ਭੋਲਾ ਸਿੰਘ ਮਾਨ , ਮੌੜ ਮੰਡੀ :

ਅੱਜ ਸਰਪੰਚ ਯੂਨੀਅਨ ਬਲਾਕ ਮੌੜ ਦੇ ਪ੍ਰਧਾਨ ਧਰਮ ਸਿੰਘ ਸੰਦੋਹਾ ਦੀ ਅਗਵਾਈ ਹੇਠ ਸਰਪੰਚਾਂ ਦੀ ਮੀਟਿੰਗ ਹੋਈ। ਇਸ ਮੀਟਿੰਗ 'ਚ ਹਲਕਾ ਇੰਚਾਰਜ਼ ਡਾ. ਮੰਜੂ ਬਾਂਸਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਪੰਚ ਧਰਮ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਜਦੋਂ ਹਲਕਾ ਮੌੜ ਦੀਆਂ ਪੰਚਾਇਤਾਂ ਤੇ ਕਾਂਗਰਸੀ ਵਰਕਰ ਨਿਰਾਸ਼ ਹੋ ਕੇ ਘਰਾਂ 'ਚ ਬੈਠ ਗਏ ਸਨ, ਤਾਂ ਉਸ ਸਮੇਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਂਸਲ ਪਰਿਵਾਰ ਨੂੰ ਹਲਕਾ ਮੌੜ ਦੀ ਸੇਵਾ ਕਰਨ ਲਈ ਭੇਜਿਆ ਸੀ। ਉਨਾਂ੍ਹ ਦੀ ਮਿਹਨਤ ਸਦਕਾ ਹੀ ਪਿਛਲੇ ਇਕ ਸਾਲ ਤੋਂ ਦਫ਼ਤਰਾਂ 'ਚ ਕਾਂਗਰਸੀ ਵਰਕਰਾਂ ਦਾ ਮਾਣ ਸਨਮਾਨ ਬਹਾਲ ਹੋਣ ਲੱਗਾ ਹੈ। ਉਨਾਂ੍ਹ ਕਿਹਾ ਅਸੀਂ ਬਾਂਸਲ ਪਰਿਵਾਰ ਦਾ ਦੇਣਾ ਕਦੇ ਵੀ ਨਹੀ ਦੇ ਸਕਦੇ, ਜਿੰਨਾਂ੍ਹ ਨੇ ਹਮੇਸ਼ਾਂ ਹੀ ਸਾਡੇ ਹਰ ਦੁੱਖ 'ਚ ਸਾਥ ਦਿੱਤਾ, ਜਿਸ ਕਰਕੇ ਉਹ ਬਾਂਸਲ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੇ ਰਹਿਣਗੇ।

ਇਸ ਮੌਕੇ ਡਾ. ਮੰਜੂ ਬਾਂਸਲ ਨੇ ਬੋਲਦੇ ਹੋਏ ਕਿਹਾ ਕਿ ਬਾਂਸਲ ਪਰਿਵਾਰ ਨੇ ਹਮੇਸ਼ਾ ਹੀ ਵਰਕਰਾਂ ਦਾ ਸਾਥ ਦਿੱਤਾ ਹੈ ਅਤੇ ਸਾਥ ਦਿੰਦੇ ਰਹਾਂਗੇ। ਉਨਾਂ੍ਹ ਵਰਕਰਾਂ ਨੂੰ ਅਪੀਲ ਕੀਤੀ ਕਿ ਹਲਕੇ ਦੀ ਤਰੱਕੀ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਇਕ ਜੁੱਟ ਰਹੀਏ ਤਾਂ ਜੋ 2022 ਦੀਆਂ ਚੋਣਾਂ 'ਚ ਹਲਕਾ ਮੌੜ ਦੀ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈਏ, ਤਾਂ ਜੋ ਮੁੜ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਸਕੀਏ। ਇਸ ਮੌਕੇ ਜਗਦੀਸ਼ ਸਿੰਘ ਸਰਪੰਚ ਕਮਾਲੂ, ਕਪੂਰ ਸਿੰਘ ਸਰਪੰਚ ਜੋਧਪੁਰ, ਬਲਵੀਰ ਸਿੰਘ ਜੋਧਪੁਰ, ਲਛਮਣ ਸਿੰਘ ਸਰਪੰਚ ਯਾਤਰੀ, ਟੇਕ ਸਿੰਘ ਸਰਪੰਚ ਘਸੋਖਾਨਾ, ਧਰਮ ਸਿੰਘ ਸਰਪੰਚ ਸੰਦੋਹਾ, ਜਗਦੀਸ਼ ਸਿੰਘ ਸਰਪੰਚ ਚਨਾਰਥਲ, ਸਤਨਾਮ ਸਿੰਘ ਸਰਪੰਚ ਮਾਈਸਰਖਾਨਾ, ਮੇਜ਼ਰ ਸਿੰਘ ਸਰਪੰਚ ਸਵੈਚ, ਜਗਰੂਪ ਸਿੰਘ ਸਰਪੰਚ ਬਘੇਰ ਚੜ੍ਹਤ ਸਿੰਘ, ਮਲਕੀਤ ਖਾਨ ਸਰਪੰਚ ਰਾਏਖਾਨਾ, ਰਾਮਗੋਪਾਲ ਸਰਪੰਚ ਬਘੇਰ ਮੁਹੱਬਤ, ਜਗਸੀਰ ਸਿੰਘ ਮਾਣਕ ਖਾਨਾ, ਗੁਰਜੰਟ ਸਿੰਘ ਸਰਪੰਚ ਰਾਜਗੜ੍ਹ ਕੁੱਬੇ, ਬੁੱਧ ਸਿੰਘ ਸਰਪੰਚ, ਗੁਰਜੀਤ ਸਿੰਘ ਥੰਮਣਗੜ੍ਹ, ਸੁਖਦੀਪ ਸਿੰਘ ਰਾਮਨਗਰ ਆਦਿ ਤੋਂ ਇਲਾਵਾ ਕਾਂਗਰਸੀ ਵਰਕਰ ਮੌਜੂਦ ਸਨ।