ਪੱਤਰ ਪੇ੍ਰਰਕ, ਭਗਤਾ ਭਾਈਕਾ : ਸੂਬੇ ਵਿਚਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਜਿੱਥੇ ਸੂਬੇ ਦੇ ਲੋਕ ਬੇਹੱਦ ਨਿਰਾਸ਼ ਹਨ, ਉੱਥੇ ਕਾਂਗਰਸ ਦੇ ਸੀਨੀਅਰ ਆਗੂ ਵੀ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਮਾੜੀ ਕਾਰਗੁਜ਼ਾਰੀ ਤੋਂ ਪੇ੍ਸ਼ਾਨ ਹਨ। ਕਾਂਗਰਸ ਦੇ ਬਹੁਤੇ ਮੰਤਰੀ ਅਤੇ ਵਿਧਾਇਕ ਇਕ ਦੂਜੇ 'ਤੇ ਭਿ੍ਸ਼ਟਾਚਾਰ ਤੇ ਧੱਕੇਸ਼ਾਹੀਆਂ ਦੇ ਦੋਸ਼ ਲਗਾ ਕੇ ਸਾਬਿਤ ਕਰ ਰਹੇ ਹਨ ਕਿ ਕਾਂਗਰਸ ਸਰਕਾਰ ਦੇ ਆਗੂ ਭਿ੍ਸ਼ਟਾਚਾਰ ਦੀ ਦਲ ਦਲ ਵਿਚ ਫਸ ਚੁੱਕੇ ਹਨ। ਇੰਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਗੁਰਪ੍ਰਰੀਤ ਸਿੰਘ ਮਲੂਕਾ ਮੁੱਖ ਸੇਵਾਦਾਰ ਸੋ੍ਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਨੇ ਕੀਤਾ। ਉਨਾਂ੍ਹ ਕਿਹਾ ਇਸ ਸਮੇਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੇ ਲੋਕਾਂ ਦਾ ਕੋਈ ਫਿਕਰ ਨਹੀਂ ਸਗੋਂ ਉਹ ਆਪੋ ਆਪਣੀ ਕੁਰਸੀ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਉਨਾਂ੍ਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੁਣ ਨਵਜੋਤ ਸਿੰਘ ਸਿੱਧੂ ਸਿਆਸੀ ਡਰਾਮੇਬਾਜੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਅਸਫਲ ਯਤਨ ਕਰ ਰਹੇ ਹਨ।

ਇਸ ਮੌਕੇ ਜਗਜੀਤ ਸਿੰਘ ਕੋੋਇਰ ਸਿੰਘ ਵਾਲਾ ਜ਼ਲਿ੍ਹਾ ਮੀਤ ਪ੍ਰਧਾਨ ਅਕਾਲੀ ਦਲ ਯੂਥ ਵਿੰਗ ਨੇ ਆਪਣੇ ਸਾਥੀਆਂ ਸਮੇਤ ਗੁਰਪ੍ਰਰੀਤ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਅਤੇ ਖੁਸੀ ਦੇ ਪਲ ਸਾਂਝੇ ਕੀਤੇ। ਇਸ ਸਮੇਂ ਮਲੂਕਾ ਨੇ ਯੂਥ ਆਗੂ ਜਗਜੀਤ ਸਿੰਘ ਦਾ ਸਨਮਾਨ ਵੀ ਕੀਤਾ।

ਇਸ ਮੌਕੇ ਮੰਦਰ ਸਿੰਘ ਕੋਇਰ ਸਿੰਘ ਵਾਲਾ, ਕੁਲਦੀਪ ਸਿੰਘ ਮੈਂਬਰ, ਮੇਜਰ ਸਿੰਘ ਨਿਰਵਾਣ, ਮੁਖਤਿਆਰ ਸਿੰਘ, ਬੂਟਾ ਸਿੰਘ ਨੰਬਰਦਾਰ, ਜਗਜੀਤ ਸਿੰਘ, ਜੱਗਾ ਸਿੰਘ, ਜਗਤਾਰ ਸਿੰਘ, ਦਰਸਨ ਸਿੰਘ ਪ੍ਰਧਾਨ, ਬਲਕਰਨ ਲਾਲੀ, ਗੁਰਮੇਲ ਸਿੰਘ ਰੰਧਾਵਾ, ਅਮਰਜੀਤ ਸਿੰਘ ਰੰਧਾਵਾ, ਗੁਰਦੀਪ ਸਿੰਘ, ਜਸਮੇਲ ਸਿੰਘ ਜੱਸੂ ਆਦਿ ਹਾਜ਼ਰ ਸਨ।