v> ਮਨਪ੍ਰੀਤ ਸਿੰਘ ਗਿੱਲ, ਰਾਮਪੁਰਾ ਫੂਲ : ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਮਾਰਗ ਤੇ ਉੱਪਰ ਰਾਮਪੁਰਾ ਫੂਲ ਵਿਖੇ ਕਿਸਾਨਾਂ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਵਰਕਰਾਂ ਵਿਚਕਾਰ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਕਿਸਾਨ ਯੂਨੀਅਨ ਵੱਲੋਂ ਕੁਝ ਕਿਸਾਨ ਰਾਮਪੁਰਾ ਤੋਂ ਭੁੱਚੋ ਟੋਲ ਪਲਾਜ਼ਾ ਤੇ ਧਰਨਾ ਦੇਣ ਜਾ ਰਹੇ ਸਨ ਤੇ ਬਠਿੰਡਾ ਵੱਲੋਂ ਕੁਝ ਅਕਾਲੀ ਵਰਕਰ ਧਰਨੇ ਲਈ ਚੰਡੀਗੜ੍ਹ ਜਾ ਰਹੇ ਸਨ ਜਿਨ੍ਹਾਂ ਨੇ ਇੱਕ ਦੂਸਰੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜੋ ਤਕਰਾਰ ਤੋਂ ਹੱਥੋਪਾਈ ਤੱਕ ਪਹੁੰਚ ਗਈ। ਘਟਨਾ ਦਾ ਪਤਾ ਚੱਲਦਿਆਂ ਐਸ ਪੀ (ਡੀ) ਬਠਿੰਡਾ, ਐਸਚਓ ਫੂਲ ਹਰਬੰਸ ਸਿੰਘ, ਟਰੈਫਿਕ ਇੰਚਾਰਜ ਰਾਮਪੁਰਾ ਗੁਰਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਜਿੰਨਾ ਵੱਲੋਂ ਸਥਿਤੀ ਤੇ ਕਾਬੂ ਪਾਇਆ ਗਿਆ।

Posted By: Jagjit Singh