ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਮਹਿਲਾ ਥਾਣਾ ਪੁਲਿਸ ਨੇ ਦਾਜ ਦੇ ਮਾਮਲੇ 'ਚ ਕਥਿਤ ਦੋਸ਼ੀ ਲੜਕੀ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਕਾਰਵਾਈ ਪੀੜਤ ਵਿਆਹੁਤਾ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਕਰਨ ਦੇ ਬਾਅਦ ਕੀਤੀ ਹੈ। ਿਫ਼ਲਹਾਲ ਕਥਿਤ ਦੋਸ਼ੀ ਪਤੀ ਤੇ ਸਹੁਰੇ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ। ਪੁਲਿਸ ਨੂੰ ਸ਼ਿਕਾਇਤ ਦੇ ਕੇ ਸਿਰਕੀ ਬਾਜ਼ਾਰ ਵਾਸੀ ਤਮੰਨਾ ਨੇ ਦੱਸਿਆ ਕਿ ਉਸਦਾ ਵਿਆਹ ਸਿਰਕੀ ਬਾਜ਼ਾਰ ਦੇ ਰਹਿਣ ਵਾਲੇ ਰਵੀ ਕੁਮਾਰ ਨਾਲ ਹੋਇਆ ਸੀ। ਉਸ ਦੇ ਪਿਤਾ ਨੇ ਆਪਣੀ ਹੈਸੀਅਤ ਮੁਤਾਬਕ ਉਸਦੇ ਵਿਆਹ ਵਿਚ ਦਾਜ ਦਿੱਤਾ ਸੀ। ਪਰ ਵਿਆਹ ਦੇ ਕੁਝ ਸਮੇਂ ਬਾਅਦ ਉਸ ਦੇ ਪਤੀ ਅਤੇ ਸਹੁਰੇ ਵੱਲੋਂ ਦਾਜ ਨੂੰ ਲੈ ਕੇ ਉਸ ਨੂੰ ਤੰਗ, ਪ੍ਰਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਕਰਨ ਬਾਅਦ ਕਥਿਤ ਦੋਸ਼ੀ ਪਤੀ ਰਵੀ ਕੁਮਾਰ ਅਤੇ ਸਹੁਰੇ ਈਸ਼ਵਰ ਕੁਮਾਰ ਖ਼ਿਲਾਫ਼ ਦਾਜ ਦੀ ਮੰਗ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ।