ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਕੋਰੋਨਾ ਪਾਜ਼ੇਟਿਵ ਮਿ੍ਤਕਾਂ ਦੀ ਸੰਖਿਆ ਲਗਾਤਾਰ ਘੱਟ ਰਹੀ ਹੈ ਜੋ ਕਿ ਹਰ ਕਿਸੇ ਲਈ ਰਾਹਤ ਦੀ ਖ਼ਬਰ ਹੈ ਪਰ ਅਜੇ ਵੀ ਪੂਰਾ ਧਿਆਨ ਰੱਖਣ ਦੀ ਜਰੂਰਤ ਹੈ। ਅੱਜ ਕੋਰੋਨਾ ਪਾਜ਼ੇਟਿਵ 3 ਦੀ ਮੌਤ ਹੋਈ ਹੈ ਜਦੋਂਕਿ ਨਵੇਂ 90 ਕੇਸ ਆਏ ਹਨ। ਡਿਪਟੀ ਕਮਿਸ਼ਨਰ ਬਠਿੰਡਾ ਬੀ.ਸ੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤਕ 359269 ਜਣਿਆਂ ਦੇ ਸੈਂਪਲ ਲਏ ਗਏ ਹਨ ਜਿਨਾਂ੍ਹ 'ਚੋਂ 40355 ਨਵੇਂ ਪਾਜ਼ੇਟਿਵ ਕੇਸ ਆਏ ਹਨ। 38321 ਤੰਦਰੁਸਤ ਹੋ ਚੁੱਕੇ ਹਨ। 980 ਦੀ ਮੌਤ ਹੋ ਗਈ ਹੈ। 941 ਹੋਮ ਆਈਸੋਲੇਟ ਹਨ। ਇਸ ਦੇ ਇਲਾਵਾ ਉਨਾਂ੍ਹ ਦਸਿਆ ਕਿ ਅੱਜ 3 ਕੋਰੋਨਾ ਪਾਜ਼ੇਟਿਵ ਦੀ ਮੌਤ ਹੋਈ ਹੈ ਜਦੋਂਕਿ 90 ਨਵੇਂ ਪਾਜ਼ੇਟਿਵ ਕੇਸ ਆਏ ਹਨ। 126 ਤੰਦਰੁਸਤ ਹੋਏ ਹਨ ਅਤੇ ਅੱਜ 1054 ਐਕਟਿਵ ਕੇਸ ਹਨ। ਉਧਰ ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦਸਿਆ ਕਿ ਉਨਾਂ੍ਹ ਦੀ ਸੰਸਥਾ ਦੇ ਵਰਕਰਾਂ ਵਲੋਂ ਲਗਾਤਾਰ ਪੀਪੀਈ ਕਿਟਾਂ ਪਾ ਕੇ ਕੋਰੋਨਾ ਪਾਜ਼ੇਟਿਵ ਮਿ੍ਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਸਸਕਾਰ ਕੀਤੇ ਜਾ ਰਹੇ ਹਨ ਅਤੇ ਅੱਜ ਵੀ ਮਿ੍ਤਕਾਂ ਦੇ ਸਸਕਾਰ ਕੀਤੇ ਗਏ।