ਪੱਤਰ ਪ੍ਰੇਰਕ, ਬਠਿੰਡਾ : ਸਥਾਨਕ ਮਾਲ ਗੋਦਾਮ ਰੋਡ ਵਿਖੇ ਇਕ ਬੇਸਹਾਰਾ ਵਿਅਕਤੀ ਦੀ ਠੰਢ ਨਾਲ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਵਰਕਰ ਗੁਰਵਿੰਦਰ ਸਿੰਘ, ਟੇਕ ਚੰਦ ਤੇ ਜੱਗਾ ਸਿੰਘ ਨੇ ਐਂਬੂਲੈਂਸ ਸਹਿਤ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਮਾਲ ਗੋਦਾਮ ਰੋਡ 'ਤੇ ਇਕ ਅਣਪਛਾਤੇ ਦੀ ਲਾਸ਼ ਪਈ ਸੀ। ਲਾਸ਼ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਕਤ ਵਿਅਕਤੀ ਦੀ ਮੌਤ ਠੰਢ ਨਾਲ ਹੋਈ ਹੋਵੇ। ਸਰੀਰ ਪੂਰੀ ਤਰ੍ਹਾਂ ਆਕੜਿਆ ਹੋਇਆ ਸੀ।

ਘਟਨਾ ਦੀ ਜਾਣਕਾਰੀ ਥਾਣਾ ਪੁਲਿਸ ਕੋਤਵਾਲੀ ਨੂੰ ਦਿੱਤੀ। ਮਿ੍ਤਕ ਤੋਂ ਕੋਈ ਅਜਿਹੀ ਚੀਜ਼ ਨਹੀ ਮਿਲੀ, ਜਿਸ ਤੋਂ ਉਸ ਦੀ ਸ਼ਨਾਖ਼ਤ ਹੋ ਸਕੇ। ਸਹਾਰਾ ਟੀਮ ਨੇ ਪੁਲਿਸ ਕਾਰਵਾਈ ਤੋਂ ਬਾਅਦ ਮਿ੍ਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ।