ਸੱਤਪਾਲ ਸਿਵੀਆਂ, ਗੋਨਿਆਣਾ ਮੰਡੀ : 'ਟਿ੍ਊ ਬਲੱਡ ਪੰਪ ਮਹਿਮਾ-ਗੋਨਿਆਣਾ' ਵੱਲੋਂ ਆਪਣੇ ਰੈਗੂਲਰ ਖੂਨਦਾਨੀਆਂ ਦਾ ਸਨਮਾਨ ਕਰਨ ਲਈ ਸਥਾਨਕ ਸ਼ਹਿਰ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਮੱੁਖ ਮਹਿਮਾਨ ਵਜੋਂ ਪੱੁਜੇ ਨਗਰ ਕੌਂਸਲ ਗੋਨਿਆਣਾ ਦੇ ਪ੍ਰਧਾਨ ਪ੍ਰਰੇਮ ਕੁਮਾਰ ਅਰੋੜਾ ਨੇ ਜਿੱਥੇ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਨ ਦੀ ਰਸਮ ਨਿਭਾਈ, ਉੱਥੇ ਹੀ ਉਨ੍ਹਾਂ 'ਟਿ੍ਓੂ ਬਲੱਡ ਸੰਸਥਾ' ਦੀ ਚੱਲ ਰਹੀ ਖ਼ੂਨਦਾਨ ਲਹਿਰ ਦੀ ਸ਼ਲਾਘਾ ਕਰਦੇ ਖ਼ੂਨਦਾਨੀਆਂ ਨੂੰ ਸਲਾਮ ਕਰਦੇ ਹੋਏ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਖ਼ੂਨਦਾਨ ਸੰਸਥਾ ਦੇ ਨੁਮਾਇੰਦੇ ਰਾਜਿੰਦਰ ਰਾਜੂ, ਪ੍ਰਦੀਪ ਸਿੰਘ, ਜਗਜੀਤ ਸਿੰਘ, ਡਾ. ਤੇਜ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2009 ਤੋਂ 'ਟਿ੍ਊ ਬਲੱਡ ਪੰਪ ਮਹਿਮਾ ਗੋਨਿਆਣਾ' ਦੇ ਖੂਨਦਾਨੀ ਲੋੜਵੰਦ ਮਰੀਜ਼ਾਂ ਨੂੰ ਲਗਾਤਾਰ ਮੁਫਤ ਖੁੂਨ ਦੇਣ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਲੋੜਵੰਦ ਮਰੀਜ਼ਾਂ ਨੂੰ ਸਿਰਫ ਇਕ ਫੋਨ ਕਾਲ 'ਤੇ ਖੂਨ ਮੁਹੱਈਆ ਕਰਵਾਉਦੀਂ ਆ ਰਹੀ ਹੈ ਤੇ ਹੁਣ ਤੱਕ ਖੂਨਦਾਨ ਕਰ ਕੇ ਸੈਂਕੜੇ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਖੂਨਦਾਨ ਇਕਾਈ ਖੂਨਦਾਨ ਦੇ ਨਾਲ-ਨਾਲ ਅੱਖਾਂ ਦਾਨ ਤੇ ਸਰੀਰਦਾਨ ਕਰਨ ਲਈ ਵੀ ਲੋਕਾਂ ਨੂੰ ਪ੍ਰਰੇਰਿਤ ਕਰਦੀ ਹੈ। ਹੁਣ ਤੱਕ 32 ਸ਼ਰੀਰਦਾਨੀਆਂ ਦਾ ਸਰੀਰਦਾਨ ਅਤੇ 103 ਜੋੜਿਆਂ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਖੂਨਦਾਨ ਲਈ ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਇਕਾਈ ਹਰ ਦੋ ਸਾਲ ਬਾਅਦ ਉਨ੍ਹਾਂ ਖੂਨਦਾਨੀਆਂ ਨੂੰ ਸਨਮਾਨਿਤ ਕਰਦੀ ਹੈ, ਜੋ ਹਰ ਸਾਲ ਘੱਟੋ-ਘੱਟ ਤਿੰਨ ਵਾਰ ਅਤੇ ਦੋ ਸਾਲਾਂ ਵਿਚ ਘੱਟੋ-ਘੱਟ 5 ਵਾਰ ਖ਼ੂਨਦਾਨ ਕਰਦੇ ਹਨ। ਅੱਜ ਦੇ ਸਨਮਾਨ ਸਮਾਰੋਹ ਮੌਕੇ 32 ਦੇ ਕਰੀਬ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚ ਖੂਨਦਾਨੀ ਅੌਰਤਾਂ ਵੀ ਸ਼ਾਮਲ ਹਨ। ਇਸ ਮੌਕੇ ਸੇਵਕ ਸਿੰਘ, ਗੁਰਦੀਪ ਸਿੰਘ, ਤਰਸੇਮ ਸਿੰਘ ਆਦਿ ਮੌਜੂਦ ਸਨ।