ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਜੱਸੀਬਾਗ ਵਾਲੀ ਪੁਲਿਸ ਚੌਂਕੀ ਦੇ ਇੰਚਾਰਜ਼ ਮਨਜੀਤ ਸਿੰਘ ਖਿਲਾਫ਼ ਨਸ਼ਾ ਤਸਕਰ ਦੀ ਮਦਦ ਕਰਨ ਲੱਗੇ ਦੋਸ਼ਾਂ ਬਾਅਦ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲੋਕਾਂ ਨੇ ਪਿੰਡ ਜੱਸੀਬਾਗ ਵਾਲੀ ਦੇ ਇਕ ਹੋਰ ਸਬ ਇੰਸਪੈਕਟਰ ਉੱਪਰ ਵੀ ਨਸ਼ਾ ਤਸਕਰਾਂ ਦੀ ਮਦਦ ਦੇ ਦੋਸ਼ ਲਾਏ ਹਨ। ਬਠਿੰਡਾ ਰੇਂਜ ਦੇ ਆਈਜੀ ਐਮਐਫ ਫ਼ਾਰੂਕੀ ਨੇ ਮਾਮਲਾ ਧਿਆਨ ਵਿਚ ਆਉਣ ਬਾਅਦ ਚੌਂਕੀ ਇੰਚਾਰਜ਼ ਨੂੰ ਮਅੱਤਲ ਕਰਕੇ ਜਾਂਚ ਦੇ ਆਦੇਸ਼ ਦਿੱਤੇ ਹਨ। ਪਿੰਡ ਜੱਸੀਬਾਗ ਵਾਲੀ ਦੀ ਸਰਪੰਚ ਦੇ ਪਤੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਹੋਈ ਹੈ। ਪਿੰਡ ਵਿਚ ਨਸ਼ੇ ਕਾਫ਼ੀ ਵਿਕ ਰਹੇ ਸਨ ਜਿਸਦੀ ਉਹ ਸਮੇਂ ਸਮੇਂ ਪੁਲਿਸ ਨੂੰ ਸੂਚਨਾ ਦਿੰਦੇ ਰਹੇ ਹਨ ਪਰ ਪੁਲਿਸ ਨਸ਼ਾ ਤਸਕਰਾਂ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਪਿੰਡ ਦਾ ਇਕ ਵਿਅਕਤੀ ਮਨਜੀਤ ਸਿੰਘ ਕਾਫ਼ੀ ਸਮੇਂ ਤੋਂ ਚਿੱਟਾ ਵੇਚਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ 20 ਜੂਨ ਉਨ੍ਹਾਂ ਸਮੇਤ ਪਿੰਡ ਦੇ ਲੋਕਾਂ ਨੇ ਨਸ਼ਾ ਤਸਕਰ ਮਨਜੀਤ ਸਿੰਘ ਨੂੰ ਗਿ੍ਰਫ਼ਤਾਰ ਕਰਵਾਇਆ ਸੀ, ਜਿਸ ਕੋਲੋ ਕਰੀਬ ਪੰਜ ਗ੍ਰਾਮ ਚਿੱਟਾ, ਕਿਸਾਨ ਦਾ ਚੋਰੀ ਕੀਤਾ ਕੀੜੇਮਾਰ ਦਵਾਈ ਛਿੜਕਣ ਵਾਲਾ ਪੰਪ ਤੇ ਟੂਟੀਆਂ ਬਰਾਮਦ ਕੀਤੀਆਂ ਸਨ। ਕਰਮਜੀਤ ਸਿੰਘ ਨੇ ਦੱਸਿਆ ਕਿ ਚੌਂਕੀ ਇੰਚਾਰਜ਼ ਨੇ ਉਨ੍ਹਾਂ ਦੀ ਹਾਜ਼ਰੀ ਵਿਚ ਉਕਤ ਸਮਾਨ ਬਰਾਮਦ ਕਰਕੇ ਪੁਲਿਸ ਚੌਂਕੀ ਜੱਸੀ ਬਾਗ ਵਾਲੀ ਲਿਆਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ 20 ਜੂਨ ਦੀ ਹੈ ਜਦੋਂ ਕਿ ਅਗਲੇ ਦਿਨ 21 ਜੂਨ ਨੂੰ ਉਕਤ ਨਸ਼ਾ ਤਸਕਰ ਘਰ ਆ ਗਿਆ ਤੇ ਉਸਨੇ ਲੋਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਏਐਆਈ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਅਦਾਲਤ ਨੇ ਉਕਤ ਵਿਅਕਤੀ ਨੂੰ ਜਮਾਨਤ ਦੇ ਦਿੱਤੀ ਹੈ। ਪਰ ਜਦੋਂ ਉਨ੍ਹਾਂ ਦਰਜ ਕੇਸ ਦੀ ਐਫ਼ਆਈਆਰ ਕਢਵਾਈ ਤਾਂ ਉਹ ਹੈਰਾਨ ਰਹਿ ਗਏ। ਪੁਲਿਸ ਨੇ ਦਰਜ਼ ਕੀਤੀ ਐਫ਼ਆਰਆਈ ਵਿਚ ਬਰਾਮਦ ਕੀਤੇ ਗਏ ਚਿੱਟੇ ਤੇ ਚੋਰੀ ਦੇ ਸਮਾਨ ਦਾ ਕੋਈ ਜ਼ਿਕਰ ਤਕ ਨਹੀਂ ਕੀਤਾ ਜਿਸ ਕਾਰਨ ਉਸਦੀ ਜਮਾਨਤ ਹੋ ਗਈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਜਾਣ ਬੁੱਝ ਕੇ ਕੇਸ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਦੀ ਮਿਲੀਭੁਗਤ ਨਾਲ ਪਿੰਡ ਅੰਦਰ ਨਸ਼ੇ ਵਿਕ ਰਹੇ ਹਨ। ਉਨ੍ਹਾਂ: ਦੇ ਪਿੰਡ ਨਾਲ ਸਬੰਧਿਤ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ’ਤੇ ਵੀ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ਲਾਏ ਹਨ।

ਪਿੰਡ ਵਾਸੀਆਂ ਵੱਲੋਂ ਧਰਨੇ ਦਾ ਐਲਾਨ

ਪਿੰਡ ਵਾਸੀਆਂ ਨੇ ਪੁਲਿਸ ਵੱਲੋਂ ਵਿਕਵਾਏ ਜਾ ਰਹੇ ਚਿੱਟੇ ਖਿਲਾਫ਼ ਐਤਵਾਰ ਨੂੰ ਬਠਿੰਡਾ-ਡੱਬਵਾਲੀ ਸੜਕ ’ਤੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਪਿੰਡ ਵਾਸੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਪਿੰਡ ਦੇ ਗੁਰੂ ਘਰ ਦੇ ਸਪੀਕਰ ਤੋਂ ਨਸ਼ਿਆਂ ਖਿਲਾਫ਼ ਹੋਕਾ ਦਿਵਾਉਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਸ਼ਰੇਆਮ ਚਿੱਟਾ ਵਿਕਵਾ ਰਹੀ ਹੈ ਪਰ ਉੱਚ ਅਧਿਕਾਰੀ ਗੂੜੀ ਨੀਂਦ ਸੌਂ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਨਾਲ ਸਬੰਧਿਤ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ਦੀ ਨਸ਼ਾ ਤਸਕਰਾਂ ਨੂੰ ਪੂਰੀ ਸ਼ਹਿ ਹੈ। ਉਕਤ ਇੰਸਪੈਕਟਰ ਦੀ ਮਾਈਨਿੰਗ ਦੇ ਮਾਮਲੇ ਵਿਚ ਆਡੀਓ ਵਾਈਰਲ ਹੋਣ ਬਾਅਦ ਪੰਜਾਬ ਸਰਕਾਰ ਨੇ ਉਸਨੂੰ ਬਰਖਾਸ਼ਤ ਕਰ ਦਿੱਤਾ ਸੀ ਪਰ ਬਾਅਦ ਵਿਚ ਫ਼ਿਰ ਨੌਕਰੀ ’ਤੇ ਬਹਾਲ ਕਰ ਦਿੱਤਾ। ਪਿੰਡ ਵਾਸੀ ਮੰਗ ਕਰ ਰਹੇ ਹਨ ਕਿ ਚੌਂਕੀ ਇੰਚਾਰਜ਼ ’ਤੇ ਤਰੁੰਤ ਪਰਚਾ ਦਰਜ ਕੀਤਾ ਜਾਵੇ ਤੇ ਪਿੰਡ ਨਾਲ ਸਬੰਧਿਤ ਪੁਲਿਸ ਇੰਸਪੈਕਟਰ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ, ਜਿਸਨੂੰ ਲੈ ਕੇ ਉਹ ਐਤਵਾਰ ਨੂੰ ਬਠਿੰਡਾ-ਡੱਬਵਾਲੀ ਸੜਕ ਜਾਮ ਕਰਨਗੇ।

ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਾਉਣ ਵਾਲੇ ਨੇ ਦਿੱਤਾ ਜਾ ਰਿਹੈ 5100 ਇਨਾਮ

ਪਿੰਡ ਜੱਸੀ ਬਾਗ ਵਾਲੀ ਖੇਤਰ ਵਿਚ ਨਸ਼ੇ ਦੀ ਦਿਨੋਂ ਦਿਨ ਵਧ ਰਹੀ ਤਸਕਰੀ ਨੂੰ ਰੋਕਣ ਲਈ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਕਰਮਜੀਤ ਸਿੰਘ ਵੱਲੋਂ ਨਸ਼ਾ ਤਸਕਰ ਨੂੰ ਫੜ੍ਹਾਉਣ ਵਾਲੇ ਹਰ ਵਿਅਕਤੀ ਨੂੰ 5100 ਰੁਪਏ ਇਨਾਮ ਦਿੱਤਾ ਜਾ ਰਿਹਾ ਹੈ। ਕਰਮਜੀਤ ਸਿੰਘ ਨੇ ਦੱਸਿਆ ਕਿ ਚਿੱਟੇ ਕਾਰਨ ਕਈ ਘਰ ਬਰਬਾਦ ਹੋ ਚੁੱਕੇ ਹਨ। ਉਨ੍ਹਾਂ ਨੇ ਸਰਪੰਚ ਬਣਨ ਬਾਅਦ ਇਹ ਤਹੱਈਆ ਕੀਤਾ ਸੀ ਕਿ ਪਿੰਡ ਤੇ ਆਸ ਪਾਸ ਦੇ ਖੇਤਰ ਵਿਚ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ। ਇਸ ਲਈ ਉਨ੍ਹਾਂ ਨਸ਼ਾ ਤਸਕਰ ਨੂੰ ਗਿ੍ਰਫ਼ਤਾਰ ਕਰਵਾਉਣ ਵਾਲੇ ਵਿਅਕਤੀ ਲਈ 5100 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਉਹ ਤਸਕਰਾਂ ਨੂੰ ਫੜ੍ਹਾਉਣ ਵਾਲੇ ਕਈ ਵਿਅਕਤੀਆਂ ਨੂੰ ਇਨਾਮ ਨਾਲ ਸਨਮਾਨਿਤ ਕਰ ਚੁੱਕਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਕਤ ਮਾਮਲੇ ਦੀ ਨਿਰਪੱਖ ਪੜਤਾਲ ਕਰਵਾ ਕੇ ਕੇਸ ਨੂੰ ਕਮਜ਼ੋਰ ਕਰਨ ਵਾਲੇ ਤੇ ਫੜ੍ਹੇ ਨਸ਼ੇ ਦੀ ਬਰਾਮਗੀ ਨਾ ਦਰਸਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਆਈਜੀ ਐਮਐਫ਼ ਫਾਰੂਕੀ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਬੰਧਿਤ ਡੀਐਸਪੀ ਨੂੰ ਮਾਮਲੇ ਦੀ ਪੜਤਾਲ ਦੇ ਹੁਕਮ ਦਿੱਤੇ ਗਏ ਹਨ।ਪਿੰਡ ਜੱਸੀ ਬਾਗ ਵਾਲੀ ਖੇਤਰ ਵਿਚ ਨਸ਼ੇ ਦੀ ਦਿਨੋਂ ਦਿਨ ਵਧ ਰਹੀ ਤਸਕਰੀ ਨੂੰ ਰੋਕਣ ਲਈ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਕਰਮਜੀਤ ਸਿੰਘ ਵੱਲੋਂ ਨਸ਼ਾ ਤਸਕਰ ਨੂੰ ਫੜ੍ਹਾਉਣ ਵਾਲੇ ਹਰ ਵਿਅਕਤੀ ਨੂੰ 5100 ਰੁਪਏ ਇਨਾਮ ਦਿੱਤਾ ਜਾ ਰਿਹਾ ਹੈ। ਕਰਮਜੀਤ ਸਿੰਘ ਨੇ ਦੱਸਿਆ ਕਿ ਚਿੱਟੇ ਕਾਰਨ ਕਈ ਘਰ ਬਰਬਾਦ ਹੋ ਚੁੱਕੇ ਹਨ। ਉਨ੍ਹਾਂ ਨੇ ਸਰਪੰਚ ਬਣਨ ਬਾਅਦ ਇਹ ਤਹੱਈਆ ਕੀਤਾ ਸੀ ਕਿ ਪਿੰਡ ਤੇ ਆਸ ਪਾਸ ਦੇ ਖੇਤਰ ਵਿਚ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ। ਇਸ ਲਈ ਉਨ੍ਹਾਂ ਨਸ਼ਾ ਤਸਕਰ ਨੂੰ ਗਿ੍ਰਫ਼ਤਾਰ ਕਰਵਾਉਣ ਵਾਲੇ ਵਿਅਕਤੀ ਲਈ 5100 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਉਹ ਤਸਕਰਾਂ ਨੂੰ ਫੜ੍ਹਾਉਣ ਵਾਲੇ ਕਈ ਵਿਅਕਤੀਆਂ ਨੂੰ ਇਨਾਮ ਨਾਲ ਸਨਮਾਨਿਤ ਕਰ ਚੁੱਕਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਕਤ ਮਾਮਲੇ ਦੀ ਨਿਰਪੱਖ ਪੜਤਾਲ ਕਰਵਾ ਕੇ ਕੇਸ ਨੂੰ ਕਮਜ਼ੋਰ ਕਰਨ ਵਾਲੇ ਤੇ ਫੜ੍ਹੇ ਨਸ਼ੇ ਦੀ ਬਰਾਮਗੀ ਨਾ ਦਰਸਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਆਈਜੀ ਐਮਐਫ਼ ਫਾਰੂਕੀ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਬੰਧਿਤ ਡੀਐਸਪੀ ਨੂੰ ਮਾਮਲੇ ਦੀ ਪੜਤਾਲ ਦੇ ਹੁਕਮ ਦਿੱਤੇ ਗਏ ਹਨ।

Posted By: Amita Verma