ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਕੋਰੋਨਾ ਪਾਜ਼ੇਟਿਵ ਤਿੰਨ ਅੌਰਤਾਂ ਸਮੇਤ 8 ਦੀ ਮੌਤ ਹੋ ਗਈ ਹੈ ਜਦੋਂਕਿ 224 ਨਵੇਂ ਕੇਸ ਮਿਲੇ ਹਨ। ਕੋਰੋਨਾ ਦੀ ਹਾਲਤ ਵਿਗੜਦੀ ਜਾ ਰਹੀ ਹੈ। ਸੋਮਵਾਰ ਨੂੰ ਇਸ ਸਾਲ ਦੀ ਸਭ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਮੌਤ ਹੋਈ। ਇਸ ਵਿਚ ਚਾਰ ਮਰਦ ਤੇ ਚਾਰ ਮਹਿਲਾਵਾ ਸ਼ਾਮਲ ਹਨ ਅਤੇ ਸਭ ਦੀ ਉਮਰ 55 ਸਾਲ ਤੋਂ ਲੈ ਕੇ 75 ਸਾਲ ਵਿਚ ਹੈ। ਹਰਰੋਜ਼ ਕੋਰੋਨਾ ਦੇ ਕਾਰਨ ਮਰੀਜ਼ਾਂ ਦੀ ਹੋ ਰਹੀ ਮੌਤਾਂ ਨੇ ਦੁਆਰਾ ਤੋਂ ਇਹ ਸੰਦੇਸ਼ ਦੇਣਾ ਸ਼ੁਰੂ ਕਰ ਦਿਤਾ ਹੈ ਕਿ ਜੇਕਰ ਅਜੇ ਜ਼ਿਲ੍ਹੇ ਦੇ ਲੋਕ ਕੋਰੋਨਾ ਨੂੰ ਲੈ ਕੇ ਸੀਰੀਅਸ ਨਹੀਂ ਹੋਏ ਤਾਂ ਆਉਣ ਵਾਲੇ ਦਿਨਾਂ ਵਿਚ ਹਾਲਤ ਹੋਰ ਵੀ ਗੰਭੀਰ ਹੋਣਗੇ। ਉਥੇ ਹੀ ਸੋਮਵਾਰ ਨੂੰ 224 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਹਨ ਤਾਂ 128 ਮਰੀਜ਼ ਤੰਦਰੁਸਤ ਹੋਏ ਹਨ। ਇਸ ਦੇ ਨਾਲ ਹੀ ਜ਼ਲਿ੍ਹੇ 'ਚ ਐਕਟਿਵ ਕੇਸਾਂ ਦੀ ਸੰਖਿਆ 2306 'ਤੇ ਪਹੁੰਚ ਗਈ ਹੈ, ਜਦੋਂਕਿ 232 ਕੋਰੋਨਾ ਪਾਜ਼ੇਟਿਵ ਮਰੀਜ਼ ਅਜੇ ਅਨਟੇ੍ਸ ਹਨ, ਜਿਨਾਂ੍ਹ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਲੱਭਣ ਨਹੀਂ ਗਈਆਂ ਹਨ। ਸੋਮਵਾਰ ਨੂੰ ਮਿਲੇ 224 ਕੋਰੋਨਾ ਮਰੀਜ਼ਾਂ ਦੇ ਨਾਲ ਹੀ ਜ਼ਲਿ੍ਹੇ ਵਿਚ ਹੁਣ ਤੱਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ 15008 ਪਹੁੰਚ ਗਈ ਹੈ, ਜਦੋਂਕਿ ਠੀਕ ਹੋਏ ਮਰੀਜ਼ਾਂ ਦੀ ਸੰਖਿਆ 12414 ਪਹੁੰਚ ਗਈ ਹੈ। ਇਸ ਦੇਨਾਲ ਹੀ ਕੋਰੋਨਾ ਦੇ ਕਾਰਨ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅਨੁਸਾਰ 2306 ਐਕਟਿਵ ਕੇਸਾਂ ਵਿਚ 1881 ਮਰੀਜ਼ ਹੋਮ ਆਈਸੋਲੇਟ 'ਚ ਹਨ, ਜਦੋਂਕਿ ਬਾਕੀ ਦੇ ਮਰੀਜ਼ ਜ਼ਲਿ੍ਹੇ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਰਾਈਵੇਟ ਹਸਪਤਾਲਾਂ 'ਚ ਦਾਖ਼ਲ ਹਨ।

ਬਾਕਸ

ਪਹਿਲੀ ਮੌਤ 75 ਸਾਲਾ ਵਿਅਕਤੀ ਵਾਸੀ ਨਜ਼ਦੀਕ ਸੀਪੀਆਈ ਦਫ਼ਤਰ ਨਜ਼ਦੀਕ ਗੁਰਦੁਆਰਾ ਸਿੰਘ ਸਭਾ ਬਠਿੰਡਾ ਦੀ ਅਰੁਣਾ ਹਸਪਤਾਲ ਬਠਿੰਡਾ 'ਚ ਸੋਮਵਾਰ ਸਵੇਰੇ ਹੋ ਗਈ। ਮਿ੍ਤਕ ਨੂੰ 3 ਅਪ੍ਰਰੈਲ ਨੂੰ ਕੋਰੋਨਾ ਪਾਜ਼ੇਟਿਵ ਹੋਣ 'ਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਥੇ ਹੀ ਦੂਸਰੀ ਮੌਤ 45 ਸਾਲਾ ਮਹਿਲਾ ਵਾਸੀ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ. 3:4 ਦੀ ਸੋਮਵਾਰ ਨੂੰ ਡੀਐਮਸੀ ਲੁਧਿਆਣਾ 'ਚ ਮੌਤ ਹੋ ਗਈ। ਉਨਾਂ੍ਹ ਨੂੰ 13 ਅਪ੍ਰਰੈਲ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਥੇ ਹੀ ਤੀਸਰੀ ਮੌਤ ਨਾਮਦੇਵ ਰੋਡ 'ਤੇ ਸਥਿਤ ਇੰਦਰਾਨੀ ਹਸਪਤਾਲ 'ਚ ਦਾਖ਼ਲ 59 ਸਾਲਾ ਵਾਸੀ ਬੁਰਜ ਮਾਨਸਾ ਦੀ ਹੋਈ। ਜਿਨਾਂ੍ਹ ਨੂੰ ਬੀਤੀ 14 ਅਪ੍ਰਰੈਲ ਨੂੰ ਦਾਖ਼ਲ ਕਰਵਾਇਆ ਗਿਆ ਸੀ। ਚੌਥੀ ਮੌਤ ਭੱਟੀ ਰੋਡ 'ਤੇ ਸਥਿਤ ਪ੍ਰਰੈਗਮਾ ਹਸਪਤਾਲ 'ਚ ਦਾਖ਼ਲ 50 ਸਾਲਾ ਮਹਿਲਾ ਵਾਸੀ ਰਾਮਸਰਾ ਤਹਿਸੀਲ ਤਲਵੰਡੀ ਜ਼ਲਿ੍ਹਾ ਬਠਿੰਡਾ ਦੀ ਮੌਤ ਹੋਈ ਹੈ ਜਿਨਾਂ੍ਹ ਨੂੰ 12 ਅਪ੍ਰਰੈਲ ਨੂੰ ਦਾਖ਼ਲ ਕਰਵਾਇਆ ਗਿਆ ਸੀ। ਪੰਜਵੀਂ ਮੌਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ 'ਚ ਦਾਖ਼ਲ 65 ਸਾਲਾ ਵਾਸੀ ਕੋਟਸ਼ਮੀਰ ਦੀ ਮੌਤ ਹੋ ਗਈ। ਉਨਾਂ੍ਹ ਨੇ ਬੀਤੀ 18 ਅਪ੍ਰਰੈਲ ਨੂੰ ਹੀ ਦਾਖ਼ਲ ਕਰਵਾਇਆ ਸੀ। ਛੇਵੀਂ ਮੌਤ ਅਜੀਤ ਰੋਡ 'ਤੇ ਸਥਿਤ ਮੈਡੀਵਿਨ ਹਸਪਤਾਲ 'ਚ ਦਾਖ਼ਲ ਆਰਿਆ ਸਮਾਜ ਚੌਂਕ ਬਠਿੰਡਾ ਵਾਸੀ ਵਿਅਕਤੀ ਦੀ ਮੌਤ ਹੋ ਗਹੀ। ਉਨਾਂ੍ਹ ਨੂੰ ਬੀਤੀ 16 ਅਪ੍ਰਰੈਲ ਨੂੰ ਪਾਜ਼ੇਟਿਵ ਦੇ ਕਾਰਨ ਦਾਖ਼ਲ ਕਰਵਾਇਆ ਗਿਆ ਸੀ। ਸੱਤਵੀ ਮੌਤ ਪੀਜੀਆਈ ਚੰਡੀਗੜ੍ਹ ਵਿਚ ਦਾਖ਼ਲ 42 ਸਾਲਾ ਮਹਿਲਾ ਵਾਸੀ ਜਗਾਰਾਮ ਤੀਰਥ ਤਹਿਸੀਲ ਤਲਵੰਡੀ ਦੀ ਮੌਤ ਹੋ ਗਈ। ਉਨਾਂ੍ਹ ਨੂੰ ਬੀਤੀ 20 ਮਾਰਚ ਨੂੰ ਪੀਜੀਆਈ ਚੰਡੀਗੜ੍ਹ 'ਚ ਦਾਖ਼ਲ ਕਰਵਾਇਆ ਗਿਆ ਸੀ। ਸਾਰੇ ਮਿ੍ਤਕਾਂ ਦੀਆਂ ਲਾਸ਼ਾਂ ਦਾ ਸਮਾਜਸੇਵੀ ਸੰਸਥਾ ਸਹਾਰਾ ਜਨਸੇਵਾ ਦੀ ਟੀਮ ਨੇ ਸੋਮਵਾਰ ਨੂੰ ਪੀਪੀਈ ਕਿਟ ਪਾ ਕੇ ਸਥਾਨਕ ਰਾਮਬਾਗ 'ਚ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਅੰਤਿਮ ਸਸਕਾਰ ਕੀਤਾ। ਇਸ ਦੇ ਇਲਾਵਾ ਅੱਠਵੀਂ ਮੌਤ ਨਿਊ ਲਾਈਫ ਮੈਡੀਸਿਟੀ ਹਸਪਤਾਲ 'ਚ ਪ੍ਰਤਾਪ ਨਗਰ ਦੀ ਹੋਈ ਹੈ। ਉਥੇ ਹੀ ਦੂਸਰੇ ਪਾਸੇ ਸੋਮਵਾਰ ਨੂੰ ਵੱਖ ਵੱਖ ਸਥਾਨਾਂ ਤੋਂ ਜਾਂਚ ਦੇ ਲਈ ਫ਼ਰੀਦਕੋਟ ਮੈਡੀਕਲ 'ਚ ਭੇਜੇ ਗਏ ਸੈਂਪਲਾ 'ਚ 106 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ। ਇਸ ਵਿਚ ਮਾਡਲ ਟਾਊਨ ਵਿਚ 5, ਮਤੀਦਾਸ ਨਗਰ 'ਚ 4, ਸਿਲਵਰ ਓਕਸ ਕਲੋਨੀ 'ਚ 4, ਤੁੰਗਵਾਲੀ ਬੁੱਟਰ 'ਚ 5, ਰਾਮਸਰ ਪਿੰਡ 'ਚ 8, ਕਮਲਾ ਨਹਿਰੂ ਕਲੋਨੀ 'ਚ ਤਿੰਨ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਸ ਦੇ ਇਲਾਵਾ ਫੂਲਾ ਪਿੰਡ ਦੋ, ਕਰਮਚੰਦ ਪਟੀ 'ਚ ਦੋ, ਬੰਬੀਹਾ 'ਚ ਦੋ, ਨਰੂਆਣਾ 'ਚ ਦੋ, ਹਰਪਾਲ ਨਗਰ 'ਚ ਦੋ, ਰਣਜੀਤ ਪ੍ਰਰੈਸ 'ਚ ਦੋ ਕੇਸ ਜਦੋਂਕਿ ਕਮਾਲੂ ਪਿੰਡ, ਮੌੜ ਮੰਡੀ, ਤਲਵੰਡੀ ਸਾਬੋ, ਰਾਮਾਂ ਮੰਡੀ, ਬਾਲਿਆਂਵਾਲੀ, ਅਮਰਪੁਰਾ ਬਸਤੀ, ਥਰਮਲ ਕਲੋਨੀ, ਸੰਗੂਆਣਾ ਬਸਤੀ, ਗੁਰੂ ਤੇਗ ਬਹਾਦੁਰ ਨਗਰ, ਦਿਉਣ, ਵਾਲਮੀਕਿ ਨਗਰ, ਐਸਏਐਸ ਨਗਰ, ਤੁੰਗਵਾਲੀ, ਹਜੂਰਾ ਕਪੂਰਾ, ਜੁਝਾਰ ਸਿੰਘ ਨਗਰ, ਬੱਲਾ ਰਾਮ ਨਗਰ, ਐਸਟੀਐਫ਼ ਕਲੋਨੀ, ਗ੍ਰੀਨ ਸਿਟੀ, ਨਛੱਤਰ ਸਿੰਘ ਨਗਰ, ਐਨਡੀਆਰਐਫ਼, ਅਮਰਪੁਰਾ ਬਸਤੀ, ਕੋਠਾ ਅਮਰਪੁਰਾ, ਗੋਪਾਲ ਨਗਰ, ਭਾਗੀ ਵਾਂਦਰ, ਸੰਜੇ ਨਗਰ, ਡੀਸੀ ਕੋਠੀ, ਅਗਰਵਾਲ ਕਲੋਨੀ, ਮਿੰਨੀ ਸਕੱਤਰੇਤ, ਜੀਜੀਐਸ ਮਾਡਲ ਟਾਊਨ, ਪਿੰਡ ਬਖਤੂ ਅਤੇ ਪਾਵਰ ਹਾਊਸ ਰੋਡ 'ਚ ਇਕ ਇਕ ਕੋਰੋਨਾ ਪਾਜੇ.ਟਿਵ ਕੇਸ ਮਿਲਿਆ ਹੈ।

ਬਾਕਸ

58664 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ

ਡਿਪਟੀ ਕਮਿਸ਼ਨਰ ਬੀਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿੱਚ ਹੁੁਣ ਤਕ 58664 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਉਨਾਂ ਅੱਗੇ ਦੱਸਿਆ ਕਿ ਇਨਾਂ ਵਿੱਚ 7301 ਹੈਲਥ ਵਰਕਰਜ਼, 12363 ਫਰੰਟ ਲਾਇਨ ਵਰਕਰਜ਼, 45 ਤੋਂ 60 ਤੱਕ 15397 ਵਿਅਕਤੀਆਂ ਨੂੰ ਅਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 16204 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ। ਉਨਾਂ ਅੱਗੇ ਦੱਸਿਆ ਕਿ ਗੌਰਮਿੰਟ ਇੰਨਸਟੀਚਿਊਟਸ ਵਿੱਚ 7301 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2426 ਨੂੰ ਦੂਜੀ ਡੋਜ਼, 12353 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2080 ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 15397 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 1329 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 16214 ਵਿਅਕਤੀਆਂ ਨੂੰ ਪਹਿਲੀ ਡੋਜ਼ ਅੇਤ 1564 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ। ਇਸ ਦੌਰਾਨ ਗਨਪਤੀ ਇੰਨਕਲੈਵ ਸਾਥੀ ਡਬਲਿਓੂ.ਐਸ ਜਤਿੰਦਰ ਗੋਗੀਆਂ ਵਿਖੇ 88 ਵਿਅਕੀਤਆਂ ਨੂੰ, ਡੇਰਾ ਰਾਧਾ ਸੁਆਮੀ ਗਿੱਲ ਪੱਤੀ ਰੋਡ ਵਿਖੇ 94 ਵਿਅਕਤੀਆਂ ਨੂੰ ਸੰਤ ਨਿਰੰਕਾਰੀ ਮੰਡਲ ਗੋਨਿਆਣਾ ਰੋਡ ਵਿਖੇ 168 ਵਿਅਕਤੀਆਂ ਨੂੰ, ਸ਼ਾਹੀ ਦਵਾਖਾਲਾ ਸਾਹਮਣੇ ਡੀ.ਏ.ਵੀ ਕਾਲਜ ਰੋਡ ਗਲੀ ਨੰ:5 ਵਿਖੇ 26 ਵਿਅਕਤੀਆਂ ਨੂੰ, ਆਦਰਸ਼ ਨਗਰ ਗਲੀ ਨੰ:1 ਵਿਖੇ 60 ਵਿਅਕਤੀਆਂ ਨੂੰ, ਸ੍ਰੀ ਗੁਰੂ ਰਵੀਦਾਸ ਮੰਡਾਰ ਸੰਗੂਆਣਾ ਬਸਤੀ ਵਿਖੇ 20 ਵਿਅਕਤੀਆਂ ਨੂੰ ਵੈਕਸ਼ੀਨੇਸ਼ਨ ਲਗਾਈ ਗਈ। ਇਸੇ ਤਰਾਂ ਵਾਰਡ ਨੰ-32 ਐਪਲ ਬਲੂਸਮ ਬੂਟੀਕ ਵਿਖੇ 40 ਵਿਅਕਤੀਆਂ ਨੂੰ, ਵਾਰਡ ਨੰ:-11 ਐਫੀਸੈਂਟ ੳਵਰਸੀਜ਼ ਸਟਿਡੀਜ਼ ਵਿਖੇ 70 ਵਿਅਕਤੀਆਂ ਨੂੰ, ਵਾਰਡ ਨੰ:13 ਐਮ.ਸੀ ਅਜੈ ਸ਼ਰਮਾ ਕੈਂਟ ਰੋਡ ਗੁਰੂਦੁਆਰਾ ਕੱਚਾ ਧੋਬੀਆਣਾ ਵਿਖੇ 59 ਵਿਅਕਤੀਆਂ ਨੂੰ, ਵਾਰਡ ਨੰ:5 ਐਸ.ਸੀ ਸੋਨੀ ਬਾਂਸਲ ਪਤਨੀ ਸੁਨੀਲ ਕੁਮਾਰ ਜਗਾ ਗੁਰੂਦੁਆਰਾ ਬਾਬਾ ਫਰੀਦ ਨਗਰ ਗਲੀ ਨੰ:14 ਵਿਖੇ 75 ਵਿਅਕਤੀਆਂ ਨੂੰ ਅਤੇ ਡੇਰਾ ਸਲਾਬਤਪੁਰਾ ਭਗਤਾ ਬਲਾਕ ਵਿਖੇ 660 ਵਿਅਕਤੀਆਂ ਨੂੰ ਵੈਕਸ਼ੀਨੇਸ਼ਨ ਲਗਾਈ ਗਈ।