ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਸਥਾਨਕ ਸੰਤਪੁਰਾ ਰੋਡ 'ਤੇ ਖੜ੍ਹੀਆਂ ਟਰੈਕਟਰ ਟਰਾਲੀਆਂ 'ਤੇ ਰਿਫਲੈਕਟਰ ਲਗਾ ਕੇ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸਹਾਰਾ ਪ੍ਧਾਨ ਵਿਜੇ ਗੋਇਲ ਨੇ ਦੱਸਿਆ ਕਿ ਸੜਕ ਸੁਰੱਖਿਆ ਹਫ਼ਤੇ ਤਹਿਤ ਸੜਕਾਂ ਤੇ ਖੜੇ ਟਰੈਕਟਰ ਟਰਾਲੀਆਂ ਸਮੇਤ ਬੇਸਹਾਰਾ ਪਸ਼ੂਆਂ ਦੇ ਗਲਾਂ ਵਿਚ ਰਿਫਲੈਕਟਰ ਲਗਾਏ ਗਏ। ਉਨ੍ਹਾਂ ਦੱÎਸਿਆ ਕਿ ਸਹਾਰਾ ਜਨ ਸੇਵਾ ਵਲੋਂ ਸੜਕ ਸੁਰੱਖਿਅਤ ਜਿੰਦਗੀ ਅਭਿਆਨ ਤਹਿਤ ਲਗਾਤਾਰ ਟੈ੍ਫਿਕ ਜਾਗਰੂਕਤਾ ਫੈਲਾਈ ਜਾ ਰਹੀ ਹੈ ਤਾਂ ਕਿ ਸੜਕਾਂ 'ਤੇ ਹੋ ਰਹੇ ਹਾਦਸਿਆਂ 'ਤੇ ਠੱਲ ਪਾਈ ਜਾ ਸਕੇ। ਸੜਕਾਂ 'ਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਸ਼ਹਿਰ ਦੇ ਵੱਖ ਵੱਖ ਭਾਗਾਂ ਵਿਚ ਜਾਗਰੂਕਤਾ ਬੈਨਰ ਲਗਾਏ ਜਾ ਰਹੇ ਹਨ। ਇਸ ਸਬੰਧੀ ਤੇਜ਼ੀ ਨਾਲੋਂ ਦੇਰ ਭਲੀ ਅਤੇ ਫੋਨ ਡ੍ਾਇਵਿੰਗ ਕਰਦੇ ਸਮੇਂ ਮੋਬਾਈਲ ਦਾ ਇਸਤੇਮਾਲ ਕਰਨਾ ਜਾਨਲੇਵਾ ਹੋ ਸਕਦਾ ਹੈ ਵਰਗੇ ਸੁਨੇਹੇ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਨਸ਼ੇ ਵਿਚ ਹੋ ਕੇ ਵਾਹਨ ਨਾ ਚਲਾਓ ਆਦਿ ਦਾ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਸਹਾਰਾ ਸ੍ਪਰਸਤ ਜਨਕਰਾਜ ਅਗਰਵਾਲ, ਟੇਕ ਚੰਦ, ਸੰਦੀਪ ਗੋਇਲ, ਹਰਬੰਸ ਸਿੰਘ, ਗੁਰਬਿੰਦਰ ਬਿੰਦੀ, ਜੱਗਾ, ਸਰਵਜੀਤ ਸਿੰਘ, ਸੰਦੀਪ ਗਿੱਲ ਆਦਿ ਹਾਜ਼ਰ ਸਨ।