ਖੇਤਰੀ ਪ੍ਰਤੀਨਿਧ, ਬਠਿੰਡਾ : ਬਠਿੰਡਾ-ਗੋਨਿਆਣਾ ਰੋਡ 'ਤੇ ਝੀਲ ਨੰਬਰ. 1 'ਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਦੀ ਸੂਚਨਾ ਸਹਾਰਾ ਦਫ਼ਤਰ 'ਚ ਮਿਲਣ 'ਤੇ ਸਹਾਰਾ ਜਨਸੇਵਾ ਵਰਕਰ ਮੌਕੇ 'ਤੇ ਪਹੁੰਚੇ। ਸਹਾਰਾ ਟੀਮ ਦੇ ਵਰਕਰਾਂ ਨੇ ਝੀਲ 'ਚੋਂ ਲਾਸ਼ ਨੂੰ ਕੰਢੇ 'ਤੇ ਲਿਆਂਦਾ। ਸਹਾਰਾ ਟੀਮ ਨੇ ਇਸ ਦੀ ਸੂਚਨਾ ਥਾਣਾ ਥਰਮਲ ਪੁਲਿਸ ਨੂੰ ਦਿੱਤੀ। ਥਾਣਾ ਥਰਮਲ ਪੁਲਿਸ ਦੇ ਸਬ ਇੰਸਪੈਕਟਰ ਜਗਦੀਪ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਤੇ ਘਟਨਾ ਦੀ ਜਾਂਚ ਕੀਤੀ। ਸਹਾਰਾ ਟੀਮ ਨੇ ਪੁਲਿਸ ਦੀ ਮੌਜੂਦਗੀ 'ਚ ਲਾਸ਼ ਨੂੰ ਬਾਹਰ ਕੱਿਢਆ ਗਿਆ। ਲਾਸ਼ 40 ਕੁ ਸਾਲਾ ਵਿਅਕਤੀ ਦੀ ਸੀ। ਜਿਸ ਦੇ ਲਾਈਨਦਾਰ ਟੀ ਸ਼ਰਟ ਤੇ ਲੋਅਰ ਪਹਿਨੀ ਹੋਈ ਸੀ। ਉਸ ਜੇਬ 'ਚੋਂ ਸਿਰਫ਼ 10 ਰੁਪਏ ਨਿਕਲੇ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਝੀਲ ਦੇ ਬਾਹਰ ਇਕ ਰਿਕਸ਼ਾ ਖੜ੍ਹਾ ਸੀ। ਸੂਤਰਾਂ ਅਨੁਸਾਰ ਉਕਤ ਮਿ੍ਤਕ ਰਿਕਸ਼ਾ ਚਾਲਕ ਸੀ। ਮਿ੍ਤਕ ਕੋਲੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ, ਜਿਸ ਨਾਲ ਉਸ ਦੀ ਸ਼ਨਾਖ਼ਤ ਹੋ ਸਕੇ। ਪੁਲਿਸ ਕਾਰਵਾਈ ਬਾਅਦ ਲਾਸ਼ ਨੂੰ ਸਹਾਰਾ ਟੀਮ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਸੁਰੱਖਿਅਤ ਰੱਖ ਦਿੱਤਾ ਗਿਆ ਅਤੇ ਸਹਾਰਾ ਟੀਮ ਦੁਆਰਾ ਮਿ੍ਤਕ ਦੀ ਸ਼ਨਾਖ਼ਤ ਦੇ ਲਈ ਯਤਨ ਕੀਤੇ ਜਾ ਰਹੇ ਹਨ।