ਖੇਤਰੀ ਪ੍ਰਤੀਨਿਧ, ਬਠਿੰਡਾ : ਗੋਨਿਆਣਾ ਰੋਡ 'ਤੇ ਝੀਲ ਨੰਬਰ ਦੇ ਨਜ਼ਦੀਕ ਇਕ ਕਾਰ ਅਚਾਨਕ ਡਿਵਾਈਡਰਾਂ ਨਾਲ ਜਾ ਟਕਰਾਈ> ਹਾਦਸੇ ਵਿਚ ਕਾਰ ਸਵਾਰ ਅੌਰਤ ਦੀ ਇਕ ਲੱਤ ਟੁੱਟ ਗਈ ਅਤੇ ਉਹ ਗੰਭੀਰ ਜ਼ਖਮੀ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜਸੇਵੀ ਸੰਸਥਾ ਨੌਜਵਾਨ ਵੈ੍ਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਗੌਤਮ ਸ਼ਰਮਾ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਅੌਰਤ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਸ਼ਨਾਖ਼ਤ ਡਿੰਪਲ ਕਾਂਸਲ ਪਤਨੀ ਰਾਕੇਸ਼ ਕਾਂਸਲ ਵਾਸੀ ਪ੍ਰਤਾਪ ਨਗਰ ਵਜੋਂ ਹੋਈ। ਜ਼ਖਮੀ ਅੌਰਤ ਕਿਸੇ ਵਿਆਹ ਸਮਾਰੋਹ ਵਿਚ ਵਾਪਸ ਘਰ ਜਾ ਰਹੀ ਸੀ।