ਜੇਐੱਨਐੱਨ, ਬਠਿੰਡਾ : ਇਥੇ ਅਜੀਤ ਰੋਡ ਗਲੀ ਨੰਬਰ-6 ’ਚ ਦੋ ਗੁੱਟਾਂ ’ਚ ਹੋਏ ਵਿਵਾਦ ’ਚ ਗੋਲੀ ਚੱਲ ਗਈ। ਝਗੜੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਵਿਵਾਦ ਕਿਉਂ ਹੋਇਆ, ਹਾਲੇ ਇਸਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਨੂੰ ਲੈ ਕੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Posted By: Ramanjit Kaur