ਜਸਪ੍ਰਰੀਤ ਸਿੰਘ, ਬਠਿੰਡਾ : ਪੈਨਸ਼ਨਰਜ਼ ਐਸੋਸੀਏਸ਼ਨ, ਪੀਐਸਪੀਸੀਐਲ. ਮੰਡਲ ਬਠਿੰਡਾ ਵੱਲੋਂ ਅੱਜ ਸ਼ਹਿਰ ਦੀਆਂ ਸੜਕਾਂ 'ਤੇ ਮਾਰਚ ਕੱਢਦੇ ਹੋਏ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਕੱਤਰ ਜਗਜੀਤ ਸਿੰਘ ਮਹਿਤਾ ਨੇ ਪ੍ਰਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉੰਨਾਂ੍ਹ ਵੱਲੋਂ ਰੋਸ ਵਿਚ ਆ ਕੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਅਰਥੀ ਫੂਕੀ ਗਈ। ਬੁਲਾਰਿਆ ਨੇ ਮੰਗ ਕੀਤੀ ਕਿ ਨਵੀਂ ਪੈਨਸ਼ਨ ਲਈ ਜੋਂ 2.45 ਦੇ ਗੁਣਾਕ ਨਾਲ ਪੈਨਸ਼ਨਾਂ ਫਿਕਸ ਕੀਤੀਆ ਹਨ। ਉਹ ਉਨਾਂ੍ਹ ਨੂੰ ਮਨਜੂਰ ਨਹੀਂ। ਉਨਾਂ੍ਹ ਦੀ ਮੰਗ ਹੈ ਕਿ ਪੁਰਾਣੀ ਕਾਂਗਰਸ ਸਰਕਾਰ ਦੇ ਮੰਤਰੀਆਂ ਦੀ ਸਬ ਕਮੇਟੀ ਨੇ ਮੁਲਜ਼ਮਾਂ ਨੂੰ 2.59 ਦਾ ਫੈਕਟਰ ਲਾ ਕੇ ਪੈਨਸ਼ਨਾਂ ਿਫ਼ਕਸ ਕੀਤੀਆ ਜਾਣ ਦੀ ਸਹਿਮਤੀ ਦਿੱਤੀ ਸੀ। ਇਹ ਫੈਕਟਰ 1-1-16 ਤੋ ਪਹਿਲਾ ਰਿਟਾਇਰ ਹੋਏ ਕਰਮਚਾਰੀਆ 'ਤੇ ਵੀ ਲਾਗੂ ਕੀਤਾ ਜਾਵੇਗਾ। ਉਨਾਂ੍ਹ ਕਿਹਾ ਨਾ ਤਾਂ ਪਿਛਲੀ ਸਰਕਾਰ ਅਤੇ ਨਾ ਹੀ ਹੁਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਜਾਨਾ ਮੰਤਰੀ ਵੱਲੋਂ ਜੱਥੇਬੰਦੀ ਨਾਲ ਕਈ ਮੀਟਿੰਗਾਂ ਤੋ ਬਾਅਦ ਵੀ ਸਿਰਫ ਲਾਰਿਆਂ ਤੋ ਸਿਵਾਏ ਕੁੱਝ ਨਹੀਂ ਦਿੱਤਾ ਗਿਆ, ਜਦਕਿ ਮਿਤੀ 1-1-16 ਤੋ ਕਰੋੜਾਂ ਰੁਪਏ ਦੀਆਂ ਕਿਸ਼ਤਾਂ ਦਾ ਬਕਾਇਆ ਸਰਕਾਰ ਵੱਲ ਪਿਆ ਹੈ। ਧਰਨਾਕਾਰੀਆ ਨੇ ਮੰਗ ਕੀਤੀ ਕਿ ਜੇ ਸਰਕਾਰ ਵੱਲੋਂ ਉਨਾਂ੍ਹ ਦੀਆਂ ਮੰਗਾਂ ਵੱਲ ਉਚਿਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ ਕਰਕੇ 15-2-23 ਨੂੰ ਪੰਜਾਬ ਸਰਕਾਰ ਦੇ ਮੁਲਜ਼ਮਾਂ ਅਤੇ ਸੇਵਾ ਮੁਕਤ ਮੁਲਾਜ਼ਮਾਾ ਨਾਲ ਮਿਲ ਕੇ ਜ਼ਲਿ੍ਹਾ ਪੱਧਰ 'ਤੇ ਡੀਸੀ ਦਫਤਰਾਂ ਵਿਖੇ ਧਰਨਾ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ। ਇਸ ਧਰਨੇ ਨੂੰ ਵਜ਼ੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਪਾਲ ਸਿੰਘ, ਮਨਹੋਰ ਸਿੰਘ ਰਾਣਾ, ਰੰਗ ਸਿੰਘ, ਗੁਰਜੰਟ ਸਿੰਘ, ਗੁਰਮੇਲ ਸਿੰਘ, ਐੱਸਡੀਓ ਥਰਮਲ ਪਲਾਂਟ ਸਕੱਤਰ, ਸੁਖਦੇਵ ਸਿੰਘ ਚੋਹਾਨ, ਰਣਧੀਰ ਸਿੰਘ ਮਲੂਕਾ ਕਿਸਾਨ ਉਗਰਾਹਾਂ ਤੋਂ ਇਲਾਵਾ ਜਗਜੀਤ ਸਿੰਘ ਮਹਿਤਾ ਨੇ ਵੀ ਸੰਬੋਧਨ ਕੀਤਾ।