ਗੁਰਤੇਜ ਸਿੰਘ ਸਿੱਧੂ, ਬਠਿੰਡਾ :

ਰਾਮਪੁਰਾ ਫੂਲ ਵਿਧਾਨ ਸਭਾ ਹਲਕਾ ਦੇ ਅਧੀਨ ਕੋਠਾ ਗੁਰੂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੀਰਵਾਰ ਨੂੰ ਦੁਪਹਿਰ ਨੂੰ ਵਿਵਾਦ ਪੈਦਾ ਹੋ ਗਿਆ, ਜਿਸ ਤੋਂ ਬਾਅਦ ਪੰਚਾਇਤ ਦੀ ਨਵੀਂ ਚੁਣੀ ਮੀਤ ਪ੍ਰਧਾਨ ਜਸਵਿੰਦਰ ਕੌਰ ਨੇ ਕੁੱਝ ਘੰਟਿਆਂ ਬਾਅਦ ਅਸਤੀਫਾ ਦੇ ਦਿੱਤਾ। ਬਠਿੰਡਾ ਦੇ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਕਸਾਲੀ ਕਾਂਗਰਸੀ ਆਗੂ ਹਾਕਮ ਸਿੰਘ ਤੇ ਜਸਵਿੰਦਰ ਕੌਰ ਸਮੇਤ ਹੋਰਨਾਂ ਨੇ ਮਾਲ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ 'ਤੇ ਉਨਾਂ੍ਹ ਨਾਲ ਧੋਖਾ ਕਰਨ ਦੇ ਦੋਸ਼ ਲਾਏ ਹਨ। ਉਨਾਂ੍ਹ ਦੱਸਿਆ ਕਿ ਕੈਬਨਿਟ ਮੰਤਰੀ ਤੇ ਖੇਤਰ ਦੇ ਵਿਧਾਇਕ ਕੁਝ ਸਮਾਂ ਪਹਿਲਾਂ ਅਕਾਲੀ ਦਲ ਛੱਡ ਕੇ ਆਏ ਮੇਵਾ ਸਿੰਘ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸਨ। ਇਸ 'ਤੇ ਟਕਸਾਲੀ ਕਾਂਗਰਸੀ ਇੱਕਜੁੱਟ ਹੋ ਗਏ, ਜਿਨਾਂ੍ਹ ਨੂੰ ਵਿਧਾਇਕ ਨੇ ਭਗਤਾ ਭਾਈ ਵਿਚ ਆਪਣੇ ਕੋਲ ਬੁਲਾਇਆ ਤੇ ਵਿਸਵਾਸ ਦਿਵਾਇਆ ਕਿ ਉਨਾਂ੍ਹ ਦੇ ਗੁੱਟ ਦੇ ਹੀ ਜਸਵਿੰਦਰ ਕੌਰ ਨੂੰ ਪ੍ਰਧਾਨ ਬਣਾਇਆ ਜਾਵੇਗਾ। ਇਸ ਉਪਰੰਤ ਕੋਠਾ ਗੁਰੂ ਵਿਚ ਚੁਣਾਵੀ ਸਭਾ ਹੋਈ, ਜਿਸ ਵਿਚ ਜਸਵਿੰਦਰ ਕੌਰ ਨੂੰ ਹਾਰ ਪਾ ਦਿੱਤਾ ਗਿਆ ਅਤੇ ਉਸਨੂੰ ਵਾਈਸ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਉਨਾਂ੍ਹ ਦੱਸਿਆ ਕਿ ਇਸ ਤੋਂ ਬਾਅਦ ਜਸਵਿੰਦਰ ਗੁੱਟ ਦੇ ਸਾਰੇ 6 ਕੌਂਸਲਰ ਨਾਰਾਜ਼ ਹੋ ਗਏ। ਇਸ ਮੌਕੇ ਜਸਵਿੰਦਰ ਕੌਰ ਨੇ ਆਪਣੀ ਵਾਈਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸਾਰੇ। ਛੇ ਕੌਂਸਲਰ ਸ਼ਾਮ ਨੂੰ ਬਠਿੰਡਾ ਦੇ ਸਰਕਟ ਹਾਊਸ ਵਿਚ ਪਹੁੰਚੇ ਅਤੇ ਕੈਬਨਿਟ ਮੰਤਰੀ ਗੁਰਪ੍ਰਰੀਤ ਕਾਂਗੜ ਤੇ ਵਾਅਦਾ ਖ਼ਲਿਾਫ਼ੀ ਦਾ ਦੋਸ਼ ਲਾਇਆ। ਇਸ ਦੌਰਾਨ ਉਨਾਂ੍ਹ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ। ਉਨਾਂ੍ਹ ਨੇ ਕੈਬਨਿਟ ਮੰਤਰੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਆਪਣੇ ਟਕਸਾਲੀ ਕਾਂਗਰਸੀਆਂ ਵਿੱਚੋਂ ਕਿਸੇ ਨੂੰ ਵੀ ਪ੍ਰਧਾਨ ਬਣਾ ਸਕਦੇ ਹਨ, ਪਰ ਉਨਾਂ੍ਹ ਨੇ ਅਕਾਲੀ ਦਲ ਛੱਡ ਕੇ ਆਏ ਮੇਵਾ ਸਿੰਘ ਨੂੰ ਪ੍ਰਧਾਨ ਥੋਪ ਦਿੱਤਾ ਜੋ ਕਿ ਉਨਾਂ੍ਹ ਨੇ ਨਾਮਨਜ਼ੂਰ ਹੈ। ਉਨਾਂ੍ਹ ਕਿਹਾ ਕਿ ਜੇਕਰ ਉਨਾਂ੍ਹ ਦੀ ਸੁਣਵਾਈ ਨਾ ਹੋਈ ਤਾਂ ਉਹ ਕਾਂਗਰਸ ਪਾਰਟੀ ਛੱਡਣਗੇ। ਇਸ ਮੌਕੇ ਜਥੇਦਾਰ ਹਾਕਮ ਸਿੰਘ, ਗੁਰਜੀਤ ਸਿੰਘ, ਜਗਜੀਤ ਸਿੰਘ, ਰਣਜੀਤ ਸਿੰਘ ਹਾਜ਼ਰ ਸਨ।