ਹਰਕ੍ਰਿਸ਼ਨ ਸ਼ਰਮਾ, ਬਠਿੰਡਾ

ਭਾਰਤੀ ਜਨਤਾ ਪਾਰਟੀ ਸ਼ਹਿਰੀ ਵੱਲੋਂ ਤਰੁਣ ਚੁੱਘ ਨੂੰ ਰਾਸ਼ਟਰੀ ਮਹਾਂਮੰਤਰੀ ਤੇ ਇਕਬਾਲ ਸਿੰਘ ਲਾਇਲਪੁਰ ਨੂੰ ਰਾਸ਼ਟਰੀ ਬੁਲਾਰੇ ਬਣਾਏ ਜਾਣ 'ਤੇ ਭਾਜਪਾ ਵੱਲੋਂ ਫਾਇਰ ਬਿ੍ਗੇਡ ਚੌਂਕ 'ਤੇ ਇਕੱਠੇ ਹੋ ਕੇ ਖੁਸ਼ੀ ਜਾਹਿਰ ਕੀਤੀ ਗਈ। ਭਾਜਪਾ ਵੱਲੋਂ ਕਰਵਾਏ ਪ੍ਰਰੋਗਰਾਮ ਵਿਚ ਸੂਬਾ ਸਕੱਤਰ ਸੁਖਪਾਲ ਸਰਾਂ, ਬੁਲਾਰੇ ਅਸ਼ੋਕ ਭਾਰਤੀ, ਰਾਸ਼ਟਰੀ ਕੌਂਸਲ ਮੈਂਬਰ ਮੋਹਨ ਲਾਲ ਗਰਗ, ਪ੍ਰਦੇਸ਼ ਮੀਡੀਆ ਸਹਿ ਇੰਚਾਰਜ ਸੁਨੀਲ ਸਿੰਗਲਾ, ਕਾਰਜਕਾਰਨੀ ਵਿਜੇ ਸਿੰਗਲਾ ਵਿਸ਼ੇਸ ਤੌਰ 'ਤੇ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਭਾਜਪਾ ਰਾਸ਼ਟਰਵਾਦੀ ਪਾਰਟੀ ਹੈ, ਜਿਸ ਵਿਚ ਸਧਾਰਨ ਵਰਕਰ ਵੱਡੇ ਅਹੁਦੇ 'ਤੇ ਪਹੁੰਚ ਸਕਦਾ ਹੈ ਤੇ ਪਾਰਟੀ ਵਿਚ ਹਰ ਵਰਕਰ ਨੂੰ ਸਨਮਾਨ ਮਿਲਦਾ ਹੈ। ਇਸ ਮੌਕੇ ਪਾਰਟੀ ਵਰਕਰ ਵੀ ਮੌਜੂਦ ਸਨ।