ਦੀਪਕ ਸ਼ਰਮਾ,ਬਠਿੰਡਾ : ਨਾਨ ਪ੍ਰਰੈਕਟਿਸ ਅਲਾਊਂਸ (ਐਨਪੀਏ) ਦੇ ਵਿਚ ਕੀਤੀ ਗਈ ਕਟੌਤੀ ਦੇ ਵਿਰੋਧ 'ਚ ਪਿਛਲੇ ਚਾਲੀ ਦਿਨਾਂ ਤੋਂ ਸੰਘਰਸ਼ ਕਰ ਰਹੇ ਡਾਕਟਰਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਹੈ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐੱਮਐੱਸ) ਦੇ ਸੱਦੇ ਤੇ ਸੋਮਵਾਰ ਨੂੰ ਜ਼ਿਲ੍ਹੇ ਦੇ ਸਰਕਾਰੀ ਡਾਕਟਰਾਂ ਨੇ ਸਿਵਲ ਸਰਜਨ ਦਫ਼ਤਰ, ਐੱਸਐੱਮਓ, ਡਿਪਟੀ ਮੈਡੀਕਲ ਕਮਿਸ਼ਨਰ ਦੇ ਦਫਤਰ ਤੋਂ ਇਲਾਵਾ ਓਪੀਡੀ ਬਲਾਕ ਨੂੰ ਤਾਲੇ ਲਗਾ ਕੇ ਸਿਵਲ ਸਰਜਨ ਦਫਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਡਾਕਟਰਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਡਾਕਟਰਾਂ ਨੇ ਐਲਾਨ ਕੀਤਾ ਕਿ ਅਗਲੇ ਤਿੰਨ ਦਿਨਾਂ ਤਕ ਹਸਪਤਾਲ ਦੇ ਵਿਚ ਸਥਿਤ ਸਾਰੇ ਸਰਕਾਰੀ ਦਫਤਰਾਂ ਦੀ ਤਾਲਾਬੰਦੀ ਰਹੇਗੀ। ਇਸ ਦੇ ਬਾਵਜੂਦ ਜੇਕਰ ਸਰਕਾਰ ਨੇ ਉਨਾਂ੍ਹ ਦੀਆਂ ਮੰਗਾਂ 'ਤੇ ਗੌਰ ਨਾ ਕੀਤਾ ਤਾਂ ਮਜਬੂਰਨ ਐਮਰਜੈਂਸੀ ਸੇਵਾਵਾਂ ਵੀ ਠੱਪ ਕੀਤੀਆਂ ਜਾਣਗੀਆਂ। ਡਾਕਟਰਾਂ ਨੇ ਐਲਾਨ ਕੀਤਾ ਕਿ ਉਹ ਹਰ ਹਾਲਤ ਵਿਚ ਆਪਣੀਆਂ ਮੰਗਾਂ ਮੰਨਵਾ ਕੇ ਰਹਿਣਗੇ। ਇਸ ਦੌਰਾਨ ਇਲਾਜ ਕਰਾਉਣ ਆਏ ਮਰੀਜ਼ਾਂ ਅਤੇ ਉਨਾਂ੍ਹ ਦੇ ਤਾਮੀਰਦਾਰਾਂ ਤੇ ਡਾਕਟਰਾਂ ਦੇ ਦਰਮਿਆਨ ਬਹਿਸਬਾਜ਼ੀ ਵੀ ਹੋਈ। ਮਰੀਜ਼ਾਂ ਦਾ ਕਹਿਣਾ ਸੀ ਕਿ ਡਾਕਟਰ ਆਪਣੇ ਰੋਸ ਪ੍ਰਦਰਸ਼ਨ ਦੇ ਨਾਲ ਮਰੀਜ਼ਾਂ ਦਾ ਇਲਾਜ ਵੀ ਕਰਨ। ਮਰੀਜ਼ਾਂ ਦਾ ਕਹਿਣਾ ਸੀ ਕਿ ਜੇ ਡਾਕਟਰ ਹੀ ਹੜਤਾਲ ਤੇ ਚਲੇ ਜਾਣ ਤਾਂ ਗਰੀਬਾਂ ਦਾ ਇਲਾਜ ਕੌਣ ਕਰੇਗਾ, ਪਰ ਡਾਕਟਰਾਂ ਨੇ ਮਰੀਜ਼ਾਂ ਕੋਲੋਂ ਮੁਆਫ਼ੀ ਮੰਗਦਿਆਂ ਹੋਇਆਂ ਓਪੀਡੀ ਖਾਲੀ ਕਰਵਾ ਕੇ ਜਿੰਦਰਾ ਲਗਾ ਦਿੱਤਾ।

ਓਪੀਡੀ ਦਾ ਤਾਲਾ ਖੋਲ੍ਹਣ ਤੋਂ ਭੜਕੇ ਡਾਕਟਰਾਂ ਨੇ ਮਰੀਜ਼ਾਂ ਨੂੰ ਕੱਿਢਆ ਬਾਹਰ

ਸਟੇਟ ਕਮੇਟੀ ਦੇ ਸੱਦੇ ਤੇ ਡਾਕਟਰਾਂ ਨੇ ਸਵੇਰੇ ਨੌਂ ਵਜੇ ਦੇ ਕਰੀਬ ਸਿਵਲ ਸਰਜਨ ਦਫ਼ਤਰ ਦੇ ਬਾਹਰ ਇਕੱਠੇ ਹੋ ਇਹ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਾਰੇ ਦਫ਼ਤਰਾਂ ਨੂੰ ਜਿਦਰੇ ਲਗਾ ਦਿੱਤੇ ਗਏ। ਇਸ ਦੌਰਾਨ ਹਸਪਤਾਲ ਦੇ ਸਕਿਓਰਿਟੀ ਗਾਰਡ ਨੇ ਓਪੀਡੀ ਬਲਾਕ ਦਾ ਤਾਲਾ ਖੋਲ੍ਹ ਦਿੱਤਾ , ਜਿਸ ਕਾਰਨ ਉੱਥੇ ਮੌਜੂਦ ਮਰੀਜ਼ ਅਤੇ ਹੋਰ ਲੋਕ ਓਪੀਡੀ ਬਲਾਕ ਵਿਚ ਜਾ ਕੇ ਬੈਠ ਗਏ। ਤਾਲਾ ਖੋਲ੍ਹਣ ਦੀ ਸੂਚਨਾ ਮਿਲਦਿਆਂ ਹੀ ਧਰਨੇ 'ਤੇ ਬੈਠੇ ਡਾਕਟਰ ਭੜਕ ਉੱਠੇ। ਜ਼ਿਲ੍ਹਾ ਪ੍ਰਧਾਨ ਡਾ. ਜਗਰੂਪ ਸਿੰਘ ਦੀ ਅਗਵਾਈ ਵਿਚ ਛੇ ਮੈਂਬਰੀ ਕਮੇਟੀ ਓਪੀਡੀ ਬਲਾਕ ਵਿਚ ਪਹੁੰਚੀ ਅਤੇ ਅੰਦਰ ਬੈਠੇ ਮਰੀਜ਼ਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਬੈਠੇ ਮਰੀਜ਼ਾਂ ਨੂੰ ਬਾਹਰ ਜਾਣ ਲਈ ਕਿਹਾ ਗਿਆ। ਡਾਕਟਰਾਂ ਦੇ ਇਸ ਰਵੱਈਏ ਤੋਂ ਮਰੀਜ਼ ਭੜਕ ਉੱਠੇ ਪਰ ਡਾਕਟਰਾਂ ਨੇ ਸੰਜਮ ਵਰਤਦਿਆਂ ਹੋਇਆਂ ਇਕੱਠ ਨੂੰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਲੋਕਾਂ ਦੇ ਦਰਦ ਨੂੰ ਸਮਝਦੇ ਹਨ, ਪਰ ਸਰਕਾਰ ਉਨਾਂ੍ਹ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਇਸ ਲਈ ਉਹ ਸਖਤ ਕਦਮ ਚੁੱਕਣ ਲਈ ਮਜਬੂਰ ਹਨ।

ਨਿਰਾਸ਼ ਮਰੀਜ਼ ਘਰਾਂ ਨੂੰ ਮੁੜੇ

ਸੋਮਵਾਰ ਨੂੰ ਇਲਾਜ ਕਰਵਾਉਣ ਲਈ ਹਸਪਤਾਲ ਵਿਚ ਪਹੁੰਚੇ ਮਰੀਜ਼ਾਂ ਅਤੇ ਉਨਾਂ੍ਹ ਦੇ ਤਾਮੀਰਦਾਰਾਂ ਨੂੰ ਹੜਤਾਲ ਕਾਰਨ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਲੱਤ ਦਾ ਅਪਰੇਸ਼ਨ ਕਰਵਾਉਣ ਆਏ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਡਾਕਟਰ ਨੂੰ ਦਿਖਾਉਣ ਆਇਆ ਸੀ, ਪਰ ਹੜਤਾਲ ਕਾਰਨ ਡਾਕਟਰ ਨੇ ਦੇਖਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਲਈ ਬਿਨਾਂ ਇਲਾਜ ਕਰਾਇਆ ਹੀ ਵਾਪਸ ਪਰਤਣਾ ਪਵੇਗਾ। ਇਸੇ ਤਰਾਂ੍ਹ ਕਾਲੇ ਪੀਲੀਏ ਦਾ ਇਲਾਜ ਕਰਵਾ ਰਹੇ ਅਵਤਾਰ ਸਿੰਘ ਨੇ ਦੱਸਿਆ ਕਿ ਹੜਤਾਲ ਦੇ ਕਾਰਨ ਹੁਣ ਉਸ ਨੂੰ ਬਾਹਰੋਂ ਮਹਿੰਗੀਆਂ ਦਵਾਈਆਂ ਖਰੀਦਣੀਆਂ ਪੈਣਗੀਆਂ। ਪਿੰਡ ਮਹਾਰਾਜ ਦੀ ਮਨਪ੍ਰਰੀਤ ਕੌਰ ਨੇ ਦੱਸਿਆ ਕਿ ਉਹ ਸਵੇਰ ਤੋਂ ਇਲਾਜ ਕਰਾਉਣ ਲਈ ਬੈਠੀ ਹੈ, ਪਰ ਡਾਕਟਰਾਂ ਨੇ ਹੜਤਾਲ ਦਾ ਕਹਿ ਕੇ ਉਸ ਨੂੰ ਓਪੀਡੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਉਕਤ ਅੌਰਤ ਨੇ ਕਿਹਾ ਕਿ ਡਾਕਟਰਾਂ ਅਤੇ ਸਰਕਾਰ ਦੀ ਲੜਾਈ ਵਿਚ ਬੇਕਸੂਰ ਮਰੀਜ਼ ਪਿਸ ਰਹੇ ਹਨ। ਜੇਕਰ ਇਸ ਹੜਤਾਲ ਦੌਰਾਨ ਕਿਸੇ ਮਰੀਜ਼ ਉਸ ਦੀ ਜਾਨ 'ਤੇ ਬਣ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਜਾਂ ਡਾਕਟਰ ਇਸ ਦਾ ਜਵਾਬ ਕੌਣ ਦੇਵੇਗਾ।