ਪੱਤਰ ਪ੍ਰਰੇਰਕ, ਰਾਮਪੁਰਾ ਫੂਲ : ਅਗਾਮੀ ਵਿਧਾਨ ਸਭਾ ਚੋਣਾਂ ਲਈ ਸੋ੍ਮਣੀ ਅਕਾਲੀ ਦਲ ਅਤੇ ਬਸਪਾ ਦੇ ਹੋਏ ਸਿਆਸੀ ਗੱਠਜੋੜ ਤੇ ਵੱਖ ਵੱਖ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਧਾਰਮਿਕ ਟਿੱਪਣੀਆਂ ਤੇ ਦੋਵੇਂ ਪਾਰਟੀਆਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਹਲਕਾ ਰਾਮਪੁਰਾ ਦੇ ਆਗੂਆਂ ਵੱਲੋਂ ਕਾਂਗਰਸੀ ਐੱਮਪੀ ਰਵਨੀਤ ਸਿੰਘ ਬਿੱਟੂ ਤੇ ਬੀਜੇਪੀ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਿਰੁੱਧ ਇਕ ਲਿਖਤੀ ਸ਼ਿਕਾਇਤ ਰਾਮਪੁਰਾ ਫੂਲ ਦੇ ਡਿਪਟੀ ਜਸਵੀਰ ਸਿੰਘ ਨੂੰ ਸੌਂਪੀ ਗਈ ਅਤੇ ਉਕਤ ਆਗੂਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਬਸਪਾ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਅਤੇ ਅਕਾਲੀ ਦਲ ਦੇ ਸਰਕਲ ਜਥੇਦਾਰ ਭਰਪੂਰ ਸਿੰਘ ਿਢੱਲੋਂ ਨੇ ਦੱਸਿਆ ਕਿ ਪਿਛਲੀਂ ਦਿਨੀਂ ਰਵਨੀਤ ਸਿੰਘ ਬਿੱਟੂ ਵੱਲੋਂ ਇਕ ਬਿਆਨ ਰਾਹੀਂ ਕਿਹਾ ਗਿਆ ਕਿ ਅਕਾਲੀ ਦਲ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਜਿਹੀਆਂ ਧਾਰਮਿਕ ਸੀਟਾਂ ਬਸਪਾ ਨੂੰ ਛੱਡਣ ਨਾਲ ਇਹ ਅਪਵਿੱਤਰ ਹੋ ਜਾਣਗੀਆਂ ਜਦੋਂ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ ਪੰਥਕ ਅਤੇ ਗ਼ੈਰ ਪੰਥਕ ਦਾ ਮੁੱਦਾ ਛੇੜ ਕੇ ਬਸਪਾ ਨੂੰ ਪੰਥ ਦੇ ਦਾਇਰੇ ਵਿੱਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਨਿੰਦਣਯੋਗ ਹੈ।

ਉਨਾਂ੍ਹ ਕਿਹਾ ਕਿ ਬਸਪਾ ਦੱਬੇ ਕੁਚਲੇ ਵਰਗਾਂ ਦੀ ਰਾਖੀ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਇਕ ਕੌਮੀ ਪਾਰਟੀ ਹੈ ਅਤੇ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰ ਕੇ ਪਾਰਟੀ ਨੂੰ ਅਪਮਾਨਿਤ ਕੀਤਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਜਿਨਾਂ੍ਹ ਨੂੰ ਗੁਰੂ ਸਾਹਿਬ ਨੇ 'ਰੰਗਰੇਟੇ ਗੁਰੂ ਕੇ ਬੇਟੇ' ਦਾ ਨਾਮ ਦੇ ਕੇ ਮਾਣ ਬਖ਼ਸ਼ਿਆ ਸੀ ਪਰੰਤੂ ਉਕਤ ਆਗੂਆਂ ਵੱਲੋਂ ਅਜਿਹੇ ਬਿਆਨ ਦੇ ਕੇ ਉਨਾਂ੍ਹ ਨੂੰ ਧਾਰਮਿਕ ਫ਼ਲਸਫੇ ਤੋਂ ਨਿਖੇੜਨ ਦਾ ਯਤਨ ਕੀਤਾ ਗਿਆ ਹੈ, ਇਸ ਲਈ ਉਕਤ ਆਗੂਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪਾਰਟੀ ਕੌਮੀ ਪੱਧਰ 'ਤੇ ਇਸ ਮੁੱਦੇ ਨੂੰ ਉਠਾਵੇਗੀ।

ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਭਗਤਾ ਭਾਈ, ਯੂਥ ਆਗੂ ਗੁਰਸੇਵਕ ਸਿੰਘ ਧਾਲੀਵਾਲ, ਗੱਗਾ ਸਿੱਧੂ, ਨਿਰਮਲ ਸਿੰਘ ਬੁਰਜਗਿੱਲ ਸਰਕਲ ਜਥੇਦਾਰ ਗੁਰਚੇਤ ਸਿੰਘ ਚੇਤੀ, ਮਨਜਿੰਦਰ ਸਿੰਘ ਮਿੰਦੀ, ਬਲੌਰ ਸਿੰਘ ਕਾਂਗੜ, ਰਣਧੀਰ ਸਿੰਘ ਧੀਰਾ ਮੀਤ ਪ੍ਰਧਾਨ ਬਸਪਾ ਬਠਿੰਡਾ ,ਸਤਨਾਮ ਸਿੰਘ ਜਿਗਰੀ ਹਲਕਾ ਪ੍ਰਧਾਨ, ਹਲਕਾ ਇੰਚਾਰਜ ਅਵਤਾਰ ਸਿੰਘ ਘੰਡਾਬੰਨਾ, ਹਲਕੇ ਦੇ ਸਕੱਤਰ ਸਤਨਾਮ ਸਿੰਘ ਮੋਮੀ, ਕੈਸ਼ੀਅਰ ਕਰਮ ਸਿੰਘ ਬੁਰਜ ਰਾਜਗੜ੍ਹ, ਰਾਜਿੰਦਰ ਸਿੰਘ ਫੌਜੀ, ਮੋਹਨ ਸਿੰਘ ਮਹਿਰਾਜ ਤੇ ਹੈਪੀ ਸਿੰਘ ਫੂਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਇਸ ਮੌਕੇ ਹਾਜ਼ਰ ਸਨ।