v> ਵੀਰਪਾਲ ਭਗਤਾ, ਭਗਤਾ ਭਾਈਕਾ : ਅੱਜ ਸਵੇਰ ਵੇਲੇ ਪਿੰਡ ਮਲੂਕਾ ਦੇ ਖੇਤਾਂ 'ਚੋਂ ਇਕ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲੀ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਨਛੱਤਰ ਸਿੰਘ (25) ਵਾਸੀ ਮਲੂਕਾ ਨੂੰ ਬੀਤੀ ਰਾਤ ਉਸ ਦੇ ਹੀ ਦੋ ਦੋਸਤ ਮੋਟਰ ਸਾਈਕਲ ਉੱਪਰ ਬਿਠਾ ਕੇ ਲੈ ਗਏ ਸਨ ਜਿਸ ਦੀ ਲਾਸ਼ ਅੱਜ ਸਵੇਰੇ ਪਿੰਡ ਦੇ ਖੇਤਾਂ 'ਚੋਂ ਅੱਧ-ਸੜੀ ਹਾਲਤ 'ਚ ਮਿਲੀ ਹੈ।

ਘਟਨਾ ਸਬੰਧੀ ਸੂਚਨਾ ਮਿਲਣ 'ਤੇ ਐੱਸਪੀ (ਡੀ) ਬਠਿੰਡਾ, ਡੀਐੱਸਪੀ ਫੂਲ, ਐੱਸਐੱਚਓ ਭਗਤਾ ਭਾਈ, ਸੀਆਈਏ ਸਟਾਫ ਬਠਿੰਡਾ ਸਮੇਤ ਸਥਾਨਕ ਪੁਲਿਸ ਸਟੇਸ਼ਨ ਦੀ ਟੀਮ ਵਲੋਂ ਮੌਕੇ ਉੱਪਰ ਪਹੁੰਚ ਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਪੀ (ਡੀ) ਬਠਿੰਡਾ ਜੀਐੱਸ ਸੰਘਾ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Posted By: Seema Anand