ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਕੋਰੋਨਾ ਪਾਜ਼ੇਟਿਵ 20 ਦੀ ਅੱਜ ਮੌਤ ਹੋ ਗਈ ਹੈ ਜਦੋਂਕਿ 1042 ਨਵੇਂ ਪਾਜ਼ੇਟਿਵ ਕੇਸ ਆ ਗਏ ਹਨ। ਨਵੇਂ ਪਾਜ਼ੇਟਿਵ ਕੇਸ 1 ਹਜ਼ਾਰ ਦਾ ਅੰਕੜਾ ਟੱਪਣ ਦੇ ਕਾਰਨ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਹਾਲਾਂਕਿ ਆਪਣ ਪੱਧਰ 'ਤੇ ਲਗਾਤਾਰ ਪੁਲਿਸ ਮੁਲਾਜ਼ਮਾਂ ਵਲੋਂ ਸਖਤਾਈ ਕੀਤੀ ਜਾ ਰਹੀ ਹੈ ਜਦੋਂਕਿ ਪੁਲਿਸ ਨਾਕਿਆਂ 'ਤੇ ਹੀ ਸਿਹਤ ਵਿਭਾਗ ਦੀ ਟੀਮ ਵਲੋਂ ਆਉਣ ਜਾਣ ਵਾਲਿਆਂ ਦੇ ਟੈਸਟ ਕੀਤੇ ਜਾ ਰਹੇ ਹਨ। ਇੰਨੀ ਵੱਡੀ ਤਾਦਾਦ 'ਚ ਨਵੇਂ ਪਾਜ਼ੇਟਿਵ ਕੇਸ ਆਉਣੇ ਇਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਇਲਾਵਾ 20 ਕੋਰੋਨਾ ਪਾਜ਼ੇਟਿਵ ਜੋ ਹਸਪਤਾਲਾਂ 'ਚ ਦਾਖਲ ਸਨ ਅਤੇ ਬਠਿੰਡਾ ਜ਼ਲਿ੍ਹੇ ਤੋਂ ਬਾਹਰ ਦੇ ਵੀ ਕੁਝ ਸਨ ਉਨਾਂ੍ਹ ਦੀ ਮੌਤ ਹੋ ਗਈ ਅਤੇ ਉਨਾਂ੍ਹ 'ਚੋਂ 19 ਦਾ ਸਸਕਾਰ ਸਹਾਰਾ ਜਨਸੇਵਾ ਵੈਲਫ਼ੇਅਰ ਸੁਸਾਇਟੀ ਬਠਿੰਡਾ ਵਲੋਂ ਕੀਤਾ ਗਿਆ ਜਦੋਂਕਿ 1 ਦਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਬਠਿੰਡਾ ਵਲੋਂ ਕੀਤਾ ਗਿਆ। ਉਧਰ ਸਰਕਾਰੀ ਅੰਕੜਿਆ ਮੁਤਾਬਕ 19 ਜਣਿਆਂ ਦੀ ਮੌਤ ਹੋ ਗਈ ਹੈ।

ਬਾਕਸ

ਸਹਾਰਾ ਜਨਸੇਵਾ ਬਠਿੰਡਾ ਦੀ ਕੋਰੋਨਾ ਵਾਰੀਅਰਜ ਟੀਮ ਵਿਜੇ ਗੋਇਲ, ਪੰਕਜ ਸਿੰਗਲਾ, ਗੌਰਵ ਕੁਮਾਰ, ਗੌਤਮ, ਹਰਬੰਸ ਸਿੰਘ, ਟੇਕ ਚੰਦ, ਜਗਾ ਸਹਾਰਾ, ਵਿਜੇ ਕੁਮਾਰ ਵਿਕੀ, ਰਾਜਿੰਦਰ ਕੁਮਾਰ, ਸੁਮਿਤ ਢੀਂਗਰਾ, ਸੰਦੀਪ ਗੋਇਲ, ਕਮਲ ਗਰਗ, ਅਰਜੁਨ ਕੁਮਾਰ, ਸਿਮਰ ਗਿਲ, ਸੰਦੀਪ ਗਿਲ, ਮਨੀ ਕਰਨ, ਰਾਜਿੰਦਰ ਕੁਮਾਰ, ਸ਼ਿਵਮ ਰਾਜਪੂਤ, ਤਿਲਕਰਾਜ, ਸੂਰਜਭਾਨ ਗੁਨੀ, ਦੀਪਕ ਗੋਇਲ, ਮੋਨੂ ਕੁਮਾਰ, ਹਰਦੀਪ ਸਿੰਘ, ਨਿਤੀਸ਼ ਸੈਨ, ਗੁਰਬਿੰਦਰ ਬਿੰਦੀ, ਵਿਕਾਸ ਸ਼ਰਮਾ ਨੇ ਕੁਲ੍ਹ 19 ਕੋਰੋਨਾ ਮਿ੍ਤਕਾਂ ਦਾ ਅੰਤਿਮ ਸਸਕਾਰ ਸਥਾਨਕ ਭੂਮੀ ਦਾਣਾ ਅਤੇ ਬਠਿੰਡਾ ਦੇ ਆਸ ਪਾਸ ਦੇ ਇਲਾਕਿਆਂ ਵਿਚ ਟੀਮ ਨੇ ਪੀਪੀਈ ਕਟਾਂ ਪਾ ਕੇ ਪੂਰਨ ਸਨਮਾਨ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਕੀਤਾ।

ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਹੈ ਕਿ ਪਹਿਲੀ ਮੌਤ 67 ਸਾਲਾ ਵਾਸੀ ਦਿਲੀ ਜੋ ਦਿਲੀ ਹਾਰਟ ਹਸਪਤਾਲ 'ਚ ਦਾਖਲ ਸੀ, ਦੂਜੀ 69 ਸਾਲਾ ਵਾਸੀ ਗੁਰੂ ਕੀ ਨਗਰੀ ਜੋ ਸਿਵਲ ਹਸਪਤਾਲ 'ਚ ਦਾਖਲ ਸੀ, ਤੀਜੀ ਮੌਤ 60 ਸਾਲਾ ਵਾਸੀ ਰਾਮਪੁਰਾ ਫੂਲ ਜੋ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਸੀ, ਚੌਥੀ ਮੌਤ 70 ਸਾਲਾ ਵਾਸੀ ਤਲਵੰਡੀ ਜੋ ਸਿਵਲ ਹਸਪਤਾਲ 'ਚ ਦਾਖਲ ਸੀ, 5ਵੀਂ 31 ਸਾਲਾ ਵਾਸੀ ਨੋਰਥ ਸਟੇਟ ਜੋ ਦਿਲੀ ਹਾਰਟ ਹਸਪਤਾਲ 'ਚ ਦਾਖਲ ਸੀ, 6ਵੀਂ 265 ਸਾਲਾ ਵਾਸੀ ਬਰੀਵਾਲਾ ਜ਼ਲਿ੍ਹਾ ਮੁਕਤਸਰ ਜੋ ਐਡਵਾਂਸ ਕੈਂਸਰ ਕੇਅਰ ਹਸਪਤਾਲ 'ਚ ਦਾਖਲ ਸੀ, 7ਵੀਂ 59 ਸਾਲਾ ਵਾਸੀ ਗਣਪਤੀ ਇਨਕਲੇਵ ਜੋ ਦਿਲੀ ਹਾਰਟ ਹਸਪਤਾਲ 'ਚ ਦਾਖਲ ਸੀ, 8ਵੀਂ 79 ਸਾਲਾ ਅੌਰਤ ਵਾਸੀ ਨਾਥਪੁਰਾ ਜੋ ਫਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਸੀ, 9ਵੀਂ 68 ਸਾਲਾ ਅੌਰਤ ਵਾਸੀ ਕਿਕਰ ਦਾਸ ਮੁਹੱਲਾ ਜੋ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਸੀ, 10ਵੀਂ 45 ਸਾਲਾ ਵਿਅਕਤੀ ਵਾਸੀ ਪੁਖਰਾਜ ਕਲੋਨੀ ਜੋ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਸੀ, 11ਵੀਂ 70 ਸਾਲਾ ਵਿਅਕਤੀ ਵਾਸੀ ਮਾਡਲ ਟਾਊਨ ਬਠਿੰਡਾ ਜੋ ਫ਼ਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਸੀ ਦੀ ਮੌਤ ਹੋ ਗਈ। ਇਸ ਦੇ ਇਲਾਵਾ 12ਵੀਂ ਰਾਮਾਂ ਮੰਡੀ ਦੇ 51 ਸਾਲਾ ਵਿਅਕਤੀ ਜੋ ਅਰੁਣਾ ਮੈਮੋਰੀਅਲ 'ਚ ਦਾਖਲ ਸੀ, 13ਵੀਂ ਇਕ ਅੌਰਤ ਵਾਸੀ ਭਾਈ ਰੂਪਾ ਜੋ ਅਡਵਾਂਸ ਕੈਂਸਰ ਹਸਪਤਾਲ 'ਚ ਦਾਖਲ ਸੀ, 14ਵੀਂ ਇਕ ਅੌਰਤ ਵਾਸੀ ਬਠਿੰਡਾ ਜੋ ਬਡਿਆਲ ਹਸਪਤਾਲ 'ਚ ਦਾਖਲ ਸੀ, 15ਵੀਂ 40 ਸਾਲਾ ਵਾਸੀ ਰਾਮਪੁਰਾ ਫੂਲ ਦਾ ਵਿਅਕਤੀ ਜੋ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਸੀ, 16ਵੀਂ 65 ਸਾਲਾ ਵਾਸੀ ਮਹਿਮਾ ਸਰਜਾ ਵਿਅਕਤੀ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਸੀ ਜਦੋਂਕਿ 17ਵੀਂ 69 ਸਾਲਾ ਵਾਸੀ ਨਰੂਆਣਾ ਜੋ ਮਿਲਟਰੀ ਹਸਪਤਾਲ 'ਚ ਦਾਖਲ ਸੀ, 18ਵੀਂ 78 ਸਾਲਾ ਵਾਸੀ ਜੀਂਦ ਹਰਿਆਣਾ ਜੋ ਮਿਲਟਰੀ ਹਸਪਤਾਲ ਬਠਿੰਡਾ 'ਚ ਦਾਖਲ ਸੀ ਅਤੇ 19ਵੀਂ 46 ਸਾਲਾ ਵਾਸੀ ਅਰਜੁਨ ਨਗਰ ਦਾ ਵਿਅਕਤੀ ਜੋ ਦਿਲੀ ਹਾਰਟ ਹਸਪਤਾਲ 'ਚ ਦਾਖਲ ਸੀ ਦੀ ਮੌਤ ਕੋਰੋਨਾ ਨਾਲ ਮੌਤ ਹੋ ਗਈ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਸਹਾਰਾ ਕੋਰੋਨਾ ਵਾਰੀਅਰਜ ਟੀਮ ਨੇ ਸਾਰੇ ਮਿ੍ਤਕ ਦੇਹਾਂ ਦਾ ਪੀਪੀਈ ਕਿਟਾਂ ਪਾ ਕੇ ਸਨਮਾਨ ਨਾਲ ਕੀਤਾ ਜਾਂਦ ਹੈ ਅਤੇ ਸਾਰੀਆਂ ਕ੍ਰਿਆਵਾਂ ਧਰਮ ਦੇ ਅਨੁਸਾਰ ਕਰਵਾਈਆਂ ਜਾਂਦੀਆ ਹਨ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਸਹਾਰਾ ਕੋਰੋਨਾ ਵਾਰੀਅਰਜ ਟੀਮ ਨੇ ਸਾਰੇ ਮਿ੍ਤਕ ਦੇਹਾਂ ਦਾ ਪੀਪੀਹੀ ਕਿਟਾ ਪਾ ਕੇ ਪੂਰਨ ਸਨਮਾਨ ਦੇ ਨਾਲ ਸਸਕਾਰ ਕਰਦੇ ਹਨ ਅਤੇ ਸਾਰੇ ਕ੍ਰਿਆਵਾਂ ਧਰਮ ਦੇ ਅਨੁਸਾਰ ਕਰਵਾਈ ਜਾਂਦੀ ਹੈ।

ਬਾਕਸ

ਸਿਹਤ ਵਿਭਾਗ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਹੁਣ ਤੱਕ 244862 ਸੈਂਪਲ ਲਏ ਜਾ ਚੁੱਕੇ ਹਨ ਜਿਨਾਂ੍ਹ 'ਚੋਂ 25886 ਪਾਜ਼ੇਟਿਵ ਕੇਸ ਆਏ ਹ । 19219 ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਜਦੋਂਕਿ ਕੁਲ 467 ਮੌਤਾਂ ਹੁਣ ਤੱਕ ਹੋ ਚੁੱਕੀਆਂ ਹਨ। 5072 ਘਰਾਂ 'ਚ ਆਈਸੋਲੇਟ ਹਨ । ਇਸ ਅਨੁਸਾਰ ਅੱਜ 6202 ਐਕਟਿਵ ਕੇਸ ਹਨ ਜਦੋਂਕਿ 398 ਤੰਦਰੁਸਤ ਹੋ ਗਏ ਹਨ । 19 ਜਣਿਆਂ ਦੀ ਅੱਜ ਮੌਤ ਹੋ ਗਈ ਹੈ।

ਬਾਕਸ

ਡੀਏਵੀ ਸਕੂਲ ਦੇ ਪਿੰ੍ਸੀਪਲ ਦੀ ਕੋਰੋਨਾ ਨਾਲ ਮੌਤ

ਸ਼ਹਿਰ ਦੇ ਡੀਏਵੀ ਸਕੂਲ ਦੇ ਪਿੰ੍ਸੀਪ ਪ੍ਰਮੋਦ ਖੁਸਰੀਜ਼ਾ ਦੀ ਕੋਰੋਨਾ ਕਾਰਨ ਹੋ ਗਈ । ਉਨਾਂ੍ਹ ਦੀ ਕੋਰੋਨਾ ਰਿਪੋਰਟ ਚਾਰ ਦਿਨ ਪਹਿਲਾਂ ਪਾਜ਼ੇਟਿਵ ਆਈ ਸੀ। ਖੁਸਰੀਜਾ ਨੂੰ ਇਲਾਜ ਲਈ ਦਿੱਲੀ ਹਾਰਟ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਰਾਤ ਉਨਾਂ੍ਹ ਦੀ ਤਬੀਅਤ ਵਿਗੜ ਗਈ ਅਤੇ ਸ਼ੁੱਕਵਾਰ ਸਵੇਰੇ ਉਨਾਂ੍ਹ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ।