ਸੀਨੀਅਰ ਸਟਾਫ਼ ਰਿਪੋਰਟਰ

ਬਠਿੰਡਾ : ਸਰਕਾਰੀ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਜੰਮੂ ਦੁਆਰਾ ਯੂਨੀਵਰਸਿਟੀਆਂ ਦੇ ਵਿਸ਼ਵ ਕੰਸਰਟ ਦੇ ਤਹਿਤ ਆਈਆਈਟੀ ਖੜਗਪੁਰ ਦੇ ਸਹਿਯੋਗ ਨਾਲ 'ਇੰਜੀਨੀਅਰਿੰਗ ਟੈਕਨਾਲੋਜੀ ਵਿਚ ਉੱਭਰਦੇ ਅਤੇ ਨਵੀਨਤਾਕਾਰੀ ਰੁਝਾਨ ਬਾਰੇ 8ਵੀਂ ਰਾਸ਼ਟਰੀ ਕਾਨਫ਼ਰੰਸ ਅਤੇ ਪ੍ਰਦਰਸ਼ਨੀ ਕਰਵਾਈ ਗਈ। ਇਸ ਮੌਕੇ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਸਾਇੰਸਜ਼ ਦੇ ਕੈਮਿਸਟਰੀ ਵਿਭਾਗ ਦੇ ਵਿਦਿਆਰਥੀਆਂ ਨੇ ਵਿਭਾਗ ਮੁਖੀ ਡਾ. ਵਿਵੇਕ ਸ਼ਰਮਾ ਦੀ ਅਗਵਾਈ ਹੇਠ 'ਨਾਇਕੀ ਟੈਕਸਟਾਈਲ ਵੇਸਟ ਦੇ ਨਿਘਾਰ ਦੁਆਰਾ ਮੋਨੋਹਾਈਡੋ੍ਕਸੀ ਟੈਰੀਫਥਲੇਟ ਪ੍ਰਰਾਪਤ ਕਰਨ ਦੇ ਟਿਕਾਊ ਢੰਗ' ਬਾਰੇ ਇਕ ਨਵੀਨਤਾਕਾਰੀ ਵਿਚਾਰ 'ਤੇ ਇਕ ਪੋ੍ਜੈਕਟ ਮਾਡਲ ਪੇਸ਼ ਕੀਤਾ। ਇਸ ਕਾਨਫ਼ਰੰਸ ਵਿਚ ਭਾਗੀਦਾਰ 15 ਕਾਲਜਾਂ ਅਤੇ ਰਾਸ਼ਟਰੀ ਸੰਸਥਾਵਾਂ ਵਿਚੋਂ ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਕੈਮਿਸਟਰੀ ਵਿਭਾਗ ਦੇ 6 ਵਿਦਿਆਰਥੀਆਂ ਚਾਹਤ, ਵਿਕਾਸ ਕੁਮਾਰ ਗਰਗ, ਅਭਿਸ਼ੇਕ, ਅਨਮੋਲ ਸੋਨੀ, ਹਰਸ਼ਦੀਪ ਕੌਰ ਅਤੇ ਕਾਜਲਪ੍ਰਰੀਤ ਕੌਰ ਨੇ 'ਨਾਇਕੀ ਟੈਕਸਟਾਈਲ ਵੇਸਟ ਦੇ ਨਿਘਾਰ ਦੁਆਰਾ ਮੋਨੋਹਾਈਡੋ੍ਕਸੀ ਟੈਰੀਫਥਲੇਟ ਪ੍ਰਰਾਪਤ ਕਰਨ ਦੇ ਟਿਕਾਊ ਢੰਗ' ਬਾਰੇ ਨਵੀਨਤਾਕਾਰੀ ਵਿਚਾਰ ਲਈ ਤੀਜਾ ਇਨਾਮ ਪ੍ਰਰਾਪਤ ਕੀਤਾ। ਇਸ ਪ੍ਰਰਾਜੈਕਟ ਦਾ ਮਨੋਰਥ ਇਕ ਮੋਨੋਮਰ ਪ੍ਰਰਾਪਤ ਕਰਨ ਲਈ ਪੀਈਟੀ ਵੇਸਟ ਨੂੰ ਡੀਗੇ੍ਡ ਕਰਨਾ ਹੈ, ਇਸ ਲਈ ਜੋ ਉਤਪੇ੍ਰਰਕ ਵਰਤਿਆ ਗਿਆ ਸੀ, ਉਹ ਕੁਦਰਤੀ ਸੀ ਜੋ ਕੋਈ ਨੁਕਸਾਨ ਨਹੀਂ ਕਰਦਾ। ਇਸੇ ਈਵੈਂਟ ਵਿਚ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਵਿਵੇਕ ਸ਼ਰਮਾ ਅਤੇ ਸਹਾਇਕ ਪੋ੍ਫੈਸਰ ਮਿਸ ਨਿਸ਼ਠਾ ਨੂੰ 'ਵੇਸਟ ਪੀਈਟੀ ਤੋਂ ਡੀਐਮਟੀ ਪ੍ਰਰਾਪਤ ਕਰਨ ਦੇ ਵਾਤਾਵਰਨ-ਅਨੁਕੂਲ ਢੰਗ' ਲਈ ਬੈੱਸਟ ਪੇਪਰ ਪ੍ਰਰੈਜ਼ਨਟੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬੀਐਫਜੀਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਬਾਬਾ ਫ਼ਰੀਦ ਕਾਲਜ ਦੇ ਵਾਈਸ ਪਿੰ੍ਸੀਪਲ ਡਾ. ਮਨੀਸ਼ ਬਾਂਸਲ ਅਤੇ ਫੈਕਲਟੀ ਆਫ਼ ਸਾਇੰਸਜ਼ ਦੇ ਡੀਨ ਡਾ. ਜਾਵੇਦ ਅਹਿਮਦ ਖ਼ਾਨ ਨੇ ਕੈਮਿਸਟਰੀ ਵਿਭਾਗ ਦੇ ਮੁਖੀ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਰਾਪਤੀ ਲਈ ਵਧਾਈ ਦਿੱਤੀ।