ਪੱਤਰ ਪੇ੍ਰਰਕ, ਗੋਨਿਆਣਾ

ਪਿਛਲੇ 18 ਸਾਲਾਂ ਤੋਂ ਵਿੱਦਿਆ ਦੇ ਖੇਤਰ ਵਿਚ ਨਾਮ ਕਮਾ ਰਹੀ ਸੰਸਥਾ ਡਾ. ਹੋਮਜ਼ ਅਕੈਡਮੀ ਵਿਖੇ ਕਿਡਜ਼ ਫੇਅਰ 2022 ਸਫਲਤਾ ਪੂਰਵਕ ਨੇਪਰੇ ਚੜਿ੍ਹਆ। ਇਸ ਮੇਲੇ ਦਾ ਆਗਾਜ਼ ਸਕੂਲ ਮੈਨੇਜਮੈਂਟ ਅਤੇ ਪਿੰ੍ਸੀਪਲ ਵੱਲੋਂ ਸ਼ਮਾ ਰੋਸ਼ਨ ਕਰ ਕੇ ਅਤੇ ਬੱਚਿਆਂ ਦੇ ਸ਼ਬਦ ਗਾਇਨ ਨਾਲ ਕੀਤਾ ਗਿਆ। ਇਸ ਤੋਂ ਬਾਅਦ ਸਕੂਲ ਪਿੰ੍ਸੀਪਲ ਕਾਜਲ ਗਲਹੋਤਰਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਦੱਸਿਆ ਕਿ ਹਰ ਇਕ ਬੱਚੇ ਵਿਚ ਵਿਲੱਖਣ ਯੋਗਤਾਵਾਂ ਹੁੰਦੀਆਂ ਹਨ ਅਤੇ ਸਕੂਲ ਇਕ ਅਜਿਹਾ ਮੰਚ ਹੈ, ਜਿੱਥੇ ਇਨ੍ਹਾਂ ਯੋਗਤਾਵਾਂ ਨੂੰ ਤਰਾਸ਼ਿਆ ਜਾਂਦਾ ਹੈ। ਮੇਲੇ ਵਿਚ ਵੱਖ ਵੱਖ ਤਰਾਂ੍ਹ ਦੇ ਝੂਲੇ, ਘੋੜ ਸਵਾਰੀ, ਊਠ ਸਵਾਰੀ ਅਤੇ ਖਾਣ-ਪੀਣ ਦੀਆਂ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੇਲੇ ਵਿਚ ਬੱਚਿਆਂ ਦੇ ਮਾਪੇ ਅਤੇ ਦਾਦਾ ਦਾਦੀ ਲਈ ਸਰਪ੍ਰਰਾਈਜ਼ ਗੇਮਾਂ ਅਤੇ ਗਿਫਟਾਂ ਦਾ ਵੀ ਪ੍ਰਬੰਧ ਸੀ, ਜਿਸ ਦਾ ਸਭ ਨੇ ਆਨੰਦ ਮਾਣਿਆ। ਇਸ ਦਿਨ 2021-22 ਸੈਸ਼ਨ ਦੇ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀ, ਜਿਨ੍ਹਾਂ ਨੇ ਕ੍ਰਮਵਾਰ ਪਹਿਲੀ, ਦੂਸਰੀ ਅਤੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ ਸੀ, ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੇਲੇ ਦੀ ਖਿੱਚ ਦਾ ਕੇਂਦਰ ਬਣਿਆ ਬੱਚਿਆਂ ਵੱਲੋਂ ਤਿਆਰ ਕੀਤਾ ਰੰਗਾਰੰਗ ਪੋ੍ਗਰਾਮ, ਜਿਸਨੇ ਜ਼ਿੰਦਗੀ ਦੇ ਹਰ ਇਕ ਪਹਿਲੂ ਨੂੰ ਛੂਹਿਆ। ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਅਤੇ ਸੋ੍ਮਣੀ ਅਕਾਲੀ ਦਲ ਦੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਵੱਲੋਂ ਸ਼ਿਰਕਤ ਕੀਤੀ ਗਈ, ਜਿਨ੍ਹਾਂ ਦੇ ਨਾਲ ਸਵਰਨ ਸਿੰਘ ਆਕਲੀਆ, ਜਰਨੈਲ ਸਿੰਘ ਸੰਗਤਪੁਰਾ, ਸੁਲੱਖਣ ਸਿੰਘ ਬਰਾੜ ਅਤੇ ਬੀਬਾ ਦੀਪ ਬਰਾੜ ਨੇ ਵੀ ਸ਼ਿਰਕਤ ਕੀਤੀ। ਸਿਕੰਦਰ ਸਿੰਘ ਮਲੂਕਾ ਵੱਲੋਂ ਸਕੂਲ ਦੇ ਫਾਊਂਡਰ ਕਰਮਿੰਦਰ ਸਿੰਘ ਦੀ ਮੂਰਤੀ ਦੀ ਘੁੰਡ ਚੁਕਾਈ ਕੀਤੀ ਗਈ ਜੋ ਕਿ ਸਕੂਲ ਮੈਨੇਜਮੈਂਟ ਵੱਲੋਂ ਖਾਸ ਤੌਰ 'ਤੇ ਮੁਕਰਾਨਾ ਸਫੈਦ ਮਾਰਬਲ ਦੀ ਜੈਪੁਰ ਦੇ ਮਸ਼ਹੂਰ ਮੂਰਤੀਕਾਰ ਹੇਮੰਤ ਮਿਸ਼ਰਾ ਵੱਲੋਂ ਤਿਆਰ ਕਰਵਾਈ ਗਈ ਹੈ। ਅੰਤ ਵਿਚ ਸਕੂਲ ਪ੍ਰਰੈਜ਼ੀਡੈਂਟ ਸੁਖਵਿੰਦਰ ਸਿੰਘ ਵੱਲੋਂ ਮਾਪਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।