ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਲਿਟਲ ਫਲਾਵਰ ਪਬਲਿਕ ਹਾਈ ਸਕੂਲ ਵਿਖੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਐੱਮਡੀ ਮਹਿੰਦਰ ਸਿੰਘ ਨੇ ਦੱਸਿਆ ਕਿ ਦੁਸਹਿਰਾ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ' ਦਾ ਪ੍ਰਤੀਕ ਹੈ। ਸਕੂਲ ਦੇ ਵਿਦਿਆਰਥੀਆਂ ਨੇ ਵੀ ਆਪਣੇ ਭਾਸ਼ਣ 'ਚ ਦੁਸਹਿਰੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਕੂਲ ਦੇ ਡਾਇਰੈਕਟਰ ਕੁਲਦੀਪ ਕੌਰ ਨੇ ਕਿਹਾ ਕਿ ਜਿਵੇਂ ਦੁਸਹਿਰਾ 'ਬੁਰਾਈ 'ਤੇ ਨੇਕੀ ਦੀ ਜਿੱਤ' ਦਾ ਪ੍ਰਤੀਕ ਹੈ, ਉਸੇ ਤਰ੍ਹਾਂ ਸਾਨੂੰ ਸਮਾਜ 'ਚ ਫੈਲੀ ਬੁਰਿਆਈ ਨੂੰ ਵੀ ਖਤਮ ਕਰ ਦੇਣਾ ਚਾਹੀਦਾ ਹੈ। ਸਕੂਲ ਦੇ ਬੱਚਿਆਂ ਦੁਆਰਾ ਆਪਣੇ ਅੰਦਰ ਬੁਰੀਆਂ ਆਦਤਾਂ ਨੂੰ ਲਿਖ ਕੇ ਰਾਵਣ ਦੇ ਪੁਤਲੇ 'ਤੇ ਚਿਪਕਾਇਆ ਗਿਆ। ਬੱਚਿਆਂ ਨੇ ਪ੍ਰਣ ਲਿਆ ਕਿ ਉਹ ਅੱਜ ਤੋਂ ਆਪਦੀਆਂ ਬੁਰੀਆਂ ਆਦਤਾ ਨੂੰ ਖਤਮ ਕਰਨਗੇ। ਸਕੂਲ ਦੀ ਪਿ੍ਰੰਸੀਪਲ ਜਸਪ੍ਰਰੀਤ ਕੌਰ ਵਲੋਂ ਵੀ ਦੁਸ਼ਹਿਰੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਦੁਆਰਾ ਆਪਣੀ ਬੁਰਾਈ ਨੂੰ ਖਤਮ ਕਰਨ ਦੇ ਇਸ ਤਰੀਕੇ ਦੀ ਸ਼ਲਾਘਾ ਕੀਤੀ। ਸਕੂਲ ਦੇ ਅਕੈਡਮਿਕ ਡਾਇਰੈਕਟਰ ਅਮਨਦੀਪ ਕੌਰ ਅਤੇ ਪ੍ਰਬੰਧਕ ਅਵਤਾਰ ਸਿੰਘ ਨੇ ਦੁਸਹਿਰੇ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਇਸ ਆਧੁਨਿਕ ਜੀਵਨ 'ਚ ਬੱਚਿਆਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਇਸ ਲਈ ਸਕੂਲ ਦੀ ਪਹਿਲੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਹਰੇਕ ਪ੍ਰਕਾਰ ਦੀ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਕਿ ਬੱਚੇ ਆਪਣੇ ਜੀਵਨ 'ਚ ਆਪਣੇ ਟੀਚਾ ਨਿਰਧਾਰਤ ਕਰਕੇ ਆਪਣੀ ਮੰਜ਼ਿਲ ਪਾ ਸਕਣ। ਇਸ ਦੌਰਾਨ ਬੱਚਿਆਂ ਵਲੋਂ ਡਾਂਡੀਆਂ ਨਾਚ ਵੀ ਕੀਤਾ ਗਿਆ। ਅੰਤ ਵਿਚ ਪ੍ਰਬੰਧਕ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਗਈ।