ਜਸਪਾਲ ਸਿੰਘ ਿਢਲੋਂ, ਚਾਉਕੇ : ਦਿਨੋਂ ਦਿਨ ਨੀਵੇਂ ਹੁੰਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਸਾਨੂੰ ਆਪਣੀ ਸਮਰੱਥਾ ਅਨੁਸਾਰ ਝੋਨੇ ਦੀ ਫ਼ਸਲ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਘੱਟ ਖਰਚਾ ਕਰਕੇ ਵੱਧ ਆਮਦਨ ਲੈ ਸਕੀਏ। ਕਰਾੜਵਾਲਾ ਵਿਖੇ ਬੁਹ ਮੰਤਵੀ ਕੋਆ. ਸੁਸਾਇਟੀ ਵਿਚ ਕਿਸਾਨਾਂ ਦੇ ਇਕ ਕੈਂਪ ਨੂੰ ਸੰਬੋਧਨ ਕਰਦਿਆਂ ਭੂਮੀ ਪਰਖ਼ ਪ੍ਰਯੋਗਸ਼ਾਲਾ ਰਾਮਪੁਰਾ ਦੇ ਇੰਚਾਰਜ ਡਾ. ਗੁਰਬਿੰਦਰ ਸਿੰਘ ਸੰਧੂ ਨੇ ਕਿਹਾ ਕਿ ਭਾਰੀਆਂ ਜਮੀਨਾਂ ਵਿਚ ਭਾਰੀ ਰੌਣੀ ਕਰਕੇ ਤਰ ਬੱਤਰ ਖੇਤ ਵਿਚ ਚੰਗੀ ਤਰਾਂ੍ਹ ਸੁਹਾਗਾ ਮਾਰ ਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕਿਸਾਨਾਂ ਦਾ ਝੋਨੇ ਦੀ ਫ਼ਸਲ 'ਤੇ ਖਰਚ ਘੱਟ ਆਵੇਗਾ। ਉਨਾਂ੍ਹ ਕਿਹਾ ਕਿ ਜਿਹੜੇ ਕਿਸਾਨ ਵੀਰਾਂ ਨੇ ਪਹਿਲਾਂ ਕਦੇ ਸਿੱਧੀ ਬਿਜਾਈ ਨਹੀਂ ਕੀਤੀ, ਉਹ ਕਿਸਾਨ ਇਕ ਦੋ ਏਕੜ ਵਿਚ ਆਪਣੀ ਸਮਰੱਥਾ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਜਰੂਰ ਕਰਨ। ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਬਾਅਦ ਨਦੀਨ ਨਾਸ਼ਕ ਸਪਰੇਅ ਦਾ ਿਛੜਕਾਅ ਕਰਨ ਨਾਲ ਝੋਨੇ ਦੀ ਸਿੱਧੀ ਬੀਜੀ ਫ਼ਸਲ ਦੇ ਨਦੀਨ ਨਹੀਂ ਉਗਣਗੇ। ਇਸ ਤੋਂ ਇਲਾਵਾ ਉਨਾਂ੍ਹ ਕਿਸਾਨਾਂ ਨੂੰ ਖੁਦ ਸਬਜ਼ੀਆਂ ਉਗਾਉਣ ਅਤੇ ਸਬਜ਼ੀਆਂ 'ਤੇ ਘੱਟ ਤੋਂ ਘੱਟ ਸਪਰੇਅ ਕਰਨ, ਇਸ ਤੋਂ ਇਲਾਵਾ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਕੁਦਰਤ ਦੀਆਂ ਚੀਜ਼ਾਂ ਨੂੰ ਬਚਾਉਣ ਲਈ ਵੀ ਪੇ੍ਰਿਤ ਕੀਤਾ। ਇਸ ਤੋਂ ਇਲਾਵਾ ਡਾ. ਅਮਨਦੀਪ ਕੌਰ ਨੇ ਕਿਸਾਨਾਂ ਨੂੰ ਮਿੱਟੀ, ਪਾਣੀ ਦੀ ਪਰਖ਼ ਕਰਵਾਉਣ ਲਈ ਵੀ ਪੇ੍ਰਿਤ ਕੀਤਾ। ਉਨਾਂ੍ਹ ਕਿਹਾ ਕਿ ਸਾਨੂੰ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਪਰਖ ਜਰੂਰ ਕਰਵਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਲੋੜ ਅਨੁਸਾਰ ਖੇਤਾਂ ਵਿਚ ਖਾਦਾਂ ਦੀ ਵਰਤੋਂ ਕਰ ਸਕੀਂਏ। ਇਸ ਮੌਕੇ ਡਾ. ਗੁਰਪਿੰਦਰ ਸਿੰਘ ਨੇ ਆਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਖੇਤੀਬਾੜੀ ਸਬੰਧੀ ਕੈਂਪਾਂ ਵਿਚ ਜਾ ਕੇ ਵਧੇਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਇਸ ਮੌਕੇ ਇੰਜਨੀਅਰ ਮੰਗਤ ਰਾਮ, ਸਕੱਤਰ ਗੁਰਪ੍ਰਰੀਤ ਸਿੰਘ, ਹਰਨੇਕ ਸਿੰਘ ਫੌਜੀ ਕਮੇਟੀ ਮੈਂਬਰ ਜੁਗਰਾਜ ਸਿੰਘ, ਮੀਤ ਪ੍ਰਧਾਨ ਬਲਵੀਰ ਸਿੰਘ, ਬੇਅੰਤ ਸਿੰਘ ਕਾਲਾ, ਗੁਰਦੀਪ ਸਿੰਘ, ਬੰਤਾ ਸਿੰਘ, ਜੰਗ ਸਿੰਘ, ਦਵਿੰਦਰ ਸਿੰਘ ਕਾਲਾ, ਦਰਸਨ ਸਿੰਘ ਗਿਆਨੀ, ਭੋਲਾ ਸਿੰਘ, ਦਰਸਨ ਸਿੰਘ, ਅਮਰਜੀਤ ਸਿੰਘ, ਰਿੰਕੂ ਸਿੰਘ ਆਦਿ ਵੀ ਹਾਜ਼ਰ ਸਨ।