ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਪਿਛਲੇ ਕਈ ਦਿਨਾਂ੍ਹ ਤੋਂ ਜਿੱਥੇ ਜ਼ਿਲੇ ਅੰਦਰ ਹਲਕਾ ਮੀਂਹ ਪੈ ਰਿਹਾ ਹੈ, ਉਥੇ ਹੀ ਆਸਮਾਨ 'ਤੇ ਬੱਦਲਵਾਈ ਬਣੀ ਹੋਈ ਹੈ। ਮੀਂਹ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਹੁਣ ਮੌਸਮ ਵਿਭਾਗ ਨੇ ਅਗਲੇ ਪੰਜ ਦਿਨ ਜ਼ਿਲ੍ਹੇ ਅੰਦਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਨਾਂ੍ਹ ਦਿਨਾਂ੍ਹ ਵਿਚ 50 ਮਿਲੀ ਮੀਟਰ ਤਕ ਮੀਂਹ ਪੈ ਸਕਦਾ ਹੈ। ਇਸਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਵੀਰਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਰਾਹਤ ਮਿਲੀ ਹੈ। ਪਿਛਲੇ ਹਫਤੇ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਪਾਰ ਕਰ ਗਿਆ ਸੀ ਪਰ ਮੀਂਹ ਤੋਂ ਬਾਅਦ ਤਾਪਮਾਨ 31 ਡਿਗਰੀ ਸੈਲਸੀਅਸ ਤਕ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ 31 ਮਈ ਤਕ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਸਮੇਂ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ 27 ਮਈ ਨੂੰ ਜ਼ਿਲ੍ਹੇ ਵਿਚ ਵੱਧ ਤੋਂ ਵੱਧ 23 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 28 ਮਈ ਨੂੰ 8 ਮਿਲੀਮੀਟਰ ਮੀਂਹ ਪੈ ਸਕਦਾ ਹੈ ਜਦੋਂ ਕਿ 29 ਮਈ ਨੂੰ 7 ਮਿਲੀਮੀਟਰ, 30 ਮਈ ਨੂੰ 6 ਮਿਲੀਮੀਟਰ ਅਤੇ 31 ਮਈ ਨੂੰ ਵੀ 6 ਮਿਲੀਮੀਟਰ ਮੀਂਹ ਪੈ ਸਕਦਾ ਹੈ। ਜਦੋਂ ਕਿ ਇਨਾਂ੍ਹ ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਤਕ ਵੀ ਜਾ ਸਕਦਾ ਹੈ ਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਤਕ ਰਹੇਗਾ। ਜੇਕਰ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਸਾਲ 2023 ਰਾਹਤ ਭਰਿਆ ਰਿਹਾ ਹੈ। ਮਈ ਮਹੀਨੇ ਵਿਚ ਤਾਪਮਾਨ ਅਕਸਰ 40 ਡਿਗਰੀ ਨੂੰ ਪਾਰ ਕਰ ਜਾਂਦਾ ਹੈ। ਪਰ ਇਹ ਪਹਿਲੀ ਵਾਰ ਹੈ ਕਿ ਜਦੋਂ ਮਈ ਮਹੀਨੇ ਵਿਚ ਸਿਰਫ 5 ਦਿਨਾਂ ਲਈ ਤਾਪਮਾਨ 40 ਡਿਗਰੀ ਸੈਲਸ਼ੀਅਸ਼ ਤੋਂ ਪਾਰ ਗਿਆ ਹੈ। ਜਦੋਂ ਕਿ ਬਾਕੀ ਮਹੀਨੇ ਵੱਧ ਤੋਂ ਵੱਧ ਤਾਪਮਾਨ 30 ਤੋਂ 35 ਡਿਗਰੀ ਦੇ ਵਿਚਕਾਰ ਰਿਹਾ। ਮਈ ਮਹੀਨੇ ਵਿਚ ਵੀ ਕਈ ਵਾਰ ਮੀਂਹ ਪੈ ਚੁੱਕਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਮਈ ਦਾ ਮਹੀਨਾ ਰਾਹਤ ਦੇਣ ਵਾਲਾ ਰਿਹਾ ਹੈ। ਪਰ ਜੂਨ ਮਹੀਨੇ ਵਿੱਚ ਗਰਮੀ ਕਾਫੀ ਵਧ ਜਾਵੇਗੀ। ਇਸ ਦੌਰਾਨ ਨਮੀ ਵਾਲੀ ਗਰਮੀ ਵੀ ਰਹੇਗੀ। ਦੂਜੇ ਪਾਸੇ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਮੀਂਹ 1.2 ਮਿਲੀਮੀਟਰ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨ ਮੀਂਹ ਦੇ ਨਾਲ ਨਾਲ ਗਰਜ਼, ਤੁਫਾਨ ਅਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਵਾ ਵਿਚ ਨਮੀ 66 ਫੀਸਦੀ ਤਕ ਰਹਿ ਸਕਦੀ ਹੈ। ਦਜੇ ਪਾਸੇ ਵੀਰਵਾਰ ਨੂੰ ਪਏ ਮੀਂਹ ਦਾ ਪਾਣੀ ਅਜੇ ਤਕ ਪੂਰੀ ਤਰਾਂ੍ਹ ਨਹੀਂ ਸੁੱਕਿਆ ਅਤੇ ਮੌਸਮ ਵਿਭਾਗ ਨੇ ਹੋਰ ਮੀਂਹ ਦੀ ਭਵਿੱਖਬਾਣੀ ਕਰ ਦਿੱਤੀ ਹੈ। ਮੀਂਹ ਨੂੰ ਲੈ ਕੇ ਸ਼ਹਿਰ ਵਾਸੀ ਚਿੰਤਤ ਹਨ। ਜੇਕਰ ਜਿਆਦਾ ਮੀਂਹ ਪੈਂਦਾ ਹੈ ਤਾਂ ਕਈ ਨੀਵੇਂ ਖੇਤਰਾਂ ਵਿਚ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ।
ਬਾਕਸ
ਕਦੋਂ ਕਿੰਨਾਂ੍ਹ ਮੀਂਹ
ਮਿਤੀ ਮਂੀਂਹ
27 23 ਐਮਐਮ
28 8.0 ਐਮਐਮ
29 7.0 ਐਮਐਮ
30 6.0 ਐਮਐਮ
31 6.0 ਐਮਐਮ