ਜੇਐੱਨਐੱਨ, ਬਠਿੰਡਾ : Red Fort Violence : ਲਾਲ ਕਿਲ੍ਹਾ ਹਿੰਸਾ 'ਚ ਦਿੱਲੀ ਪੁਲਿਸ ਨੂੰ ਵਾਂਟੇਡ ਇਕ ਲੱਖ ਦੇ ਇਨਾਮੀ ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਬਲਾਕ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਗੱਲ ਦੀ ਹੁਣ ਤਕ ਅਧਿਕਾਰਤ ਪੁਸ਼ਟੀ ਨਹੀਂ ਹੋ ਸਕਦੀ ਹੈ ਕਿ ਇਹ ਸਰਕਾਰ ਨੇ ਹਟਾਇਆ ਹੈ ਜਾਂ ਫੇਸਬੁੱਕ ਵੱਲੋਂ ਹਟਾਇਆ ਗਿਆ ਹੈ। ਲੱਖਾ ਸਿਧਾਣਾ ਦਾ ਪੇਜ ਹੁਣ ਫੇਸਬੁੱਕ 'ਤੇ ਨਹੀਂ ਹੈ। ਲੱਖਾ ਦੇ ਇਸ ਫੇਸਬੁੱਕ ਪੇਜ 'ਤੇ ਸਾਢੇ ਚਾਰ ਲੱਖ ਤੋਂ ਵੀ ਜ਼ਿਆਦਾ ਲੋਕ ਜੁੜੇ ਹੋਏ ਸਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ 'ਚ ਕੀਤੀ ਸੀ ਰੈਲੀ

ਲੱਖਾ ਸਿਧਾਣਾ ਬਠਿੰਡਾ ਜ਼ਿਲ੍ਹੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਰੈਲੀ ਕਰਨ ਤੋਂ ਪਹਿਲਾਂ ਚੁਣੌਤੀ ਵੀ ਦਿੱਤੀ ਸੀ ਕਿ ਉਹ ਰੈਲੀ ਕਰਨ ਲਈ ਆਵੇਗਾ, ਜੇਕਰ ਦਮ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਹ ਰੈਲੀ 'ਚ ਸ਼ਾਮਲ ਹੋਇਆ ਤੇ ਉਸ ਨੂੰ ਸੰਬੋਧਨ ਵੀ ਕੀਤਾ। ਇਸ ਤੋਂ ਬਾਅਦ ਵੀ ਉਹ ਲਗਾਤਾਰ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਨਾਲ ਜੁੜਿਆ ਰਿਹਾ।

ਦੋ ਮਹੀਨੇ ਤੋਂ ਪੰਜਾਬ ਸਮੇਤ ਕਈ ਸੂਬਿਆਂ ਦੇ ਕਿਸਾਨ ਕਰ ਰਹੇ ਅੰਦੋਲਨ

ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸਰਕਾ ਬੇਸ਼ੱਕ ਕਿੰਨੀਆਂ ਵੀ ਸਾਜ਼ਿਸ਼ਾਂ ਘੜ ਲਵੇ ਪਰ ਲੋਕਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫੇਸਬੁੱਕ ਪੇਜ ਹਟਾ ਦਿੱਤਾ ਹੈ ਪਰ ਉਹ ਲੋਕਾਂ ਦੇ ਮਨਾਂ ਅੰਦਰੋਂ ਲੱਖਾਂ ਨੂੰ ਕਿਵੇਂ ਹਟਾਏਗੀ। ਕਾਬਿਲੇਗ਼ੌਰ ਹੈ ਕਿ ਦਿੱਲੀ 'ਚ ਪਿਛਲੇ ਦੋ ਮਹੀਨੇ ਤੋਂ ਪੰਜਾਬ ਸਮੇਤ ਕਈ ਸੂਬਿਆਂ ਦੇ ਕਿਸਾਨ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾੰ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਅੰਦੋਲਨ ਜਾਰੀ ਰਹੇਗਾ।

Posted By: Seema Anand