨੇ ਕੀਤੀ ਹੈ। ਵਿਕਰਮ ਦੇ ਦੱਸਣ ਅਨੁਸਾਰ ਉਸਦਾ ਪਿਤਾ ਚੰਦਰਭਾਨ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ।