ਦਲਜੀਤ ਸਿੰਘ ਭੱਟੀ, ਰਾਮਪੁਰਾ ਫੂਲ : ਮਾਲ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਨੇ ਅੱਜ ਸਥਾਨਕ ਟਰੱਕ ਯੂਨੀਅਨ ਵਿਚ ਆ ਕੇ ਯੂਨੀਅਨ ਨਾਲ ਜੁੜੇ ਸੈਂਕੜੇ ਟਰੱਕ ਅਪਰੇਟਰਾਂ ਨੂੰ ਕਣਕ ਦੇ ਸੀਜ਼ਨ ਦੇ ਗੱਲੇ ਦੇ ਕਰੋੜਾਂ ਰੁਪਏ ਵੰਡੇ। ਕੁੱਲ ਤਿੰਨ ਕਰੋੜ 85 ਲੱਖ ਦੀ ਰਕਮ ਦੀ ਅਦਾਇਗੀ ਕਰਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ ਬੁਰਜਗਿੱਲ ਦੀ ਅਗਵਾਈ ਵਿਚ ਚੱਲ ਰਹੀ ਇਸ ਯੂਨੀਅਨ ਦੇ ਕੰਮਕਾਜ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਰਕਮ ਟਰੱਕ ਅਪਰੇਟਰਾਂ ਦੇ ਖੂਨ ਪਸੀਨੇ ਦੀ ਕਮਾਈ ਹੈ, ਜਿਸਨੂੰ ਉਨਾਂ੍ਹ ਦੇ ਹੱਥਾਂ ਵਿਚ ਫੜਾ ਕੇ ਉਨਾਂ੍ਹ ਨੂੰ ਅਥਾਹ ਖੁਸ਼ੀ ਹੋ ਰਹੀ ਹੈ।

ਮੰਤਰੀ ਨੇ ਇਹ ਵੀ ਕਿਹਾ ਕਿ ਟਰੱਕ ਅਪਰੇਟਰਾਂ, ਡਰਾਈਵਰਾਂ ਦਾ ਦੇਸ਼ ਅਤੇ ਸਥਾਨਕ ਤਰੱਕੀ 'ਚ ਚੰਗਾ ਯੋਗਦਾਨ ਹੁੰਦਾ ਹੈ। ਉਨਾਂ੍ਹ ਕਿਹਾ ਕਿ ਉਨਾਂ੍ਹ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਟਰੱਕ ਯੂਨੀਅਨ ਅੰਦਰ ਕਦੇ ਵੀ ਲੜਾਈ ਝਗੜੇ ਨਹੀਂ ਹੋਏ ਅਤੇ ਨਾ ਹੀ ਪੁਲਿਸ ਬੁਲਾਉਣੀ ਪਈ ਹੈ। ਕਾਂਗੜ ਨੇ ਡਰਾਈਵਰਾਂ, ਉਨਾਂ੍ਹ ਨਾਲ ਜੁੜੇ ਅਮਲੇ ਅਤੇ ਅਪਰੇਟਰਾਂ ਨੂੰ ਕਿਹਾ ਕਿ ਉਹ ਖੁਦ ਅਤੇ ਕਾਂਗਰਸ ਪਾਰਟੀ ਉਨਾਂ੍ਹ ਦੇ ਨਾਲ ਹੈ। ਉਨਾਂ੍ਹ ਦੀ ਹਰ ਕਿਸਮ ਦੀ ਤਕਲੀਫ਼ ਪਹਿਲ ਦੇ ਆਧਾਰ 'ਤੇ ਹੱਲ ਕੀਤੀ ਜਾਵੇਗੀ। ਇਸਤੋਂ ਪਹਿਲਾਂ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ ਬੁਰਜਗਿੱਲ ਨੇ ਕੈਬਨਿਟ ਮੰਤਰੀ ਨੂੰ ਜੀ ਆਇਆਂ ਕਹਿੰਦਿਆਂ ਵਿਸ਼ਵਾਸ ਦਿਵਾਇਆ ਕਿ ਅਪਰੇਟਰਾਂ ਨੂੰ ਉਹ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦੇਣਗੇ। ਅਪਰੇਟਰਾਂ ਵਲੋਂ ਮੰਤਰੀ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਵੀ ਹੋਈ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਸੰਜੀਵ ਧੀਂਗੜਾ, ਕਰਮਜੀਤ ਸਿੰਘ ਖਾਲਸਾ, ਅਸ਼ੋਕ ਆੜ੍ਹਤੀਆ, ਰਮੇਸ਼ ਮੱਕੜ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੁਨੀਲ ਬਿੱਟਾ ਸਮੇਤ ਪੂਰੀ ਕਾਂਗਰਸ ਟੀਮ ਅਤੇ ਵੱਡੀ ਗਿਣਤੀ ਵਿਚ ਟਰੱਕ ਅਪਰੇਟਰ ਹਾਜ਼ਰ ਸਨ।