ਮਨਪ੍ਰਰੀਤ ਸਿੰਘ ਗਿੱਲ, ਬਾਲਿਆਂਵਾਲੀ : ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਬੀ.ਨਿਵਾਸਨ ਦੀ ਪਹਿਲਕਦਮੀ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਰਾਇਮਰੀ ਅਤੇ ਸੈਕੰਡਰੀ ਪੱਧਰ ਦੀਆਂ ਲੜਕੀਆਂ ਦੀਆਂ 'ਲਾਡੋ' ਬੈਨਰ ਤਹਿਤ ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਗਏ। ਬਲਾਕ ਰਾਮਪੁਰਾ ਫੂਲ ਦੇ ਮੁਕਾਬਲੇ ਸਸਸਸ ਮੰਡੀਕਲਾਂ (ਲੜਕੇ) ਦੇ ਗਰਾਊਂਡ ਵਿਚ ਕਰਵਾਏ ਗਏ। ਟੂਰਨਾਮੈਂਟ ਦੇ ਪਹਿਲੇ ਦਿਨ ਮੁਕਾਬਲਿਆਂ ਦਾ ਆਯੋਜਨ ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰ ਹਰਮੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਵਿਚ ਕੀਤਾ ਗਿਆ। ਸੰਘਣੀ ਧੁੰਦ ਅਤੇ ਸਰਦੀ ਦੇ ਬਾਵਜੂਦ ਬਲਾਕ ਰਾਮਪੁਰਾ ਦੇ ਵੱਖ ਵੱਖ ਸਖੂਲਾਂ ਵਿਚੋ ਲਗਭਗ 500 ਵਿਦਿਆਰਥਣਾਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਪ੍ਰਰਾਇਮਰੀ ਵਰਗ ਵਿਚ ਕਬੱਡੀ, ਰੱਸਾਕਾਸੀ, ਖੋਖੋ, ਸਤਰੰਜ ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਕਬੱਡੀ ਵਿਚ ਸੈਂਟਰ ਰਾਮਪੁਰਾ ਪਿੰਡ ਨੇ ਪਹਿਲਾ ਸਥਾਨ, ਸੈਂਟਰ ਲਹਿਰਾ ਮੁਹੱਬਤ ਨੇ ਦੂਜਾ ਸਥਾਨ ਅਤੇ ਸੈਂਟਰ ਮਹਿਰਾਜ ਨੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਵਿਚ ਲਹਿਰਾ ਮੁਹੱਬਤ ਫਸਟ ਤੇ ਰਾਮਪੁਰਾ ਪਿੰਡ ਸੈਕਿੰਡ ਰਹੇ। ਸਤਰੰਜ ਵਿਚ ਡੀਐਮ ਪਬਲਿਕ ਸਕੂਲ ਪਹਿਲੇ ਸਥਾਨ 'ਤੇ ਅਤੇ ਮਾਊਂਟ ਲਿਟਰਾ ਜੀ ਸਕੂਲ ਦੂਜੇ ਸਥਾਨ 'ਤੇ ਰਹੇ। ਰੱਸਾਕੱਸੀ ਵਿਚ ਸੈਂਟਰ ਰਾਮਪੁਰਾ ਪਿੰਡ ਦੀ ਝੰਡੀ ਰਹੀ। 100 ਮੀਟਰ ਅੰਡਰ 10 ਵਿਚ ਮਨਦੀਪ ਕੌਰ ਜੇਠੂਕੇ, 100 ਮੀਟਰ ਅੰਡਰ-12 ਵਿਚ ਕਮਲਦੀਪ ਕੌਰ ਭੁੱਚੋ ਖੁਰਦ ਪਹਿਲੇ ਸਥਾਨ 'ਤੇ ਰਹੀਆਂ। 200 ਮੀਟਰ ਅੰਡਰ-10 ਵਿਚ ਕਮਲਪ੍ਰਰੀਤ ਕੌਰ ਭੁੱਚੋ ਖੁਰਦ ਅਤੇ 200 ਮੀਟਰ ਅੰਡਰ-12 ਵਿਚ ਰਾਜਦੀਪ ਕੌਰ ਮੰਡੀਕਲ੍ਹਾਂ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਸ ਸਮੇਂ ਪਿ੍ਰੰਸੀਪਲ ਜਸਵੀਰ ਸਿੰਘ, ਸੰਦੀਪ ਕੁਮਾਰ ਬੀਅੱੈਮਟੀ, ਸੁਰੇਸ਼ ਸ਼ਰਮਾ, ਅਰਵਿੰਦਰਪਾਲ ਸਿੰਘ, ਦਵਿੰਦਰ ਕੁਮਾਰ, ਅਮਰਦੀਪ ਸਿੰਘ ਆਦਿ ਹਾਜ਼ਰ ਸਨ।