ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਪੁਰਾਣੇ ਝਗੜੇ ਨੂੰ ਲੈ ਕੇ ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਪੁਲਿਸ ਨੇ 6 ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਮੁਦੱਈ ਸਾਗਰਜੀਤ ਸਿੰਘ ਵਾਸੀ ਪਰਸ ਰਾਮ ਨਗਰ ਨੇੜੇ ਮਨੋਜ ਬਿਸਕੁੱਟ ਬੇਕਰੀ ਬਠਿੰਡਾ ਅਨੁਸਾਰ 25 ਜਨਵਰੀ 2021 ਨੂੰ ਜਦੋਂ ਉਹ ਨੇੜੇ ਦਾਦੀ ਪੋਤੀ ਪਾਰਕ ਫੇਜ਼-3 ਮਾਡਲ ਟਾਊਨ ਬਠਿੰਡਾ ਖੜ੍ਹਾ ਸੀ ਤਾਂ ਕਥਿੱਤ ਦੋਸ਼ੀਆਂ ਦਵਿੰਦਰ ਸਿੰਘ, ਦੀਪਇੰਦਰ ਸਿੰਘ ਵਾਸੀ ਬਠਿੰਡਾ ਅਤੇ 3/4 ਅਣਪਛਾਤੇ ਵਿਅਕਤੀਆਂ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ ਅਤੇ ਸੱਟਾਂ ਮਾਰੀਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅਜੇ ਇਸ ਮਾਮਲੇ 'ਚ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ।
ਕੁੱਟਮਾਰ ਦੇ ਮਾਮਲੇ 'ਚ ਛੇ ਵਿਅਕਤੀ ਨਾਮਜ਼ਦ
Publish Date:Wed, 27 Jan 2021 06:06 PM (IST)

