ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਸਿਵਲ ਸਰਜਨ ਡਾ. ਤੇਜਵੰਤ ਸਿੰਘ ਿਢੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਪੁਰਦੀਪ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ ਦੀ ਅਗਵਾਈ ਹੇਠ ਸਿਹਤ ਵਿਭਾਗ ਬਠਿੰਡਾ ਦੀ ਮਾਸ ਮੀਡੀਆ ਬਰਾਂਚ ਵੱਲੋਂ ਆਮ ਲੋਕਾਂ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਦਿੱਤੀ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਅਰਬਨ ਹੈਲਥ ਕੇਅਰ ਸੈਂਟਰ ਲਾਲ ਸਿੰਘ ਬਸਤੀ ਵਿਖੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਅਤੇ ਗਗਨਦੀਪ ਸਿੰਘ ਨੇ ਲੋਕਾਂ ਨੂੰ ਛੋਟਾ ਪਰਿਵਾਰ ਸੁਖੀ ਪਰਿਵਾਰ ਤਹਿਤ ਨਸਬੰਦੀ ਪੰਦਰਵਾੜੇ ਦੌਰਾਨ ਮੁਫਤ ਨਸਬੰਦੀ ਆਪਰੇਸ਼ਨ ਕਰਵਾਉਣ ਲਈ ਪੇ੍ਰਿਤ ਕੀਤਾ। ਉਨਾਂ੍ਹ ਕਿਹਾ ਕਿ ਮਿਤੀ 29 ਨਵੰਬਰ ਤੋਂ 4 ਦਸੰਬਰ ਤੱਕ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲਅ ਵਿਚ ਨਸਬੰਦੀ ਦੇ ਅਪਰੇਸ਼ਨ ਮੁਫਤ ਕੀਤੇ ਜਾਣਗੇ। ਇਸ ਤੋ ਇਲਾਵਾ 1 ਦਸੰਬਰ ਤੋਂ 31 ਦਸੰਬਰ ਤੱਕ ਲੱਗਣ ਵਾਲੇ ਮੋਤੀਆ ਬਿੰਦ ਦੇ ਮੁਫਤ ਅਪਰੇਸ਼ਨ ਕੈਂਪਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸਦੇ ਨਾਲ ਹੀ ਉਨਾਂ੍ਹ ਕੋਵਿਡ-19 ਦੀ ਤੀਜੀ ਲਹਿਰ ਤੋਂ ਬਚਾਓ ਲਈ 18 ਸਾਲ ਤੋਂ ਉਪਰ ਦੇ ਹਰ ਵਿਅਕਤੀ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ। ਉਨਾਂ੍ਹ ਕਿਹਾ ਕਿ ਕੋਰੋਨਾ ਵੈਕਸੀਨ ਬਿਲਕੁਲ ਮੁਫਤ ਤੇ ਸੁਰੱਖਿਅਤ ਵੈਕਸੀਨ ਹੈ, ਦੇਸ਼ ਭਰ ਵਿਚ ਹੁਣ ਤੱਕ ਕਰੋੜਾਂ ਲੋਕ ਇਹ ਵੈਕਸੀਨ ਲਗਵਾ ਚੁੱਕੇ ਹਨ। ਉਨਾਂ੍ਹ ਅਪੀਲ ਕੀਤੀ ਕਿ ਜੋ ਵਿਅਕਤੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਚੁੱਕੇ ਹਨ, ਉਹ ਆਪਣੇ ਸਮੇਂ ਸਿਰ ਦੂਜੀ ਡੋਜ਼ ਜਰੂਰ ਲਗਵਾਉਣ। ਇਸ ਮੌਕੇ ਹਾਜਰੀਨ ਨੂੰ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਵੋਟ ਦੇ ਅਧਿਕਾਰ ਦੀ ਮਹੱਤਤਾ ਦੱਸਦਿਆਂ ਹਰ ਬਾਲਗ ਨੂੰ ਵੋਟ ਬਣਵਾਉਣ ਅਤੇ ਵੋਟ ਪਾਉਣ ਲਈ ਵੀ ਪੇ੍ਰਿਤ ਕੀਤਾ। ਇਸ ਸਮੇ ਡਾ. ਮੀਨੂ ਬਾਂਸਲ, ਡਾ. ਮੋਨਿਕਾ, ਮਨਜੀਤ ਕੌਰ ਐੱਲਐੱਚਵੀ, ਕਮਲਜੀਤ ਕੌਰ, ਦਵਿੰਦਰ ਕੌਰ ਏਐਨਏਮਜ, ਅਮਰਦੀਪ ਕੌਰ ਸਟਾਫ ਨਰਸ ਹਾਜ਼ਰ ਸਨ।