ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਬਠਿੰਡਾ-ਨਥਾਣਾ ਰੋਡ 'ਤੇ ਭੁੱਚੋ ਕਲਾਂ ਨਜ਼ਦੀਕ ਛੱਪੜ 'ਚ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਸੀ। ਲਾਸ਼ ਨੂੰ ਸਹਾਰਾ ਸੰਸਥਾ ਦੁਆਰਾ ਕੱਢ ਕੇ ਉਸ ਦੀ ਸ਼ਨਾਖ਼ਤ ਦੀ ਕੋਸ਼ਿਸ ਕਰਨੀ ਸ਼ੁਰੂ ਕਰ ਦਿੱਤੀ ਗਈ। ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਇਸ ਦੀ ਸੂਚਨਾ ਸਹਾਰਾ ਦਫ਼ਤਰ ਵਿਚ ਮਿਲਣ 'ਤੇ ਸਹਾਰਾ ਜਨਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਜੱਗਾ ਸਿੰਘ, ਵਿਕੀ ਕੁਮਾਰ, ਹਰਬੰਸ ਸਿੰਘ, ਰਾਜਿੰਦਰ ਕੁਮਾਰ, ਭੁੱਚੋ ਕਲਾਂ ਪਹੁੰਚੇ।

ਜਦ ਸਹਾਰਾ ਸੰਸਥਾ ਦੇ ਵਰਕਰ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਛੱਪੜ 'ਚ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਸੀ। ਸਹਾਰਾ ਟੀਮ ਨੇ ਲਾਸ਼ ਨੂੰ ਛੱਪੜ 'ਚੋਂ ਬਾਹਰ ਕੱਿਢਆ ਅਤੇ ਥਾਣਾ ਕੈਂਟ ਦੀ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਕੈਂਟ ਦੇ ਥਾਣਾ ਮੁਖੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਘਟਨਾ ਦੀ ਜਾਂਚ ਕੀਤੀ। ਸਹਾਰਾ ਸੰਸਥਾ ਬੁਲਾਰੇ ਜੱਗਾ ਸਿੰਘ ਨੇ ਦੱਸਿਆ ਕਿ ਲਾਸ਼ ਇਕ ਵਿਅਕਤੀ ਦੀ ਸੀ, ਜੋ ਚਾਰ, ਪੰਜ ਦਿਨ ਪੁਰਾਣੀ ਪ੍ਰਤੀਤ ਹੁੰਦੀ ਹੈ। ਲਾਸ਼ ਕੋਲ ਕੋਈ ਚੀਜ਼ ਨਹੀਂ ਮਿਲੀ, ਜਿਸ ਨਾਲ ਲਾਸ਼ ਦੀ ਸ਼ਨਾਖ਼ਤ ਹੋ ਸਕੇ। ਮਿ੍ਤਕ ਦੇ ਕੁਰਤਾ, ਪਜਾਮਾ ਪਹਿਨਿਆ ਹੋਇਆ ਸੀ। ਪੁਲਿਸ ਕਾਰਵਾਈ ਦੇ ਬਾਅਦ ਮਿ੍ਤਕ ਦੀ ਲਾਸ਼ ਸਹਾਰਾ ਟੀਮ ਨੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਸਹਾਰਾ ਟੀਮ ਦੁਆਰਾ ਲਾਸ਼ ਨੂੰ ਸੁਰੱਖਿਅਤ ਰੱਖ ਦਿੱਤਾ ਗਿਆ ਹੈ ਅਤੇ ਸ਼ਨਾਖ਼ਤ ਦੇ ਯਤਨ ਕੀਤੇ ਜਾ ਰਹੇ ਹਨ।