v> ਗੁਰਤੇਜ ਸਿੱਧੂ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਕਾਰ 'ਤੇ ਜਾਅਲੀ ਨੰਬਰ ਪਲੇਟ ਲਾ ਕੇ ਘੁੰਮ ਰਹੇ ਜੀਜੇ-ਸਾਲੇ ਨੂੰ ਕਾਬੂ ਕੀਤਾ ਹੈ। ਕਥਿਤ ਦੋਸ਼ੀ ਮਹਿਰਾਜ ਪਿੰਡ ਦੇ ਕੋਠੇ ਮੱਲੂਆਣਾ ਦਾ ਅਕਾਲੀ ਸਰਪੰਚ ਦੱਸਿਆ ਜਾ ਰਿਹਾ ਹੈ। ਥਾਣਾ ਰਾਮਪੁਰਾ ਦੀ ਪੁਲਿਸ ਨੇ ਜਾਅਲੀ ਨੰਬਰ ਲਾ ਕੇ ਕਾਰ 'ਚ ਘੁੰਮਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਗੁਰਲਾਲ ਸਿੰਘ ਸਰਪੰਚ ਤੇ ਉਸਦੇ ਸਾਲੇ ਜਗਜੀਵਨ ਸਿੰਘ ਵਜੋਂ ਹੋਈ ਹੈ।

ਥਾਣਾ ਰਾਮਪੁਰਾ ਦੇ ਐਸਐਚਓ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਵਿਅਕਤੀਆਂ ਖ਼ਿਲਾਫ਼ ਗੁਜਰਾਤ 'ਚ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਦਰਜ ਹੈ ਜਦੋਂਕਿ ਅਸਾਮ 'ਚ ਕੋਲੇ ਦੇ ਭਰੇ ਦੋ ਟਰਾਲੇ ਚੋਰੀ ਕਰਨ ਦੇ ਮਾਮਲੇ 'ਚ ਨਾਮਜ਼ਦ ਹਨ। ਉਕਤ ਵਿਅਕਤੀ ਆਪਣੀ ਆਈ ਟਵੰਟੀ ਕਾਰ 'ਤੇ ਪੀਬੀ 03 ਕੇ 5002 ਨੰਬਰ ਲਗਾ ਕੇ ਰਾਮਪੁਰਾ ਸ਼ਹਿਰ 'ਚ ਘੁੰਮ ਰਹੇ ਸਨ ਜਦੋਂਕਿ ਕਾਰ ਦਾ ਸਹੀ ਨੰਬਰ ਪੀਬੀ03 ਏਕਿਉ 1758 ਹੈ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ। ਐਸਐਚਓ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

Posted By: Seema Anand