ਪੰਜਾਬੀ ਜਾਗਰਣ ਬਿਊਰੋ, ਬਠਿੰਡਾ : ਸੀਪੀਆਈਐੱਮ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਜਿਲ੍ਹਾ ਬਠਿੰਡਾ ਦੇ ਹਲਕਾ ਭੁੱਚੋ ਤੋਂ ਕਾਮਰੇਡ ਅਮੀ ਲਾਲ ਬਲਾਹੜ ਮਹਿਮਾ ਨੂੰ ਪਾਰਟੀ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਕਾਮਰੇਡ ਅਮੀ ਲਾਲ ਬਚਪਨ ਤੋਂ ਖੱਬੇਪੱਖੀ ਲਹਿਰ ਨਾਲ ਜੁੜੇ ਹੋਏ ਹਨ। ਉਹ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਵੀ ਹਨ। ਮਜ਼ਦੂਰ ਵਰਗ ਵਿੱਚ ਉਹ ਕਾਫ਼ੀ ਹਰਮਨ ਪਿਆਰੇ ਹਨ ਅਤੇ ਲੋਕ ਹੱਕੀ ਸੰਘਰਸ਼ਾਂ ਵਿੱਚ ਹਮੇਸਾਂ ਡਟ ਕੇ ਸਰਗਰਮ ਰਹਿੰਦੇ ਹਨ।

Posted By: Jagjit Singh